ਰੋਮ- ਹਰ ਦੇਸ਼ ਵਿਚ ਲੋਕਾਂ ਲਈ ਵੱਖੋ-ਵੱਖ ਨਿਯਮ ਅਤੇ ਕਾਨੂੰਨ ਹਨ। ਅੱਜ ਅਸੀਂ ਤੁਹਾਨੂੰ ਇਕ ਸ਼ਹਿਰ ਦੇ ਅਜੀਬੋਗਰੀਬ ਨਿਯਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਸ਼ਹਿਰ ਦੇ ਨਵੇਂ ਨਿਯਮ ਮੁਤਾਬਕ ਇੱਥੇ ਲੋਕਾਂ ਦੇ ਬਿਮਾਰ ਹੋਣ 'ਤੇ ਪਾਬੰਦੀ ਹੈ। ਸੁਣਨ ਵਿਚ ਇਹ ਤੁਹਾਨੂੰ ਭਾਵੇਂ ਮਜ਼ਾਕ ਜਾਪਦਾ ਹੈ, ਪਰ ਇਹ ਸੱਚ ਹੈ। ਜੇ ਤੁਸੀਂ ਵੀ ਉਸ ਸ਼ਹਿਰ ਵਿੱਚ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਆਪ ਨੂੰ ਬਿਮਾਰ ਹੋਣ ਤੋਂ ਬਚਾਉਣਾ ਪਵੇਗਾ। ਦਰਅਸਲ ਇਹ ਹੁਕਮ ਇਟਲੀ ਦੇ ਇੱਕ ਛੋਟੇ ਜਿਹੇ ਕਸਬੇ ਬੇਲਕਾਸਟ੍ਰੋ ਵਿੱਚ ਜਾਰੀ ਕੀਤਾ ਗਿਆ ਹੈ। ਬੇਲਕਾਸਟਰੋ ਦੇ ਮੇਅਰ ਨੇ ਇਹ ਅਜੀਬ ਐਲਾਨ ਕਰਕੇ ਹਲਚਲ ਮਚਾ ਦਿੱਤੀ ਹੈ। ਮੇਅਰ ਦੇ ਹੁਕਮਾਂ ਅਨੁਸਾਰ ਇੱਥੇ ਬਿਮਾਰ ਹੋਣ ਦੀ ਸਖ਼ਤ ਮਨਾਹੀ ਹੈ।
ਬਿਮਾਰ ਹੋਣ 'ਤੇ ਲਾਈ ਪਾਬੰਦੀ
ਸੀ.ਐਨ.ਐਨ ਦੀ ਖ਼ਬਰ ਅਨੁਸਾਰ ਇਹ ਹੁਕਮ ਦੱਖਣੀ ਇਟਲੀ ਦੇ ਕੈਲਾਬ੍ਰੀਆ ਖੇਤਰ ਦੇ ਬੇਲਕਾਸਟ੍ਰੋ ਸ਼ਹਿਰ ਵਿਚ ਲਾਗੂ ਕੀਤਾ ਗਿਆ ਹੈ। ਇੱਥੋਂ ਦੇ ਮੇਅਰ ਐਂਟੋਨੀਓ ਟੋਰਚੀਆ ਨੇ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਲਈ ਆਦੇਸ਼ ਜਾਰੀ ਕੀਤੇ ਹਨ। ਹੁਕਮ ਅਨੁਸਾਰ ਇੱਥੇ ਬਿਮਾਰ ਹੋਣ 'ਤੇ ਪਾਬੰਦੀ ਹੈ। ਸ਼ਹਿਰ ਦੇ ਲੋਕਾਂ ਨੂੰ ਬਿਮਾਰ ਹੋਣ ਤੋਂ ਆਪਣੇ ਆਪ ਨੂੰ ਬਚਾਉਣਾ ਪਵੇਗਾ। ਖਾਸ ਕਰਕੇ ਉਹ ਬਿਮਾਰੀਆਂ ਜਿਨ੍ਹਾਂ ਨੂੰ ਡਾਕਟਰ ਦੀ ਮਦਦ ਦੀ ਲੋੜ ਹੁੰਦੀ ਹੈ। ਮੇਅਰ ਟੋਰਚੀਆ ਅਨੁਸਾਰ, 'ਅਸੀਂ ਇਸ ਆਦੇਸ਼ ਨੂੰ ਮਜ਼ਾਕ ਵਜੋਂ ਲੈ ਰਹੇ ਹਾਂ। ਪਰ ਇਸ ਰਾਹੀਂ ਅਸੀਂ ਸ਼ਹਿਰ ਵਿੱਚ ਸਿਹਤ ਸੇਵਾਵਾਂ ਦੀ ਮਾੜੀ ਹਾਲਤ ਵੱਲ ਧਿਆਨ ਖਿੱਚਣਾ ਚਾਹੁੰਦੇ ਹਾਂ।
