ਮੈਲਬੌਰਨ, (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਬੀਤੇ ਦਿਨ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ ਅਤੇ ਇਸ ਦੌਰਾਨ ਦੋ ਨੌਜਵਾਨਾਂ ਦੀ ਬਹਾਦਰੀ ਕਾਰਨ ਇਕ ਵਿਅਕਤੀ ਦੀ ਜਾਨ ਬਚ ਗਈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਸਭ ਇਨ੍ਹਾਂ ਦੋਹਾਂ ਨੌਜਵਾਨਾਂ ਨੂੰ ਹੀਰੋ ਕਹਿ ਰਹੇ ਹਨ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਇਕ ਅਣਜਾਣ ਵਿਅਕਤੀ ਦੀ ਜਾਨ ਬਚਾਅ ਲਈ।
ਯੂਸਫ ਟਾਉਕ ਅਤੇ ਉਸ ਦਾ ਦੋਸਤ ਉਸ ਸਮੇਂ ਇਕ ਹੋਟਲ 'ਚ ਬੈਠੇ ਸਨ ਕਿ ਉਨ੍ਹਾਂ ਨੇ ਦੇਖਿਆ ਕਿ ਇਕ ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਹੈ। ਡਰਾਈਵਰ ਵਾਲੀ ਸਾਈਡ ਟਰੱਕ 'ਚ ਧੱਸ ਗਈ ਸੀ, ਜਿਸ ਕਾਰਨ ਉਸ ਦੇ ਬਚਣ ਦੀ ਕੋਈ ਆਸ ਹੀ ਨਹੀਂ ਬਚੀ ਸੀ ਪਰ ਉਸ ਦੀ ਗੱਡੀ 'ਚ ਬੈਠੇ ਦੂਜੇ ਵਿਅਕਤੀ ਨੂੰ ਦੋਹਾਂ ਨੌਜਵਾਨਾਂ ਨੇ ਮੁਸ਼ਕਲ ਨਾਲ ਬਾਹਰ ਕੱਢਿਆ। ਇਸ ਦੇ ਕੁੱਝ ਪਲਾਂ ਬਾਅਦ ਹੀ ਕਾਰ 'ਚ ਧਮਾਕਾ ਹੋਇਆ ਅਤੇ ਕਾਰ ਸੜ ਗਈ। ਜੇਕਰ ਦੋਵੇਂ ਨੌਜਵਾਨ ਇਸ ਵਿਅਕਤੀ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਂ 'ਤੇ ਨਾ ਲੈ ਜਾਂਦੇ ਤਾਂ ਉਸ ਦੀ ਮੌਤ ਹੋ ਜਾਣੀ ਸੀ। ਤਸਵੀਰਾਂ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ।
ਜਾਣਕਾਰੀ ਮੁਤਾਬਕ ਹਾਦਸੇ 'ਚ 30 ਸਾਲਾ ਡਰਾਈਵਰ ਦੀ ਮੌਤ ਹੋ ਗਈ। ਫਿਲਹਾਲ ਜ਼ਖਮੀ ਵਿਅਕਤੀ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਿਹਾ ਹੈ। ਉਸ ਦੇ ਪਰਿਵਾਰ ਨੂੰ ਇਸ ਬਾਰੇ ਦੱਸ ਦਿੱਤਾ ਗਿਆ ਹੈ। ਯੂਸਫ ਟਾਉਕ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਹੀਰੋ ਕਹਿ ਰਹੇ ਹਨ ਜਦਕਿ ਉਨ੍ਹਾਂ ਨੇ ਤਾਂ ਉਹ ਹੀ ਕੀਤਾ ਜੋ ਹਰ ਇਨਸਾਨ ਨੂੰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹਰੇਕ ਦੀ ਮਦਦ ਲਈ ਤਿਆਰ ਰਹਿੰਦੇ ਹਨ ਅਤੇ ਹਮੇਸ਼ਾ ਅਜਿਹਾ ਹੀ ਕਰਦੇ ਰਹਿਣਗੇ।
ਕੁਆਰੀਆਂ ਕੁੜੀਆਂ ਦੇ ਖੂਨ ਨਾਲ ਨਹਾਉਂਦੀ ਸੀ 'ਐਲੀਜ਼ਾਬੇਥ '
NEXT STORY