ਰੀਓ ਡੀ ਜੇਨੇਰੀਓ (ਬਿਊਰੋ) ਬ੍ਰਾਜ਼ੀਲ ਨੇ ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ ਸਿਨੋਵੇਕ ਕੰਪਨੀ ਦੀ ਕੋਰੋਨਾਵਾਇਰਸ ਵੈਕਸੀਨ ਕੋਰੋਨਾਵੇਕ ਦੇ ਟ੍ਰਾਇਲ ਨੂੰ ਰੱਦ ਕਰ ਦਿੱਤਾ ਹੈ। ਬ੍ਰਾਜ਼ੀਲ ਦੇ ਸਿਹਤ ਰੈਗੂਲੇਟਰ ਨੇ ਕਿਹਾ ਕਿ ਇਹ ਰੋਕ ਵੈਕਸੀਨ ਲਗਾਉਣ ਦੇ ਕਾਰਨ ਹੋਏ ਇਕ ਪ੍ਰਤੀਕੂਲ ਘਟਨਾ ਦੇ ਬਾਅਦ ਲਗਾਈ ਗਈ ਹੈ। ਸਿਹਤ ਵਿਭਾਗ ਨੇ ਕਿਹਾ ਕਿ ਇਹ ਘਟਨਾ 29 ਅਕਤੂਬਰ ਨੂੰ ਵਾਪਰੀ ਸੀ ਪਰ ਹੁਣ ਤੱਕ ਇਹ ਸਪਸ਼ੱਟ ਨਹੀਂ ਹੋ ਸਕਿਆ ਹੈ ਕਿ ਇਹ ਘਟਨਾ ਬ੍ਰਾਜ਼ੀਲ ਵਿਚ ਵਾਪਰੀ ਹੈ ਜਾਂ ਕਿਸੇ ਦੂਜੇ ਦੇਸ਼ ਵਿਚ।
ਚੀਨੀ ਵੈਕਸੀਨ ਦਾ ਰੋਕਿਆ ਟ੍ਰਾਇਲ
ਸਾਓ ਪਾਓਲੋ ਦੀ ਮੈਡੀਕਲ ਖੋਜ ਸੰਸਥਾ ਬੁਟਾਨਨ ਦੇ ਪ੍ਰਮੁੱਖ ਡਿਮਾਸ ਕੋਵਾਸ ਨੇ ਕਿਹਾ ਕਿ ਵੈਕਸੀਨ ਦੇ ਕਾਰਨ ਹੋਈ ਇਕ ਮੌਤ ਦੇ ਬਾਅਦ ਚੀਨੀ ਵੈਕਸੀਨ ਦੇ ਟ੍ਰਾਇਲ ਨੂੰ ਰੋਕਣ ਦਾ ਫ਼ੈਸਲਾ ਲਿਆ ਗਿਆ ਹੈ। ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਜਿਹੜੀ ਮੌਤ ਹੋਈ ਹੈ ਉਹ ਵੈਕਸੀਨੇਸ਼ਨ ਨਾਲ ਸਬੰਧਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ 10,000 ਤੋਂ ਵੱਧ ਲੋਕਾਂ 'ਤੇ ਇਸ ਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ। ਅਜਿਹੇ ਵਿਚ ਕਿਸੇ ਇਕ ਵਿਅਕਤੀ ਦੀ ਮੌਤ ਹੋ ਸਕਦੀ ਹੈ।
ਬਾਜ਼ੀਲੀ ਰਾਸ਼ਟਰਪਤੀ ਨੇ ਉਡਾਇਆ ਚੀਨੀ ਵੈਕਸੀਨ ਦਾ ਮਜ਼ਾਕ
ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਚੀਨ ਦੇ ਕੋਵਿਡ-19 ਟੀਕੇ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਸੀਕਿ ਬ੍ਰਾਜ਼ੀਲ ਦੇ ਲੋਕ ਕਿਸੇ ਦੇ ਲਈ ਗਿਨੀ ਪਿਗ ਨਹੀਂ ਬਣ ਸਕਦੇ। ਉਹਨਾਂ ਨੇ ਕਈ ਦਿਨ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹਨਾਂ ਦਾ ਦੇਸ਼ ਚੀਨ ਤੋਂ ਕੋਰੋਨਾਵਾਇਰਸ ਦੀ ਵੈਕਸੀਨ ਨਹੀ ਖਰੀਦੇਗਾ। ਰਾਸ਼ਟਰਪਤੀ ਬੋਲਸਨਾਰੋ ਨੇ ਸੋਸ਼ਲ ਮੀਡੀਆ 'ਤੇ ਆਪਣੇ ਇਕ ਸਮਰਥਕ ਨੂੰ ਜਵਾਬ ਦਿੰਦੇ ਹੋਏ ਲਿਖਿਆ ਸੀ ਕਿ ਨਿਸ਼ਚਿਤ ਰੂਪ ਨਾਲ ਅਸੀਂ ਚੀਨੀ ਵੈਕਸੀਨ ਨਹੀਂ ਖਰੀਦਾਂਗੇ।
ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ, ਵਿਕਟੋਰੀਆ 'ਚ ਲਗਾਤਾਰ 11ਵੇਂ ਦਿਨ ਕੋਰੋਨਾ ਦੇ ਜ਼ੀਰੋ ਮਾਮਲੇ
ਚੀਨ ਨੇ ਆਪਣੀ ਵੈਕਸੀਨ ਦਾ ਕੀਤਾ ਬਚਾਅ
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਨੇ ਬੋਲਸਨਾਰੋ ਦੀ ਟਿੱਪਣੀ 'ਤੇ ਆਪਣੀ ਕੋਰੋਨਾਵਾਇਰਸ ਵੈਕਸੀਨ ਦਾ ਬਚਾਅ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਚੀਨ ਦੀ ਟੀਕਾ ਖੋਜ ਅਤੇ ਵਿਕਾਸ ਸਮਰੱਥਾ ਦੁਨੀਆ ਭਰ ਵਿਚ ਮੋਹਰੀ ਹੈ। ਚੀਨ ਫਿਲਹਾਲ ਚਾਰ ਟੀਕਿਆਂ 'ਤੇ ਕੰਮ ਕਰ ਰਿਹਾ ਹੈ, ਜੋ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਵਿਚ ਪਹੁੰਚ ਗਏ ਹਨ। ਚੀਨ ਦੀ ਟੀਕਾ ਖੋਜ ਅਤੇ ਵਿਕਾਸ ਸਮਰੱਥਾ ਦੀ ਕਈ ਦੇਸ਼ਾਂ ਵਿਚ ਚਰਚਾ ਹੋ ਰਹੀ ਹੈ। ਚੀਨ ਦੁਨੀਆ ਭਰ ਵਿਚ ਕੋਵਿਡ-19 ਟੀਕਾ ਵੰਡਣ ਲਈ ਵਿਸ਼ਵ ਸਿਹਤ ਸੰਗਠਨ ਦੇ ਗਠਜੋੜ 'ਕੋਵੈਕਸ' ਦਾ ਵੀ ਹਿੱਸਾ ਹੈ। ਚੀਨ ਦੇ ਵੈਕਸੀਨ ਟ੍ਰਾਇਲ ਸਬੰਧੀ ਸੋਮਵਾਰ ਨੂੰ ਪਹਿਲੀ ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਬ੍ਰਾਜ਼ੀਲ ਦੇ 9000 ਲੋਕਾਂ 'ਤੇ ਇਸ ਵੈਕਸੀਨ ਨੇ ਚੰਗਾ ਅਸਰ ਦਿਖਾਇਆ ਹੈ।
ਬ੍ਰਾਜ਼ੀਲ ਵਿਚ ਕੋਰੋਨਾ ਮਾਮਲੇ
ਗੋਰਤਲਬ ਹੈ ਕਿ ਬ੍ਰਾਜ਼ੀਲ ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿਚ ਸ਼ਾਮਲ ਹੈ। ਅੰਕੜਿਆਂ ਦੇ ਮੁਤਾਬਕ, ਬ੍ਰਾਜ਼ੀਲ ਵਿਚ ਹੁਣ ਤੱਕ ਲੱਗਭਗ 5,675,766 ਲੋਕ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਹੋ ਚੁੱਕੇ ਹਨ। ਇੱਥੇ ਕੋਰੋਨਾ ਨਾਲ ਹੁਣ ਤੱਕ 162,638 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ ਦੀ ਸਰਕਾਰ ਪਹਿਲਾਂ ਹੀ ਐਸਟ੍ਰਾਜੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਖਰੀਦਣ ਦੀ ਤਿਆਰੀ ਕਰ ਚੁੱਕੀ ਹੈ।
ਰਾਹਤ ਦੀ ਖ਼ਬਰ, ਵਿਕਟੋਰੀਆ 'ਚ ਲਗਾਤਾਰ 11ਵੇਂ ਦਿਨ ਕੋਰੋਨਾ ਦੇ ਜ਼ੀਰੋ ਮਾਮਲੇ
NEXT STORY