ਯੇਰੂਸ਼ਲਮ (ਵਾਰਤਾ)- ਇਜ਼ਰਾਈਲ ਦੇ ਖੋਜੀਆਂ ਨੇ ਇਨਸਾਨ ਦੇ ਸਰੀਰ ਵਿਚ ਕੈਂਸਰ ਦੇ ਫੈਲਣ ਦੇ ਪੱਧਰ ਨੂੰ ਪਤਾ ਲਗਾਉਣ ਲਈ ਇਕ ਨਵੀਂ ਵਿਧੀ 'ਟੋਮੋਗ੍ਰਾਫੀ' ਵਿਕਸਿਤ ਕੀਤੀ ਹੈ ਜਿਸ ਦੇ ਜ਼ਰੀਏ ਟਿਸ਼ੂਆਂ ਵਿਚ ਡੂੰਘੀ ਅਣੂ ਪ੍ਰਕਿਰਿਆਵਾਂ 'ਤੇ ਬਿਨਾਂ ਸਰਜਰੀ ਨਜ਼ਰ ਰੱਖੀ ਜਾ ਸਕੇਗੀ। ਇਜ਼ਰਾਈਲ ਇੰਸਟੀਚਿਊਟ ਆਫ ਤਕਨਾਲੋਜੀ (ਟੈਕਨੀਅਨ) ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਸ ਵਿਧੀ ਨੂੰ 'ਰਸਾਇਣਿਕ ਟੋਮੋਗ੍ਰਾਫੀ' ਕਿਹਾ ਜਾਂਦਾ ਹੈ ਜੋ ਖੋਜੀਆਂ ਨੂੰ ਵੱਖ-ਵੱਖ ਪੜਾਵਾਂ ਵਿਚ ਕੈਂਸਰ ਦੇ ਫੈਲਣ ਨੂੰ ਟ੍ਰੈਕ ਕਰਨ, ਕੈਂਸਰ ਜੀਵ ਵਿਗਿਆਨ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਕੈਂਸਰ ਦੇ ਫੈਲਣ ਵਿਚ ਸ਼ਾਮਲ ਜੈਵ ਰਸਾਇਣਿਕ ਮਾਰਗਾਂ, Metabolism ਅਤੇ ਅਣੂ ਪ੍ਰਕਿਰਿਆਵਾਂ ਦੀ ਮੈਪਿੰਗ ਕਰਨ ਦੀ ਇਜਾਜ਼ਤ ਦਿੰਦੀ ਹੈ।
ਇਹ ਵਿਧੀ ਗ੍ਰਾਫੀਨ-ਆਧਾਰਿਤ ਸੈਂਸਰ ਸਾਰਣੀ ਦੀ ਵਰਤੋਂ ਕਰ ਕੇ ਸਾਹ, ਲਾਰ, ਪਸੀਨੇ ਅਤੇ ਹੋਰ ਸਰੀਰਕ ਤਰਲ ਪਦਾਰਥਾਂ ਵਿਚ ਵਾਸ਼ਪਸੀਲ ਜੈਵਿਕ ਮਿਸ਼ਰਣਾਂ (ਵੀ.ਓ.ਸੀ.) ਦਾ ਵਿਸ਼ਲੇਸ਼ਣ ਕਰਕੇ ਟਿਸ਼ੂ ਦੇ ਕੰਮ ਕਰਨ ਦੇ ਢੰਗ ਵਿਚ ਸਮਝ ਪ੍ਰਦਾਨ ਕਰਦੀ ਹੈ ਜਿਸ ਵਿਚ ਗ੍ਰਾਫੀਨ ਸੈਂਸਰ ਅੱਖ ਵਜੋਂ ਕੰਮ ਕਰਦੇ ਹਨ ਅਤੇ ਡਾਟਾ ਨੂੰ ਸਮਝਣ ਲਈ ਜਨਰੇਟਿਵ ਆਰਟੀਫੀਸ਼ਲ ਇੰਟੈਲੀਜੈਂਸ ਦਿਮਾਗ ਵਜੋਂ ਕੰਮ ਕਰਦਾ ਹੈ। ਇਹ ਆਰਗੇਨੋਇਡਸ ਅਤੇ ਥ੍ਰੀ ਡੀ ਸੈੱਲ ਆਧਾਰਿਤ ਮਾਡਲ ਵਿਚ ਢਾਂਚਾਗਤ ਅਤੇ ਅਣੂ ਪਰਿਵਰਤਨਾਂ ਦੀ ਲਗਾਤਾਰ ਨਿਗਰਾਨੀ ਦੀ ਇਜਾਜ਼ਤ ਦਿੰਦਾ ਹੈ ਜੋ ਬਾਇਓ-ਮੈਡੀਕਲ ਖੋਜ ਵਿਚ ਮਹੱਤਵਪੂਰਣ ਹਨ।
ਪੜ੍ਹੋ ਇਹ ਅਹਿਮ ਖ਼ਬਰ-Sunita Williams ਸਮੇਤ ਨਾਸਾ ਦੇ ਦੋ ਪੁਲਾੜ ਯਾਤਰੀ 9 ਮਹੀਨੇ ਬਾਅਦ ਪਰਤਣਗੇ ਘਰ
ਮੌਜੂਦਾ ਤਕਨੀਕਾਂ ਦੇ ਉਲਟ ਇਹ ਵਿਧੀ ਘੱਟ ਲਾਗਤ ਵਾਲੀ, ਸਹੀ ਅਤੇ ਬਿਨਾਂ ਸਰਜਰੀ ਵਾਲਾ ਹੱਲ ਪ੍ਰਦਾਨ ਕਰਦੀ ਹੈ। ਅਧਿਐਨ ਵਿਚ ਮਨੁੱਖੀ ਛਾਤੀ ਟਿਸ਼ੂ ਆਰਗੇਨਾਈਡ ਦੀ ਵੀ.ਓ.ਸੀ. ਨਿਗਰਾਨੀ ਨੇ ਸਿਹਤਮੰਦ ਟਿਸ਼ੂਆਂ ਦੇ ਕੈਂਸਰ ਪੀੜਤ ਟਿਸ਼ੂਆਂ ਵਿਚ ਇਨਫੈਕਸ਼ਨ ਨਾਲ ਜੁੜੇ ਪ੍ਰੋਟੀਨ ਅਤੇ ਜੀਨੋਮਿਕ ਡਾਟਾ ਦਾ ਖੁਲਾਸਾ ਕੀਤਾ। ਕੈਂਸਰ ਪ੍ਰਯੋਗਾਂ ਤੋਂ ਇਲਾਵਾ ਇਸ ਵਿਧੀ ਵਿਚ ਵੱਖ-ਵੱਖ ਅੰਗਾਂ ਵਿਚ ਸਮੱਸਿਆਵਾਂ ਦੇ ਇਲਾਜ ਅਤੇ ਅਸਲ ਸਮੇਂ ਦੇ ਸਿਹਤਮੰਦ ਡਾਟਾ ਨੂੰ ਬਾਹਰੀ ਨਿਗਰਾਨੀ ਪ੍ਰਣਾਲੀ ਵਿੱਚ ਸੰਚਾਰ ਕਰਨ ਦੀ ਯੋਗਤਾ ਹੈ, ਜਿਸ ਵਿਚ ਸ਼ੁਰੂਆਤੀ ਬੀਮਾਰੀ ਦਾ ਪਤਾ ਲਗਾਉਣ ਵਿਚ ਤੇਜ਼ੀ ਆਉਣ ਦੀ ਆਸ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੂਰਬੀ ਅਫਗਾਨਿਸਤਾਨ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
NEXT STORY