ਟੋਕੀਓ/ਇਸਲਾਮਾਬਾਦ (ਬਿਊਰੋ): ਹਰੇਕ ਵਿਅਕਤੀ ਦੀਆਂ ਆਖਰੀ ਰਸਮਾਂ ਉਸ ਦੇ ਧਾਰਮਿਕ ਰੀਤੀ-ਰਿਵਾਜਾਂ ਮੁਤਾਬਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਜਾਪਾਨ ਵਿਚ ਅੰਤਿਮ ਸੰਸਕਾਰ ਸਬੰਧੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਲੋਕ ਭੜਕ ਪਏ ਹਨ। ਜਾਣਕਾਰੀ ਮੁਤਾਬਕ ਜਾਪਾਨ ਵਿਚ ਪਾਕਿਸਤਾਨ ਦੇ ਇਕ ਵਿਅਕਤੀ ਦਾ ਅੰਤਿਮ ਸੰਸਕਾਰ ਕੀਤੇ ਜਾਣ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਵਿਅਕਤੀ ਪਾਕਿਸਤਾਨ ਦੇ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸ ਦੀ ਮੌਤ ਹੋਈ ਸੀ। ਮੌਤ ਦੇ ਬਾਅਦ ਸਥਾਨਕ ਅਧਿਕਾਰੀਆਂ ਨੇ ਉਸ ਦੀ ਲਾਸ਼ ਨੂੰ ਮੁਸਲਿਮ ਰੀਤੀ-ਰਿਵਾਜਾਂ ਮੁਤਾਬਕ ਦਫਨਾਉਣ ਦੀ ਬਜਾਏ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਇੱਥੇ ਦੱਸ ਦਈਏ ਕਿ ਪਿਛਲੇ 6 ਮਹੀਨੇ ਵਿਚ ਅਜਿਹਾ ਦੂਜੀ ਵਾਰ ਹੈ ਜਦੋਂ ਜਾਪਾਨ ਵਿਚ ਕਿਸੇ ਪਾਕਿਸਤਾਨੀ ਨਾਗਰਿਕ ਦਾ ਅੰਤਿਮ ਸੰਸਕਾਰ ਜਾਪਾਨੀ ਢੰਗ ਨਾਲ ਕਰ ਦਿੱਤਾ ਗਿਆ। ਇਸ ਘਟਨਾ ਬਾਬਤ ਜਾਪਾਨ ਵਿਚ ਰਹਿਣ ਵਾਲੇ ਪਾਕਿਸਤਾਨੀ ਲੋਕ ਇਮਰਾਨ ਖਾਨ ਸਰਕਾਰ 'ਤੇ ਸਵਾਲ ਕਰ ਰਹੇ ਹਨ। ਪਾਕਿਸਤਾਨ ਦੀ ਅੰਗਰੇਜ਼ੀ ਨਿਊਜ਼ ਵੈਬਸਾਈਟ 'ਦਿ ਨਿਊਜ਼' ਮੁਤਾਬਕ ਵਿਅਕਤੀ ਦਾ ਨਾਮ ਰਾਸ਼ਿਦ ਮਹਿਮੂਦ ਖਾਨ ਸੀ ਅਤੇ ਉਹ 50 ਸਾਲ ਦਾ ਸੀ। ਉਸ ਦਾ ਕੋਈ ਬੱਚਾ ਨਹੀਂ ਸੀ। ਰਾਸ਼ਿਦ ਦੀ ਪਤਨੀ ਜਾਪਾਨ ਤੋਂ ਹੀ ਸੀ। ਰਾਸ਼ਿਦ ਦੀ ਪਤਨੀ ਨੇ ਵੀ ਕਿਸੇ ਪਾਕਿਸਤਾਨੀ ਜਾਂ ਕਿਸੇ ਮੁਸਲਿਮ ਸੰਗਠਨ ਨਾਲ ਕੋਈ ਸੰਪਰਕ ਨਹੀਂ ਕੀਤਾ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰਾਸ਼ਿਦ ਦੇ ਇਕ ਕਰੀਬੀ ਦੋਸਤ ਨੂਰ ਅਵਾਨ ਨੇ ਹਸਪਤਾਲ ਦੇ ਪ੍ਰਬੰਧਨ ਨਾਲ ਸੰਪਰਕ ਕੀਤਾ। ਉਹਨਾਂ ਨੂੰ ਦੱਸਿਆ ਗਿਆ ਕਿ ਰਾਸ਼ਿਦ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਜਾਪਾਨ ਦੇ ਰੀਤੀ-ਰਿਵਾਜ ਮੁਤਾਬਕ ਕਰ ਦਿੱਤਾ ਗਿਆ ਹੈ। ਰਾਸ਼ਿਦ ਦੇ ਅੰਤਿਮ ਸੰਸਕਾਰ ਨੂੰ ਲੈਕੇ ਜਾਪਾਨ ਵਿਚ ਰਹਿਣ ਵਾਲੇ ਪਾਕਿਸਤਾਨੀ ਲੋਕਾਂ ਵਿਚ ਨਾਰਾਜ਼ਗੀ ਹੈ। ਰਾਸ਼ਿਦ ਦੇ ਦੋਸਤ ਨੂਰ ਅਵਾਨ ਅਤੇ ਆਬਿਦ ਹੁਸੈਨ, ਮਲਿਕ ਯੁਨੂਸ, ਚੌਧਰੀ ਅੰਸਾਰ ਜਿਹੇ ਸੀਨੀਅਰ ਲੋਕਾਂ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮੁੱਦੇ ਨੂੰ ਜਾਪਾਨ ਦੀ ਸਰਕਾਰ ਸਾਹਮਣੇ ਚੁੱਕੇ।
ਪੜ੍ਹੋ ਇਹ ਅਹਿਮ ਖਬਰ- ਪਾਕਿ ਚੋਣ ਕਮਿਸ਼ਨ ਦਾ ਦਾਅਵਾ, PTI ਨੇ ਵਿਦੇਸ਼ੀ ਫੰਡਿੰਗ ਬਾਰੇ ਜਾਣਕਾਰੀ ਲੁਕੋਈ
ਸੋਸ਼ਲ ਮੀਡੀਆ 'ਤੇ ਵੀ ਕਈ ਲੋਕ ਇਸ ਨੂੰ ਲੈ ਕੇ ਨਾਰਾਜ਼ਗੀ ਜਾਹਰ ਕਰ ਰਹੇ ਹਨ। ਗੌਰਤਲਬ ਹੈ ਕਿ ਜਾਪਾਨ ਵਿਚ 99 ਫੀਸਦੀ ਤੋਂ ਵੱਧ ਲਾਸ਼ਾਂ ਦਾ ਅੰਤਿਮ ਸੰਸਕਾਰ ਸਾੜ ਕੇ ਹੀ ਕੀਤਾ ਜਾਂਦਾ ਹੈ ਜਦਕਿ ਇਸਲਾਮ ਵਿਚ ਅੰਤਿਮ ਸੰਸਕਾਰ ਦੀ ਮਨਾਹੀ ਹੈ। ਜਾਪਾਨ ਵਿਚ ਕਬਰਸਤਾਨ ਦੀ ਗਿਣਤੀ ਵੀ ਬਹੁਤ ਘੱਟ ਹੈ। ਅਜਿਹੇ ਵਿਚ ਮੁਸਲਿਮ ਭਾਈਚਾਰੇ ਨੂੰ ਆਪਣੇ ਰੀਤੀ-ਰਿਵਾਜ ਮੁਤਾਬਕ ਆਪਣੇ ਪਿਆਰਿਆਂ ਦਾ ਅੰਤਿਮ ਸੰਸਕਾਰ ਕਰਨ ਵਿਚ ਕਾਫੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਇੱਥੇ ਕਾਨੂੰਨ ਦੇ ਤਹਿਤ ਕਬਰਸਤਾਨ ਬਣਾਉਣ 'ਤੇ ਕੋਈ ਪਾਬੰਦੀ ਨਹੀਂ ਹੈ ਪਰ ਸਥਾਨਕ ਲੋਕ ਇਸ ਦਾ ਸਖ਼ਤ ਵਿਰੋਧ ਕਰਦੇ ਹਨ।
40 ਤੋਂ ਬਾਅਦ ਸਿਹਤਮੰਦ ਰਹਿਣ ਲਈ ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ
NEXT STORY