ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਸ਼ਨੀਵਾਰ ਨੂੰ ਮਾਸਕੋ 'ਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਅਜਿਹੀਆਂ ਖਬਰਾਂ ਵਿਚਾਲੇ ਹੋ ਰਹੀ ਹੈ ਕਿ ਅਮਰੀਕਾ ਇਤਿਹਾਸਕ ਪ੍ਰਮਾਣੂ ਹਥਿਆਰ ਸੰਧੀ ਤੋਂ ਵੱਖ ਹੋਣ ਦੀ ਆਪਣੀ ਯੋਜਨਾ ਦੇ ਬਾਰੇ 'ਚ ਰੂਸ ਨੂੰ ਦਸੇਗਾ।
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਡੋਨਾਲਡ ਟਰੰਪ ਵਿਚਾਲੇ ਇਸ ਸਾਲ ਹੋਣ ਵਾਲੀ ਸੰਭਾਵਿਤ ਦੂਜੀ ਮੁਲਾਕਾਤ ਦੇ ਮੱਦੇਨਜ਼ਰ ਯਾਤਰਾ ਹੋ ਰਹੀ ਹੈ। ਬੋਲਟਨ ਨੇ ਇਕ ਟਵੀਟ ਕਰ ਮਾਸਕੋ ਦੀ ਯਾਤਰਾ ਦਾ ਐਲਾਨ ਕੀਤਾ। ਉਨ੍ਹਾਂ ਨੇ ਜੁਲਾਈ 'ਚ ਸ਼ਿਖਰ ਸੰਮੇਲਨ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਉਹ 'ਹੇਲਸਿੰਕੀ 'ਚ ਸ਼ੁਰੂ ਹੋਈ ਚਰਚਾ ਨੂੰ ਜਾਰੀ ਰੱਖਣਗੇ।' ਉਹ ਰੂਸ ਦੇ ਸੁਰੱਖਿਆ ਪ੍ਰੀਸ਼ਦ ਮੰਤਰੀ ਨਿਕੋਲਾਈ ਪੈਤਰੁਸ਼ੇਵ ਨਾਲ ਵੀ ਮੁਲਾਕਾਤ ਕਰਨਗੇ।
ਨਿਊਯਾਰਕ ਟਾਈਮਜ਼ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਦੀ ਆਉਣ ਵਾਲੇ ਦਿਨਾਂ 'ਚ ਰੂਸੀ ਨੇਤਾਵਾਂ ਨੂੰ ਇਹ ਦੱਸਣ ਦੀ ਯੋਜਨਾ ਹੈ ਕਿ ਉਹ 3 ਦਹਾਕੇ ਪੁਰਾਣੇ ਇੰਟਰਮੀਡੀਅਟ ਰੇਂਜ ਨਿਊਕਲੀਅਰ ਫੋਰਸਸ ਟ੍ਰਿਟੀ ਨੂੰ ਛੱਡਣ ਦੀ ਤਿਆਰੀ ਕਰ ਰਿਹਾ ਹੈ। ਅਖਬਾਰ ਨੇ ਦੱਸਿਆ ਕਿ ਅਮਰੀਕਾ ਨੇ ਰੂਸ 'ਤੇ ਸਮੂਹਿਕ ਪ੍ਰਮਾਣੂ ਹਥਿਆਰ ਬਣਾ ਕੇ ਸੰਧੀ ਦਾ ਉਲੰਘਣ ਕਰਨ ਦਾ ਦੋਸ਼ ਲਾਇਆ ਹੈ।
ਸੀਤਾਰਮਨ ਨੇ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
NEXT STORY