ਨਿਊਯਾਰਕ (ਏਜੰਸੀ) : 9 ਅਪ੍ਰੈਲ ਨੂੰ ਲਾਪਤਾ ਹੋਏ 30 ਸਾਲਾ ਭਾਰਤੀ ਅਮਰੀਕੀ ਸਾਫਟਵੇਅਰ ਇੰਜੀਨੀਅਰ ਦੀ ਲਾਸ਼ ਮੈਰੀਲੈਂਡ ਦੀ ਇਕ ਛੋਟੀ ਝੀਲ ਤੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਅੰਕਿਤ ਬਾਗਈ ਨੂੰ ਮੰਗਲਵਾਰ ਨੂੰ ਚਰਚਿਲ ਝੀਲ ਤੋਂ ਅਧਿਕਾਰੀਆਂ ਨੇ ਲੱਭਿਆ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਪਾਣੀ ਵਿੱਚ ਇਕ ਲਾਸ਼ ਦੇਖੇ ਜਾਣ ਤੋਂ ਬਾਅਦ ਖੇਤਰ ਵਿੱਚ ਬੁਲਾਇਆ ਗਿਆ ਸੀ। ਮੋਂਟਗੋਮਰੀ ਪੁਲਸ ਨੇ ਇੱਕ ਰੀਲੀਜ਼ ਵਿੱਚ ਕਿਹਾ, "ਲਾਸ਼ ਨੂੰ ਚੀਫ਼ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਵਿੱਚ ਲਿਜਾਇਆ ਗਿਆ ਅਤੇ ਉਸਦੀ ਪਛਾਣ ਜਰਮਨਟਾਊਨ,ਮੈਰੀਲੈਂਡ ਦੇ ਬਾਗਈ ਵਜੋਂ ਹੋਈ ਹੈ।"
ਇਹ ਵੀ ਪੜ੍ਹੋ: ਯਮਨ 'ਚ ਵਿੱਤੀ ਸਹਾਇਤਾ ਵੰਡ ਪ੍ਰੋਗਰਾਮ 'ਚ ਮਚੀ ਭੱਜ-ਦੌੜ, 85 ਲੋਕਾਂ ਦੀ ਮੌਤ
ਉਸ ਦੇ ਪਰਿਵਾਰ ਅਨੁਸਾਰ ਬਾਗਈ ਨੂੰ ਆਖਰੀ ਵਾਰ ਪੈਂਥਰਸ ਰਿਜ ਡਰਾਈਵ ਦੇ 12000 ਬਲਾਕ ਵਿੱਚ ਦੇਖਿਆ ਗਿਆ ਸੀ। ਪਰਿਵਾਰ ਨੇ NBC 4 ਨੂੰ ਦੱਸਿਆ ਕਿ ਬਾਗਈ ਜੀਵਨ ਬਚਾਉਣ ਵਾਲੀਆਂ ਕਈ ਦਵਾਈਆਂ ਲੈ ਰਿਹਾ ਸੀ।ਬਾਗਈ ਦੇ ਪਰਿਵਾਰ ਨੇ ਸੁਰਾਗ ਦੇਣ ਵਾਲੇ ਨੂੰ 5,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ। ਇੱਕ ਫੇਸਬੁੱਕ ਪੇਜ, ਜੋ ਕਿ ਬਾਗਈ ਨੂੰ ਲੱਭਣ ਲਈ ਸਥਾਪਿਤ ਕੀਤਾ ਗਿਆ ਸੀ, ਮੁਤਾਬਕ ਫੇਅਰਫੈਕਸ, ਵਰਜੀਨੀਆ ਵਿਖੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਦੁਬਈ ਅਗਨੀਕਾਂਡ: ਗੁਆਂਢੀਆਂ ਲਈ ਇਫਤਾਰ ਦੀ ਤਿਆਰੀ ਕਰ ਰਿਹਾ ਸੀ ਭਾਰਤੀ ਜੋੜਾ
ਯਮਨ 'ਚ ਵਿੱਤੀ ਸਹਾਇਤਾ ਵੰਡ ਪ੍ਰੋਗਰਾਮ 'ਚ ਮਚੀ ਭੱਜ-ਦੌੜ, 85 ਲੋਕਾਂ ਦੀ ਮੌਤ
NEXT STORY