ਇਸ ਸ਼ਹਿਰ ਦੀ ਆਬਾਦੀ ਲਗਭਗ 1300 ਹੈ। 1300 ਦੀ ਆਬਾਦੀ ਵਾਲੇ ਬੇਲਕਾਸਟ੍ਰੋ ਸ਼ਹਿਰ ਵਿੱਚ ਅੱਧੇ ਤੋਂ ਵੱਧ ਲੋਕ ਬਜ਼ੁਰਗ ਹਨ। ਮੇਅਰ ਨੇ ਕਿਹਾ ਕਿ ਇੱਥੇ ਇੱਕ ਸਿਹਤ ਕੇਂਦਰ ਹੈ, ਪਰ ਇਹ ਅਕਸਰ ਬੰਦ ਰਹਿੰਦਾ ਹੈ। ਇਸ ਦੇ ਨਾਲ ਹੀ ਐਮਰਜੈਂਸੀ ਦੀ ਸਥਿਤੀ ਵਿੱਚ ਛੁੱਟੀਆਂ ਵਾਲੇ ਦਿਨ ਅਤੇ ਰਾਤ ਨੂੰ ਇੱਥੇ ਕੋਈ ਡਾਕਟਰ ਉਪਲਬਧ ਨਹੀਂ ਹੁੰਦਾ। ਨੇੜਲੇ ਸਿਹਤ ਕੇਂਦਰ ਵੀ ਬੰਦ ਹਨ। ਸਭ ਤੋਂ ਨੇੜਲਾ ਐਮਰਜੈਂਸੀ ਰੂਮ ਕੈਟਾਨਜ਼ਾਰੋ ਸ਼ਹਿਰ ਵਿੱਚ ਹੈ, ਜੋ ਲਗਭਗ 45 ਕਿਲੋਮੀਟਰ ਦੂਰ ਹੈ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਇਹਤਿਆਤ ਵਜੋਂ ਅਜਿਹਾ ਹੁਕਮ ਜਾਰੀ ਕੀਤਾ ਜਾਵੇ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਟੈਕਸਾਸ 'ਚ ਸਰਦੀਆਂ ਦਾ ਤੂਫਾਨ, ਘੱਟੋ-ਘੱਟ 1,650 ਉਡਾਣਾਂ ਰੱਦ (ਤਸਵੀਰਾਂ)
ਆਰਡਰ ਜਾਰੀ ਕਰਨ ਦਾ ਉਦੇਸ਼
ਮੇਰੀਅਰ ਟੋਰਚੀਆ ਨੇ ਕਿਹਾ ਕਿ ਇਹ ਹੁਕਮ ਸਿਰਫ਼ ਲੋਕਾਂ ਨੂੰ ਭੜਕਾਉਣ ਲਈ ਨਹੀਂ ਹੈ। ਇਹ ਹੁਕਮ ਮਦਦ ਲਈ ਇੱਕ ਅਪੀਲ ਹੈ। ਇਸ ਹੁਕਮ ਰਾਹੀਂ ਅਸੀਂ ਇੱਕ ਅਜਿਹੀ ਸਥਿਤੀ ਵੱਲ ਧਿਆਨ ਖਿੱਚਣਾ ਚਾਹੁੰਦੇ ਹਾਂ ਜਿਸਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਆਪਣੇ ਹੁਕਮ ਵਿੱਚ ਮੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹਾ ਕੁਝ ਨਾ ਕਰਨ ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਪਹੁੰਚੇ ਜਾਂ ਉਹ ਬਿਮਾਰ ਪੈ ਜਾਣ। ਘਰ ਵਿੱਚ ਹੋਣ ਵਾਲੇ ਹਾਦਸਿਆਂ ਤੋਂ ਆਪਣੇ ਆਪ ਨੂੰ ਬਚਾਓ। ਘਰ ਤੋਂ ਬਹੁਤ ਜ਼ਿਆਦਾ ਬਾਹਰ ਨਾ ਜਾਓ। ਯਾਤਰਾ ਕਰਨ ਜਾਂ ਖੇਡਾਂ ਖੇਡਣ ਤੋਂ ਪਰਹੇਜ਼ ਕਰੋ। ਜ਼ਿਆਦਾਤਰ ਸਮਾਂ ਆਰਾਮ ਕਰੋ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਹੁਕਮ ਕਿਵੇਂ ਲਾਗੂ ਕੀਤਾ ਜਾਵੇਗਾ। ਮੇਅਰ ਅਨੁਸਾਰ ਇਸ ਹੁਕਮ ਦਾ ਉਦੇਸ਼ ਸਥਾਨਕ ਅਧਿਕਾਰੀਆਂ ਅਤੇ ਸਿਹਤ ਅਧਿਕਾਰੀਆਂ ਦਾ ਧਿਆਨ ਇਸ ਸਮੱਸਿਆ ਵੱਲ ਖਿੱਚਣਾ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਸ਼ਹਿਰ ਵਿੱਚ ਜਨਤਕ ਸਿਹਤ ਕੇਂਦਰ ਨਿਯਮਿਤ ਤੌਰ 'ਤੇ ਖੁੱਲ੍ਹਣਾ ਸ਼ੁਰੂ ਨਹੀਂ ਹੋ ਜਾਂਦਾ। ਇਸ ਹੁਕਮ ਦੇ ਸਮਰਥਨ ਵਿੱਚ ਮੇਅਰ ਨੇ ਇਹ ਵੀ ਕਿਹਾ ਕਿ ਤੁਹਾਨੂੰ ਸਾਡੇ ਪਿੰਡ ਵਿੱਚ ਇੱਕ ਹਫ਼ਤੇ ਲਈ ਆ ਕੇ ਰਹਿਣਾ ਚਾਹੀਦਾ ਹੈ। ਇੱਥੇ ਰਹਿ ਕੇ ਤੁਹਾਨੂੰ ਖੁਦ ਅਹਿਸਾਸ ਹੋਵੇਗਾ ਕਿ ਕਿਸੇ ਵੀ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿੱਚ ਸਮੇਂ ਸਿਰ ਕੈਟਾਨਜ਼ਾਰੋ ਪਹੁੰਚਣਾ ਹੀ ਇੱਕੋ ਇੱਕ ਉਮੀਦ ਹੈ। ਇਸਨੂੰ ਅਜ਼ਮਾਓ ਅਤੇ ਫਿਰ ਮੈਨੂੰ ਦੱਸੋ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਥਿਤੀ ਸਹੀ ਹੈ।
ਸ਼ਹਿਰ ਦੀ ਮਾੜੀ ਸਥਿਤੀ
ਦਰਅਸਲ ਇਟਲੀ ਦਾ ਇਹ ਖੂਬਸੂਰਤ ਸ਼ਹਿਰ ਕੈਲਾਬ੍ਰੀਆ ਦੇਸ਼ ਦੇ ਸਭ ਤੋਂ ਗਰੀਬ ਸ਼ਹਿਰਾਂ ਵਿੱਚੋਂ ਇੱਕ ਹੈ। ਇੱਥੇ ਆਬਾਦੀ ਬਹੁਤ ਘੱਟ ਹੈ। ਲੋਕ ਇੱਥੋਂ ਪਰਵਾਸ ਕਰ ਰਹੇ ਹਨ। ਖਾਸ ਕਰਕੇ ਨੌਜਵਾਨ ਪੀੜ੍ਹੀ ਸ਼ਹਿਰਾਂ ਵੱਲ ਭੱਜ ਰਹੀ ਹੈ। ਇਸ ਕਾਰਨ ਇਹ ਇਲਾਕਾ ਉਜਾੜ ਹੁੰਦਾ ਜਾ ਰਿਹਾ ਹੈ। ਇੱਥੇ ਜ਼ਿਆਦਾਤਰ ਬਜ਼ੁਰਗ ਲੋਕ ਬਚ ਗਏ ਹਨ। 2021 ਵਿੱਚ ਕੈਲਾਬ੍ਰੀਆ ਦੇ 320 ਕਸਬਿਆਂ ਵਿੱਚੋਂ 75% ਤੋਂ ਵੱਧ ਦੀ ਆਬਾਦੀ 5,000 ਤੋਂ ਘੱਟ ਸੀ। ਲੋਕਾਂ ਨੂੰ ਡਰ ਹੈ ਕਿ ਜੇਕਰ ਇੱਥੇ ਵਿਕਾਸ ਨਹੀਂ ਹੋਇਆ, ਤਾਂ ਇਹ ਕਸਬੇ ਪੂਰੀ ਤਰ੍ਹਾਂ ਖਾਲੀ ਹੋ ਜਾਣਗੇ। ਕੁਝ ਕਸਬਿਆਂ ਨੇ ਤਾਂ ਲੋਕਾਂ ਨੂੰ ਇੱਥੇ ਰਹਿਣ ਲਈ ਪੈਸੇ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ? ਇਸ ਦਿਨ ਹੋਵੇਗਾ ਐਲਾਨ
NEXT STORY