ਕਾਬੁਲ— ਅਫਗਾਨਿਸਤਾਨ ਦੇ ਉੱਤਰੀ ਬਗਲਾਨ ਸੂਬੇ ਵਿਚ ਸੜਕ ਕਿਨਾਰੇ ਹੋਏ ਇਕ ਬੰਬ ਧਮਾਕੇ ਦੀ ਲਪੇਟ 'ਚ ਇਕ ਵਾਹਨ ਦੇ ਆ ਜਾਣ ਕਾਰਨ ਉਸ 'ਤੇ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਸੂਬਾਈ ਪੁਲਸ ਦੇ ਮੁਖੀ ਜਬੀਉੱਲਾ ਸ਼ੁਜਾ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਬਗਲਾਨ ਸੂਬੇ ਦੀ ਰਾਜਧਾਨੀ ਪੁਲੀ ਖੋਮਰੀ ਵਿਚ ਐਤਵਾਰ ਨੂੰ ਹੋਏ ਧਮਾਕੇ ਵਿਚ 4 ਲੋਕ ਜ਼ਖਮੀ ਵੀ ਹੋਏ ਹਨ। ਤਾਲਿਬਾਨ ਅੱਤਵਾਦੀ ਸੜਕ ਕਿਨਾਰੇ ਬੰਬ ਧਮਾਕਾ ਕਰ ਕੇ ਆਏ ਦਿਨ ਸੁਰੱਖਿਆ ਫੋਰਸ ਅਤੇ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਨ੍ਹਾਂ ਧਮਾਕਿਆਂ ਵਿਚ ਅਕਸਰ ਆਮ ਨਾਗਰਿਕ ਵੀ ਮਾਰੇ ਜਾਂਦੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਹੀ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਵੋਟਰ ਰਜਿਸਟਰੇਸ਼ਨ ਕੇਂਦਰ ਦੇ ਬਾਹਰ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ 'ਚ 31 ਲੋਕ ਮਾਰੇ ਗਏ ਅਤੇ 54 ਹੋਰ ਜ਼ਖਮੀ ਹੋ ਗਏ।
ਲੀਕੇਜ ਦੌਰਾਨ ਵੀ ਅਧਿਆਪਕ ਨੇ ਪੜ੍ਹਾਉਣਾ ਰੱਖਿਆ ਜਾਰੀ, ਤਸਵੀਰਾਂ ਵਾਇਰਲ
NEXT STORY