ਬ੍ਰਾਸੀਲੀਆ (ਬਿਊਰੋ): ਬ੍ਰਾਜ਼ੀਲ ਦੀ ਰਹਿਣ ਵਾਲੀ ਦਾਦੀ ਹੇਲੇਨਾ ਸ਼ਾਰਗੇਲ (Helena Schargel) ਨੇ ਕਈਆਂ ਦੇ ਹੋਸ਼ ਉਡਾਏ ਹੋਏ ਹਨ। ਉਹ 79 ਸਾਲ ਦੀ ਉਮਰ ਵਿਚ ਮਾਡਲ ਬਣ ਗਈ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਮਰ ਤਾਂ ਸਿਰਫ ਇਕ ਨੰਬਰ ਹੈ। ਉਹ ਬਹੁਤ ਆਤਮਵਿਸ਼ਵਾਸ ਦੇ ਨਾਲ ਲੌਂਜਰੀ ਵਿਚ ਪੋਜ ਦਿੰਦੀ ਹੈ। ਹੇਲੇਨਾ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਜਿਹੜੇ ਕੰਮ ਨੂੰ ਪਿਆਰ ਨਾਲ ਕਰਦੇ ਹੋ ਉਸ ਵਿਚ ਸਫਲਤਾ ਜ਼ਰੂਰ ਹਾਸਲ ਹੁੰਦੀ ਹੈ।
ਪੋਲੈਂਡ ਦੇ ਪ੍ਰਵਾਸੀਆਂ ਦੀ ਬੇਟੀ ਹੇਲੇਨਾ ਨੇ ਜਵਾਨੀ ਵਿਚ ਕੱਪੜੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਉਸ ਦੇ ਸੀਤੇ ਹੋਏ ਕੱਪੜੇ ਉਹਨਾਂ ਦੇ ਮਾਤਾ-ਪਿਤਾ ਦੀ ਦੁਕਾਨ ਵਿਚ ਵੇਚੇ ਜਾਂਦੇ ਸਨ। ਉਹਨਾਂ ਨੇ ਦੋ ਵਾਰ ਵਿਆਹ ਕੀਤਾ ਜਿਸ ਤੋਂ ਉਹਨਾਂ ਦੇ 2 ਬੱਚੇ ਅਤੇ 5 ਪੋਤੇ-ਪੋਤੀਆਂ ਹਨ। ਇਹਨਾਂ ਵਿਚੋਂ ਕੁਝ ਨੇ ਉਹਨਾਂ ਦੇ ਬਣਾਏ ਡਿਜ਼ਾਈਨ ਪਹਿਨੇ ਹਨ। ਹੇਲੇਨਾ ਨੇ ਦੱਸਿਆ ਕਿ ਉਹਨਾਂ ਨੂੰ ਕੰਮ ਕਰਨਾ ਪਸੰਦ ਹੈ ਅਤੇ ਉਹ ਇਸ ਉਮਰ ਵਿਚ ਵੀ ਕੰਮ ਕਰਨਾ ਚਾਹੁੰਦੀ ਹੈ।
ਹੇਲੇਨਾ ਨੇ ਬ੍ਰਾਜ਼ੀਲ ਦੇ ਰੇਸਕੋ ਲੌਂਜਰੀ ਦੇ ਨਾਲ ਮਿਲ ਕੇ ਔਰਤਾਂ ਲਈ ਕਈ ਅੰਡਰਗਾਰਮੈਂਟਸ ਦਾ ਕੁਲੈਕਸ਼ਨ ਲਾਂਚ ਕੀਤਾ ਹੈ। ਉਹਨਾਂ ਦੇ ਇੰਸਟਾਗ੍ਰਾਮ ਫੀਡ ਵਿਚ ਔਰਤਾਂ ਨੂੰ ਮਜ਼ਬੂਤ ਬਣਾਉਣ ਅਤੇ ਉਹਨਾਂ ਨੂੰ ਖੁਦ 'ਤੇ ਭਰੋਸਾ ਕਰਨ ਵਾਲੀਆਂ ਦੇ ਰੂਪ ਵਿਚ ਅੱਗੇ ਵਧਾਉਣ ਦੇ ਬਾਰੇ ਵਿਚ ਕਾਫੀ ਕੁਝ ਲਿਖਿਆ ਗਿਆ ਹੈ। ਉਹ ਆਪਣੀਆਂ ਤਸਵੀਰਾਂ ਦੇ ਨਾਲ ਕੈਪਸ਼ਨ ਲਿਖਦੀ ਹੈ-'ਰਿਸਕ ਉਠਾਓ' ਅਤੇ 'ਤੁਸੀਂ ਸਭ ਕੁਝ ਕਰ ਸਕਦੇ ਹੋ'। ਉਹਨਾਂ ਦੀਆਂ ਪੋਸਟਾਂ ਨੂੰ ਸੈਂਕੜੇ ਅਤੇ ਕਈ ਵਾਰ ਹਜ਼ਾਰਾਂ ਲਾਈਕਸ ਅਤੇ ਸ਼ੇਅਰ ਮਿਲਦੇ ਹਨ।
