ਕਾਬੁਲ- ਪੂਰਬੀ ਅਫਗਾਨਿਸਤਾਨ ਦੇ ਲਗਮਾਨ ਸੂਬੇ ਵਿਚ ਸ਼ਨੀਵਾਰ ਨੂੰ ਜੇਲਵ ਦੇ ਸਾਹਮਣੇ ਬੰਬ ਧਮਾਕਾ ਹੋਣ ਕਾਰਣ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹੋ ਗਏ। ਗਵਰਨਰ ਦੇ ਬੁਲਾਰੇ ਅਸਦੁੱਲਾ ਦਵਲਾਤਜਾਈ ਨੇ ਕਿਹਾ ਕਿ ਲਗਮਨ ਜੇਲ ਦੇ ਸਾਹਮਣੇ ਹੋਏ ਇਕ ਬੰਬ ਧਮਾਕੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਜਦਕਿ ਜੇਲ ਮੁਖੀ ਨੂਰ ਮੁਹੰਮਦ ਨਿਆਜ਼ੀ ਸਣੇ ਚਾਰ ਹੋ ਲੋਕ ਜ਼ਖਮੀ ਹੋ ਗਏ। ਸਥਾਨਕ ਲੋਕਾਂ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਰਾਤ 11 ਵਜੇ ਹੋਇਆ ਸੀ। ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਘਟਨਾ ਦੀ ਜ਼ਿੰਮੇਦਾਰੀ ਨਹੀਂ ਲਈ ਹੈ।
ਨਾਪਾ ਨੂੰ ਮੁੱਖ ਮੰਤਰੀ ਵੱਲੋਂ ਭਰੋਸਾ, ਸਾਰੇ ਪੱਖਾਂ ਨੂੰ ਧਿਆਨ 'ਚ ਰੱਖਦਿਆਂ ਹਟਾਈ ਜਾਵੇਗੀ ਤਾਲਾਬੰਦੀ
NEXT STORY