ਸੁਕਰੇ (ਯੂ.ਐੱਨ.ਆਈ.): ਪੱਛਮੀ ਬੋਲੀਵੀਆ ਵਿਚ ਐਲ ਆਲਟੋ (ਯੂ.ਪੀ.ਈ.ਏ.) ਦੀ ਪਬਲਿਕ ਯੂਨੀਵਰਸਿਟੀ ਵਿਚ ਚੌਥੀ ਮੰਜ਼ਿਲ ਦੀ ਰੇਲਿੰਗ ਅਚਾਨਕ ਡਿੱਗ ਪਈ। ਇਸ ਦੌਰਾਨ ਰੇਲਿੰਗ 'ਤੇ ਚੜ੍ਹੇ ਘੱਟੋ ਘੱਟ ਪੰਜ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਸਰਕਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਰਕਾਰ ਦੇ ਮੰਤਰੀ ਕਾਰਲੋਸ ਐਡੁਆਰਡੋ ਡੇਲ ਕਾਸਟੀਲੋ ਨੇ ਟਵਿੱਟਰ 'ਤੇ ਕਿਹਾ, "ਹੁਣ ਤੱਕ ਸਾਡੇ ਕੋਲ 5 ਮ੍ਰਿਤਕ ਲੋਕਾਂ ਅਤੇ 3 ਲੋਕਾਂ ਦੇ ਗੰਭੀਰ ਦੇਖਭਾਲ ਵਿਚ ਹੋਣ ਦੀ ਰਿਪੋਰਟ ਹੈ।" ਉਹਨਾਂ ਮੁਤਾਬਕ, ਮੈਂ ਹੁਣੇ-ਹੁਣੇ ਪੁਲਸ ਮੁਖੀ ਝੌਨੀ ਅਗੂਇਲੀਰਾ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਘਟਨਾ ਸੰਬੰਧੀ ਪੂਰੀ ਰਿਪੋਰਟ ਬਣਾਉਣ ਲਈ ਸਾਈਟ 'ਤੇ ਜਾਵੇ।
ਐਲ ਆਲਟੋ ਪੁਲਸ ਕਮਾਂਡਰ ਕਰਨਲ ਲਿਓਨੇਲ ਜਿਮੇਨੇਜ ਦੀ ਇੱਕ ਰਿਪੋਰਟ ਮੁਤਾਬਕ, ਇਹ ਜਾਨਲੇਵਾ ਹਾਦਸਾ ਕਾਰੋਬਾਰੀ ਪ੍ਰਸ਼ਾਸਨ ਦੇ ਵਿਦਿਆਰਥੀਆਂ ਦੇ ਇਕੱਠ ਦੌਰਾਨ ਵਾਪਰਿਆ।ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀਆਂ ਵਿਚ ਝਗੜਾ ਹੋ ਗਿਆ ਸੀ। ਇਸ ਦੌਰਾਨ ਹੋਈ ਧੱਕਾ-ਮੁੱਕੀ ਵਿਚ ਕੁਝ ਵਿਦਿਆਰਥੀ ਰੇਲਿੰਗ ਵੱਲ ਡਿੱਗ ਪਏ ਸੀ। ਜਿਮੇਨੇਜ਼ ਨੇ ਕਿਹਾ ਕਿ ਹਾਦਸੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
'ਫਾਈਜ਼ਰ ਤੇ ਆਕਸਫੋਰਡ ਟੀਕਿਆਂ ਨਾਲ ਬਜ਼ੁਰਗਾਂ 'ਚ ਗੰਭੀਰ ਕੋਵਿਡ-19 ਇਨਫੈਕਸ਼ਨ 'ਚ ਆਈ ਕਮੀ'
NEXT STORY