ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਮਾਨਸੇਹਰਾ ਸ਼ਹਿਰ ਦੇ ਬਾਲਟਾ ਇਲਾਕੇ ’ਚ 2 ਭਰਾ ਇਕ ਟਿਕਟੌਕ ’ਤੇ ਵੀਡਿਓ ਬਣਾ ਰਹੇ ਸੀ। ਇਸ ਦੌਰਾਨ ਉਨ੍ਹਾਂ ਵਿੱਚੋਂ ਇੱਕ ਨੇ ਦੂਜੇ ਉੱਤੇ ਗੋਲੀ ਚਲਾ ਦਿੱਤੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਜੰਗ ਦਰਮਿਆਨ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਆਪਣੀ ਪਤਨੀ ਨਾਲ ਕਰਾਇਆ ਫੋਟੋਸ਼ੂਟ, ਹੋਏ ਟਰੋਲ
ਸੂਤਰਾਂ ਅਨੁਸਾਰ ਜਮਾਨ ਸ਼ਾਹ (16) ਅਤੇ ਉਸ ਦਾ ਛੋਟਾ ਭਰਾ ਆਦ ਸ਼ਾਹ (13) ਇਕ ਪਿਸਤੌਲ ਨਾਲ ਵੀਡਿਓ ਕਲਿਪ ਬਣਾ ਰਹੇ ਸਨ ਤਾਂ ਵੱਡੇ ਭਰਾ ਨੇ ਗ਼ਲਤੀ ਨਾਲ ਗੋਲੀ ਚਲਾ ਦਿੱਤੀ, ਜਿਸ ਨਾਲ ਛੋਟੇ ਭਰਾ ਆਦ ਸ਼ਾਹ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਇਮਤਿਆਜ਼ ਸ਼ਾਹ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਅਤੇ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪੁਲਸ ਨੇ ਵਾਰਿਸਾਂ ਨੂੰ ਸੌਂਪ ਦਿੱਤਾ। ਪੁਲਸ ਨੇ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਲੜਕੇ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸਮਲਿੰਗੀ ਪੁਰਸ਼ਾਂ 'ਚ ਆ ਰਹੇ ਨੇ ਮੰਕੀਪਾਕਸ ਦੇ ਵਧੇਰੇ ਲੱਛਣ, WHO ਨੇ ਜਾਰੀ ਕੀਤੀਆਂ ਹਿਦਾਇਤਾਂ
ਬੰਗਲਾਦੇਸ਼ 'ਚ ਜੰਗੀ ਅਪਰਾਧਾਂ ਲਈ 'ਰਜ਼ਾਕਾਰ ਬਾਹਿਨੀ' ਦੇ ਛੇ ਮੈਂਬਰਾਂ ਨੂੰ ਮੌਤ ਦੀ ਸਜ਼ਾ
NEXT STORY