ਨਿਊਯਾਰਕ/ਵਿੰਡਸਰ (ਰਾਜ ਗੋਗਨਾ) - ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਆਰ.ਸੀ.ਐੱਮ.ਪੀ. ਵੱਲੋਂ ਅਮਰੀਕਾ-ਕੈਨੇਡਾ ਬਾਰਡਰ 'ਤੇ ਅਮਰੀਕਾ ਤੋਂ ਕੈਨੇਡਾ 'ਚ ਦਾਖਲ ਹੋਣ ਵੇਲੇ ਇਕ ਕਮਰਸ਼ੀਅਲ ਟਰੱਕ 'ਚੋਂ 30 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ। ਇਸ ਮਾਮਲੇ 'ਚ 2 ਜਣੇ ਗ੍ਰਿਫ਼ਤਾਰ ਕੀਤੇ ਗਏ ਹਨ। ਬਾਰਡਰ ਅਧਿਕਾਰੀਆਂ ਵੱਲੋਂ 1 ਅਗਸਤ ਨੂੰ ਅਮਰੀਕਾ ਤੋਂ ਕੈਨੇਡਾ 'ਚ ਦਾਖਲ ਹੋ ਰਹੇ ਟਰੱਕ ਦੇ ਕੈਬ ਦੀ ਕੀਤੀ ਸੈਕੰਡਰੀ ਇੰਸਪੈਕਸ਼ਨ ਦੌਰਾਨ ਇਹ ਬਰਾਮਦਗੀ ਕੀਤੀ ਗਈ ਹੈ। ਇਸ ਮਾਮਲੇ 'ਚ ਵਿਨੀਪੈਗ ਨਾਲ ਸਬੰਧਿਤ 2 ਭਾਰਤੀ ਨਰਿੰਦਰ ਸਿੰਘ (50) ਅਤੇ ਹਰਪ੍ਰੀਤ ਸਿੰਘ (31) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਕਥਿਤ ਦੋਸ਼ੀਆਂ ਦੀ ਵਿੰਡਸਰ ਕੋਰਟ 'ਚ 19 ਸਤੰਬਰ ਨੂੰ ਪੇਸ਼ੀ ਹੋਵੇਗੀ।
ਇਹ ਵੀ ਪੜ੍ਹੋ : ਦੇਸ਼ ਨੂੰ ਬਣਾਉਣ ਲਈ ਕਰਨੀ ਪੈਂਦੀ ਹੈ ਸਖ਼ਤ ਮਿਹਨਤ : PM ਮੋਦੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸ਼੍ਰੀਲੰਕਾ ਦੀ ਸੱਤਾਧਾਰੀ ਪਾਰਟੀ ਨੇ ਰਾਜਪਕਸ਼ੇ ਦੀ ਵਾਪਸੀ ਲਈ ਵਿਕਰਮਸਿੰਘੇ ਤੋਂ ਮੰਗੀ ਮਦਦ
NEXT STORY