ਹੇਲੇਨਾ ਕਹਿੰਦੀ ਹੈ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਿੰਨੇ ਸਾਲ ਦੀ ਹਾਂ, ਕਦੇ ਨਹੀਂ। ਉਮਰ ਦਾ ਵਧਣਾ ਮੈਨੂੰ ਕਦੇ ਪਰੇਸ਼ਾਨ ਨਹੀਂ ਕਰਦਾ। ਉਹ ਕਹਿੰਦੀ ਹੈ ਕਿ ਸੁੰਦਰਤਾ ਲਈ ਬ੍ਰਾਜ਼ੀਲ ਵਿਚ ਪਲਾਸਟਿਕ ਸਰਜਰੀ ਦੀ ਲੋਕਪ੍ਰਿਅਤਾ ਵਧਣਾ ਸਿਰਫ ਇਕ ਪਾਗਲਪਨ ਹੈ।ਫਿੱਟਨੈੱਸ ਦੇ ਬਾਰੇ ਵਿਚ ਗੱਲ ਕਰਦਿਆਂ ਦਾਦੀ ਕਹਿੰਦੀ ਹੈ ਕਿ ਇਸ ਲਈ ਉਹ ਭਗਵਾਨ ਨੂੰ ਧੰਨਵਾਦ ਦਿੰਦੀ ਹਾਂ ਕਿ ਉਹਨਾਂ ਨੂੰ ਜਿਮ ਜਾਣ ਦੀ ਲੋੜ ਨਹੀਂ ਹੈ।
ਵੋਂਗ ਮੈਗਜ਼ੀਨ ਦੀ ਬ੍ਰਾਜ਼ੀਲ ਦੀ ਐਡੀਟਰ-ਇਨ-ਚੀਫ ਪਾਉਲਾ ਮੇਰਲੋ ਨੇ ਦੱਸਿਆ ਕਿ ਲੌਂਜਰੀ ਵਿਚ ਮਾਡਲਿੰਗ ਕਰਨ ਦਾ ਹੇਲੇਨਾ ਦਾ ਫੈਸਲਾ ਅਸਲ ਵਿਚ ਬਹਾਦੁਰੀ ਭਰਪੂਰ ਹੈ। ਉਹਨਾਂ ਨੇ ਮਰਦਾਂ ਵਾਲੇ ਦੇਸ਼ ਵਿਚ ਅਜਿਹੀ ਹਿੰਮਤ ਦਿਖਾਈ ਹੈ, ਜਿੱਥੇ ਵੱਡੀ ਉਮਰ ਦੀਆਂ ਔਰਤਾਂ ਦੇ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ ਜਿਵੇਂ ਉਹ ਜਿਉਂਦੀਆਂ ਨਹੀਂ ਹਨ। ਹੇਲੇਨਾ ਨੇ ਦੱਸਿਆ ਕਿ ਦੁਨੀਆ ਦੀ ਵੱਡੀ ਆਬਾਦੀ ਬੁੱਢੀ ਹੋ ਰਹੀ ਹੈ। ਅੱਜ ਤੋਂ 20-30 ਸਾਲ ਬਾਅਦ ਦੁਨੀਆ ਵਿਚ ਵੱਡੀ ਗਿਣਤੀ ਵਿਚ ਦਾਦੀਆਂ-ਨਾਨੀਆਂ ਹੋਣਗੀਆਂ ਅਤੇ ਇਸ ਲਈ ਉਹ ਦੁਨੀਆ ਨੂੰ ਤਿਆਰ ਕਰ ਰਹੀ ਹੈ।
ਟਰੰਪ ਦੇ ਰਿਜ਼ਾਰਟ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਈ ਚੀਨੀ ਔਰਤ ਗ੍ਰਿਫਤਾਰ
NEXT STORY