ਬੇਰੂਤ - ਲੈੱਬਨਾਨ ਵਿਚ ਮੰਗਲਵਾਰ ਨੂੰ ਸ਼ੀਆ ਮਿਲਸ਼ੀਆ ਗਰੁੱਪ ਹਿਜ਼ਬੁੱਲਾਹ ਦੇ ਹਥਿਆਰਾਂ ਦੇ ਗੋਦਾਮ ਵਿਚ ਹੋਏ ਧਮਾਕੇ ਨਾਲ ਹਫੜਾ-ਦਫੜੀ ਮਚ ਗਈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੀਆਂ ਇਮਾਰਤਾਂ ਮਲਬੇ ਵਿਚ ਤਬਦੀਲ ਹੋ ਗਈਆਂ। ਉਥੇ, ਇਸ ਧਮਾਕੇ ਦੀ ਆਵਾਜ਼ੀ ਮੀਲਾਂ ਦੂਰ ਤੱਕ ਸੁਣੀ ਗਈ। ਲੈੱਬਨਾਨ ਦੀ ਫੌਜ ਨੇ ਆਖਿਆ ਕਿ ਧਮਾਕਾ ਮੰਗਲਵਾਰ ਨੂੰ ਰਾਜਧਾਨੀ ਬੇਰੂਤ ਦੇ ਦੱਖਣ ਵਿਚ ਕਰੀਬ 50 ਕਿਲੋਮੀਟਰ ਦੱਖਣ ਵਿਚ ਈਨ ਕਾਨਾ ਦੀ ਇਕ ਇਮਾਰਤ ਵਿਚ ਹੋਇਆ ਸੀ।
ਤਕਨੀਕੀ ਕਮੀ ਕਾਰਨ ਹੋਇਆ ਧਮਾਕਾ
ਹਿਜ਼ਬੁੱਲਾਹ ਦੇ ਮੀਡੀਆ ਦਫਤਰ ਨੇ ਅਲਜ਼ਜ਼ੀਰਾ ਨੂੰ ਦੱਸਿਆ ਕਿ ਧਮਾਕੇ ਦਾ ਕਾਰਨ ਤਕਨੀਕੀ ਕਮੀ ਸੀ। ਇਸ ਧਮਾਕੇ ਵਿਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਵਿਸਫੋਟਕਾਂ ਨੂੰ ਇਕ ਘਰ ਵਿਚ ਲੁਕਾ ਕੇ ਰੱਖਿਆ ਗਿਆ ਸੀ। ਇਹ ਇਮਾਰਤ ਹਿਜ਼ਬੁੱਲਾਹ ਨਾਲ ਸਬੰਧ ਡੀ-ਮਾਈਨਿੰਗ ਐਸੋਸੀਏਸ਼ਨ ਦੀ ਸੀ।
ਹਿਜ਼ਬੁੱਲਾਹ ਨੇ ਘੇਰੀ ਧਮਾਕੇ ਵਾਲੀ ਥਾਂ
ਜ਼ਿਕਰਯੋਗ ਹੈ ਕਿ ਧਮਾਕੇ ਵਾਲੀ ਥਾਂ ਨੂੰ ਹਿਜ਼ਬੁੱਲਾਹ ਦੇ ਲੜਾਕਿਆਂ ਨੇ ਤੁਰੰਤ ਘੇਰ ਲਿਆ। ਜਿਸ ਨਾਲ ਕੋਈ ਵੀ ਪੱਤਰਕਾਰ ਜਾਂ ਤੀਜਾ ਪੱਖ ਉਥੋਂ ਦੀ ਸਥਿਤੀ ਨੂੰ ਆਪਣੀ ਅੱਖੀ ਨਾ ਦੇਖ ਪਾਏ। ਲੈੱਬਨਾਨ ਦੇ ਅਲ ਜਦੀਦ ਚੈਨਲ ਦੇ ਪ੍ਰਸਾਰਣ ਵਿਚ ਪੂਰੇ ਇਲਾਕੇ ਵਿਚ ਇਮਾਰਤਾਂ ਦੇ ਮਲਬੇ ਫੈਲੇ ਦੇਖੇ ਗਏ। ਇਸ ਧਮਾਕੇ ਦੀ ਲਪੇਟ ਵਿਚ ਇਕ ਮਿਨੀ ਬਸ ਅਤੇ ਇਕ ਐੱਸ. ਯੂ. ਵੀ. ਵੀ ਆਈ ਸੀ।
ਹਿਜ਼ਬੁੱਲਾਹ ਦਾ ਗੜ੍ਹ ਹੈ ਇਹ ਇਲਾਕਾ
ਇਨਾਂ ਕਿਊਨਾ ਲੈੱਬਨਾਨ ਦੀ ਰਾਜਧਾਨੀ ਬੇਰੂਤ ਤੋਂ ਕਰੀਬ 50 ਕਿਲੋਮੀਟਰ ਦੱਖਣ ਵਿਚ ਸਥਿਤ ਹੈ। ਇਹ ਇਲਾਕਾ ਹਿਜ਼ਬੁੱਲਾਹ ਦਾ ਗੜ੍ਹ ਮੰਨਿਆ ਜਾਂਦਾ ਹੈ। ਹਿਜ਼ਬੁੱਲਾਹ ਪੱਛਮੀ ਏਸ਼ੀਆ ਦਾ ਇਕ ਸ਼ੀਆ ਮਿਲਸ਼ੀਆ ਗਰੁੱਪ ਹੈ। ਇਸ ਨੂੰ ਈਰਾਨ ਸਮੇਤ ਕਈ ਦੇਸ਼ ਅੰਦਰੂਨੀ ਤੌਰ 'ਤੇ ਸਮਰਥਨ ਵੀ ਦਿੰਦੇ ਹਨ। ਵਿਸਫੋਟ ਤੋਂ ਬਾਅਦ ਹੀ ਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਉਸ ਦੇ ਜਵਾਨ ਵੀ ਪਹੁੰਚ ਗਏ ਹਨ।
UN 'ਚ ਪੁਤਿਨ ਨੇ ਕੀਤੀ ਰੂਸੀ ਵੈਕਸੀਨ ਦੀ ਤਰੀਫ, ਬੋਲੇ -ਇਨ੍ਹਾਂ ਕਰਮਚਾਰੀਆਂ ਨੂੰ ਫ੍ਰੀ 'ਚ ਲਾਵਾਂਗੇ ਕੋਰੋਨਾ ਵੈਕਸੀਨ
NEXT STORY