ਮਾਸਕੋ— ਬ੍ਰਿਟੇਨ 'ਚ ਇਕ ਟਰੱਕ 'ਚੋਂ ਬਰਾਮਦ ਹੋਈਆਂ 23 ਵੀਅਤਨਾਮੀ ਨਾਗਰਿਕਾਂ ਦੀਆਂ ਲਾਸ਼ਾਂ ਨੂੰ ਵੀਅਤਨਾਮ ਭੇਜ ਦਿੱਤਾ ਗਿਆ ਹੈ। ਬ੍ਰਿਟੇਨ 'ਚ ਟਰੱਕ 'ਚੋਂ 39 ਵੀਅਤਨਾਮੀ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ, ਜਿਨ੍ਹਾਂ 'ਚੋਂ 16 ਲਾਸ਼ਾਂ ਨੂੰ ਬੁੱਧਧਵਾਰ ਨੂੰ ਵੀਅਤਨਾਮ ਭੇਜ ਦਿੱਤਾ ਗਿਆ ਸੀ। ਸ਼ਨੀਵਾਰ ਦੀ ਰਿਪੋਰਟ ਮੁਤਾਬਕ ਹਨੋਈ ਦੇ ਨੋਈ-ਬਾਈ ਕੌਮਾਂਤਰੀ ਹਵਾਈ ਅੱਡੇ 'ਤੇ ਅੱਜ ਸਵੇਰੇ ਇਕ ਜਹਾਜ਼ 23 ਲਾਸ਼ਾਂ ਨੂੰ ਲੈ ਕੇ ਪੁੱਜਾ।
ਜਾਂਚ ਅਧਿਕਾਰੀਆਂ ਨੇ ਬਾਅਦ 'ਚ ਇਨ੍ਹਾਂ ਲਾਸ਼ਾਂ ਨੂੰ ਐਂਬੂਲੈਂਸਾਂ ਰਾਹੀਂ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਪਹੁੰਚਾ ਦਿੱਤਾ। ਜ਼ਿਕਰਯੋਗ ਹੈ ਕਿ ਅਕਤੂਬਰ ਮਹੀਨੇ ਬ੍ਰਿਟੇਨ ਦੇ ਐਸੈਕਸ ਕਾਊਂਟੀ ਦੇ ਇਕ ਇੰਡਸਟ੍ਰੀਅਲ ਪਾਰਕ 'ਚ ਇਕ ਟਰੱਕ 'ਚੋਂ 39 ਵੀਅਤਨਾਮੀ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ, ਜਿਨ੍ਹਾਂ ਤੋਂ ਬਾਅਦ ਪੂਰੇ ਦੇਸ਼ 'ਚ ਹੜਕੰਪ ਮਚ ਗਿਆ ਸੀ। ਇਸ ਮਾਮਲੇ 'ਚ ਟਰੱਕ ਚਾਲਕ ਮੌਰਿਸੇ ਰਾਨਿਬਨਸਨ, ਉੱਤਰੀ ਆਇਰਲੈਂਡ ਦੇ ਇਕ ਵਿਅਕਤੀ ਸਣੇ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ ਅਤੇ ਉਨ੍ਹਾਂ 'ਤੇ ਕਤਲ ਅਤੇ ਮਨੁੱਖੀ ਤਸਕਰੀ ਸਣੇ ਕਈ ਮਾਮਲੇ ਦਰਜ ਕੀਤੇ ਗਏ।
ਲੰਡਨ ਹਮਲਾ : ਪਾਕਿਸਤਾਨੀ ਨਿਕਲਿਆ ਹਮਲਾਵਰ, ਅੱਤਵਾਦੀ ਗਤੀਵਿਧੀਆਂ ਕਾਰਨ ਕੱਟ ਚੁੱਕੈ ਸਜ਼ਾ
NEXT STORY