ਮੈਕਸੀਕੋ ਸਿਟੀ (ਏਜੰਸੀ)- ਬਹਾਮਾਸ ਨੇੜੇ ਐਤਵਾਰ ਤੜਕੇ ਹੈਤੀ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ, ਜਿਸ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰਾਂ ਨੂੰ ਬਚਾ ਲਿਆ ਗਿਆ। ਕਿਸ਼ਤੀ ਨਿਊ ਪ੍ਰੋਵਿਡੈਂਸ ਤੋਂ ਤਕਰੀਬਨ ਸੱਤ ਮੀਲ ਦੂਰ ਪਲਟ ਗਈ। ਪ੍ਰਧਾਨ ਮੰਤਰੀ ਫਿਲਿਪ ਬ੍ਰੇਵ ਡੇਵਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਰਨ ਵਾਲਿਆਂ ਵਿੱਚ 15 ਔਰਤਾਂ, ਇੱਕ ਪੁਰਸ਼ ਅਤੇ ਇੱਕ ਬੱਚਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬਚਾਏ ਗਏ ਲੋਕ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਹੇਠ ਹਨ।
ਇਹ ਵੀ ਪੜ੍ਹੋ: ਅਮਰੀਕਾ ਦੇ ਆਯੋਵਾ 'ਚ ਇਕੋ ਪਰਿਵਾਰ ਦੇ 3 ਜੀਆਂ ਦਾ ਗੋਲੀਆਂ ਮਾਰ ਕੇ ਕਤਲ
ਡੇਵਿਸ ਨੇ ਕਿਹਾ ਕਿ ਜਾਂਚਕਰਤਾਵਾਂ ਦੇ ਅਨੁਸਾਰ, ਦੋਹਰੇ ਇੰਜਣ ਵਾਲੀ ਕਿਸ਼ਤੀ ਸਪੱਸ਼ਟ ਤੌਰ 'ਤੇ ਸ਼ਨੀਵਾਰ ਦੁਪਹਿਰ 1 ਵਜੇ ਦੇ ਕਰੀਬ ਬਹਾਮਾਸ ਤੋਂ ਮਿਆਮੀ ਲਈ ਰਵਾਨਾ ਹੋਈ, ਜਿਸ ਵਿੱਚ ਘੱਟੋ-ਘੱਟ 60 ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕੀ ਇਹ ਮਨੁੱਖੀ ਤਸਕਰੀ ਦਾ ਮਾਮਲਾ ਤਾਂ ਨਹੀਂ ਹੈ।
ਇਹ ਵੀ ਪੜ੍ਹੋ: ਨਿਊਯਾਰਕ 'ਚ ਦਹਾਕੇ ਬਾਅਦ ਪੋਲੀਓ ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, 20 ਸਾਲਾ ਨੌਜਵਾਨ 'ਚ ਮਿਲੇ ਲੱਛਣ
ਡੇਵਿਸ ਨੇ ਕਿਹਾ, "ਸਾਡੀ ਸਰਕਾਰ ਅਤੇ ਬਹਾਮਾਸ ਦੇ ਲੋਕਾਂ ਦੀ ਤਰਫੋਂ, ਮੈਂ ਇਸ ਦੁਖਾਂਤ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ। ਸੱਤਾ 'ਚ ਆਉਣ ਤੋਂ ਬਾਅਦ ਤੋਂ ਹੀ ਮੇਰੀ ਸਰਕਾਰ ਇਨ੍ਹਾਂ ਖਤ਼ਰਨਾਕ ਯਾਤਰਾਵਾਂ ਖ਼ਿਲਾਫ਼ ਚੇਤਾਵਨੀ ਦੇ ਰਹੀ ਹੈ।" ਹੈਤੀ ਵਿੱਚ ਕਤਲਾਂ ਅਤੇ ਅਗਵਾ ਅਤੇ ਵੱਖ-ਵੱਖ ਗੈਂਗ ਹਿੰਸਾ ਵਿੱਚ ਵਾਧਾ ਹੋਣ ਕਾਰਨ ਵੱਡੀ ਗਿਣਤੀ ਵਿੱਚ ਲੋਕ ਦੇਸ਼ ਛੱਡ ਰਹੇ ਹਨ।
ਇਹ ਵੀ ਪੜ੍ਹੋ: ਪਾਰਟੀ ਇੰਜੁਆਏ ਕਰ ਰਹੇ ਵਿਅਕਤੀ ਨੂੰ ਅਚਾਨਕ ਨਿਗਲ ਗਿਆ ਸਵਿਮਿੰਗ ਪੂਲ, ਦੇਖੋ ਖੌਫ਼ਨਾਕ ਵੀਡੀਓ
ਸਕਾਟਲੈਂਡ : SNP ਵੱਲੋਂ ਸੁਪਰੀਮ ਕੋਰਟ ਦੇ ਕੇਸ ’ਚ ਦਖ਼ਲ ਦੇਣ ਲਈ ਅਰਜ਼ੀ ਜਮ੍ਹਾ ਕਰਵਾਉਣ ਦਾ ਫ਼ੈਸਲਾ
NEXT STORY