ਸਿਡਨੀ- ਆਸਟਰੇਲੀਆ ਦੀ ਪੁਲਸ ਨੂੰ ਮੰਗਲਵਾਰ ਨੂੰ ਇਕ ਲਾਸ਼ ਮਿਲੀ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਬ੍ਰਿਟਿਸ਼ ਬੈਕਪੈਕਰ ਦੀ ਹੈ ਜੋ ਕਿ ਵੀਕੈਂਡ 'ਤੇ ਕੈਂਪ ਵਾਲੀ ਥਾਂ ਤੋਂ ਭੱਜ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਤਲਾਸ਼ ਜਾਰੀ ਸੀ।
ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ ਅਧਿਕਾਰੀਆਂ ਵਲੋਂ ਅਜੇ ਰਸਮੀ ਤੌਰ 'ਤੇ ਲਾਸ਼ ਦੀ ਪਛਾਣ ਕਰਨੀ ਬਾਕੀ ਹੈ। ਹਾਲਾਂਕਿ ਇਸ ਨੂੰ ਅਸਲਾਨ ਕਿੰਗ ਮੰਨਿਆ ਜਾ ਰਿਹਾ ਹੈ। ਕਿੰਗ ਨੂੰ ਆਖਰੀ ਵਾਰ ਸ਼ਨੀਵਾਰ ਦੁਪਹਿਰ 2 ਵਜੇ ਪ੍ਰਿੰਸਟਾਊਨ ਦੇ ਪ੍ਰਸਿੱਧ ਤੇ ਖੂਬਸੂਰਤ ਗ੍ਰੇਟ ਓਸ਼ਨ ਰੋਡ 'ਤੇ ਦੇਖਿਆ ਗਿਆ ਸੀ। ਉਹ ਮੈਲਬੌਰਨ ਤੋਂ ਤਿੰਨ ਘੰਟੇ ਦੇ ਦੀ ਦੂਰੀ 'ਤੇ ਇਕ ਕੈਂਪੇਨ ਵਿਚ ਮੌਜੂਦ ਸੀ ਜਦੋਂ ਉਹ ਆਪਣੇ ਸਾਥੀ 'ਤੇ ਹਮਲਾ ਕਰ ਝਾੜੀਆਂ ਵਿਚ ਭੱਜ ਗਿਆ।
ਕਿੰਗ, ਜੋ ਕਿ ਦੋ ਹਫਤਿਆਂ ਲਈ ਆਸਟਰੇਲੀਆ ਵਿਚ ਛੁੱਟੀ 'ਤੇ ਆਇਆ ਸੀ, ਅਚਾਨਕ ਝਾੜੀਆਂ ਵਿਚ ਗੁੰਮ ਹੋ ਗਿਆ, ਪੁਲਸ ਨੇ ਉਸ ਨੂੰ ਲੱਭਣ ਲਈ ਇਕ ਹੈਲੀਕਾਪਟਰ, ਮੋਟਰਸਾਈਕਲ ਸਵਾਰ, ਮਾਹਰ ਬਚਾਅ ਟੀਮਾਂ ਤੇ ਵਾਲੰਟੀਅਰ ਤਾਇਨਾਤ ਕੀਤੇ ਸਨ। ਪੁਲਸ ਨੇ ਦੱਸਿਆ ਕਿ ਲਾਸ਼ ਅੱਜ ਸਵੇਰੇ ਤਕਰੀਬਨ 10:15 ਵਜੇ ਕੈਂਪਿੰਗ ਗ੍ਰਾਊਂਡ ਤੋਂ ਇਕ ਕਿਲੋਮੀਟਰ ਦੀ ਦੂਰੀ 'ਤੇ ਇਕ ਝਰਨੇ ਨੇੜੇਓਂ ਮਿਲੀ।
ਵਾਸ਼ਿੰਗਟਨ ਡੀ.ਸੀ. 'ਚ ਏਅਰਸਪੇਸ ਦੀ ਉਲੰਘਣਾ, ਬੰਦ ਕੀਤਾ ਗਿਆ ਵ੍ਹਾਈਟ ਹਾਊਸ
NEXT STORY