ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਪੇਸ਼ਾਵਰ ਵਿਚ ਸੋਮਵਾਰ ਨੂੰ ਇਕ ਹਸਪਤਾਲ ਕੰਪਲੈਕਸ ਨੇੜੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕੀਤਾ ਗਿਆ, ਜਿਸ ਵਿਚ ਅਰਧ ਸੈਨਿਕ ਬਲਾਂ ਦੇ 5 ਜਵਾਨਾਂ ਸਮੇਤ 8 ਲੋਕ ਜ਼ਖ਼ਮੀ ਹੋ ਗਏ। ਖੈਬਰ ਪਖਤੂਨਖਵਾ ਸੂਬੇ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਹਮਲਾ ਵਾਰਸਕ ਰੋਡ 'ਤੇ ਸਥਿਤ ਪ੍ਰਾਈਮ ਹਸਪਤਾਲ ਦੇ ਸਾਹਮਣੇ ਫਰੰਟੀਅਰ ਕੋਰ (ਐੱਫ. ਸੀ.) ਦੇ ਜਵਾਨਾਂ 'ਤੇ ਹੋਇਆ।
ਇਹ ਵੀ ਪੜ੍ਹੋ: ਮੋਰੱਕੋ 'ਚ ਭੂਚਾਲ ਨਾਲ ਹੁਣ ਤੱਕ 2000 ਤੋਂ ਵੱਧ ਮੌਤਾਂ, ਦੂਤਘਰ ਵੱਲੋਂ ਭਾਰਤੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ
ਵਾਰਸਾਕ ਦੇ ਐੱਸ.ਪੀ. ਮੁਹੰਮਦ ਅਰਸ਼ਦ ਖਾਨ ਨੇ ਦੱਸਿਆ ਕਿ ਧਮਾਕੇ ਵਿੱਚ 5 ਐੱਫ.ਸੀ. ਅਧਿਕਾਰੀ ਅਤੇ 3 ਨਾਗਰਿਕ ਜ਼ਖ਼ਮੀ ਹੋਏ ਹਨ। ਖਾਨ ਨੇ ਕਿਹਾ, ਅਜਿਹਾ ਲੱਗਦਾ ਹੈ ਕਿ ਇਹ ਇੱਕ ਆਈ.ਈ.ਡੀ. (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਹਮਲਾ ਸੀ। ਜਾਂਚ ਜਾਰੀ ਹੈ ਅਤੇ ਬੰਬ ਨਿਰੋਧਕ ਯੂਨਿਟ ਦੀ ਰਿਪੋਰਟ ਆਉਣ 'ਤੇ ਵਿਸਫੋਟਕ ਦੀ ਕਿਸਮ ਦਾ ਪਤਾ ਲੱਗੇਗਾ। ਸਿਟੀ ਪੁਲਸ ਮੁਖੀ ਅਸ਼ਫਾਕ ਅਨਵਰ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ 'ਚ ਅਜਿਹਾ ਕੋਈ ਸੰਕੇਤ ਨਹੀਂ ਮਿਲਦਾ ਕਿ ਇਹ ਆਤਮਘਾਤੀ ਧਮਾਕਾ ਸੀ। ਅਜਿਹਾ ਲੱਗਦਾ ਹੈ ਕਿ ਵਿਸਫੋਟਕ ਸੜਕ ਕਿਨਾਰੇ ਲਾਇਆ ਗਿਆ ਸੀ।
ਇਹ ਵੀ ਪੜ੍ਹੋ: ਬ੍ਰਿਟਿਸ਼ PM ਰਿਸ਼ੀ ਸੁਨਕ ਦਾ ਦਿਲ ਨੂੰ ਛੂਹ ਲੈਣ ਵਾਲਾ ਅੰਦਾਜ਼, ਗੋਡਿਆਂ ਭਾਰ ਬੈਠ ਕੇ ਕੀਤੀ ਸ਼ੇਖ ਹਸੀਨਾ ਨਾਲ ਗੱਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੋਰੱਕੋ 'ਚ ਭੂਚਾਲ ਨਾਲ ਹੁਣ ਤੱਕ 2000 ਤੋਂ ਵੱਧ ਮੌਤਾਂ, ਦੂਤਘਰ ਵੱਲੋਂ ਭਾਰਤੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ
NEXT STORY