ਰੀਓ ਡੀ ਜਨੇਰੀਓ (ਏ.ਪੀ.)- ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ’ਚ ਲੋਕਾਂ ਦੇ ਰਿਹਾਇਸ਼ੀ ਇਲਾਕੇ ’ਚ ਡਰੱਗ ਗੈਂਗ ਵਿਰੁੱਧ ਪੁਲਸ ਦੀ ਕਾਰਵਾਈ ’ਚ ਘੱਟੋ-ਘੱਟ 119 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨ ਹੋਏ ਅਤੇ ਰਾਜਪਾਲ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਪੁਲਸ ਦੀ ਇਸ ਕਾਰਵਾਈ ਨੂੰ ਸ਼ਹਿਰ ਦੇ ਇਤਿਹਾਸ ਦੀ ਸਭ ਤੋਂ ਘਾਤਕ ਕਾਰਵਾਈ ਮੰਨਿਆ ਜਾ ਰਿਹਾ ਹੈ।
ਲੋਕਾਂ ਨੇ ਸੜਕ ’ਤੇ ਲਾਸ਼ਾਂ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪੁਲਸ ’ਤੇ ਇਕ ਖਾਸ ਸਮੂਹ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ। ਵੱਡੀ ਗਿਣਤੀ ’ਚ ਲੋਕ ਸਰਕਾਰੀ ਹੈੱਡਕੁਆਰਟਰ ਦੇ ਸਾਹਮਣੇ ਇਕੱਠੇ ਹੋਏ ਤੇ ਨਾਅਰੇਬਾਜ਼ੀ ਕੀਤੀ। ਬ੍ਰਾਜ਼ੀਲ ਦੀ ਸੁਪਰੀਮ ਕੋਰਟ, ਵਕੀਲਾਂ ਅਤੇ ਕਾਨੂੰਨਸਾਜ਼ਾਂ ਨੇ ਗਵਰਨਰ ਕਾਸਤਰੋ ਨੂੰ ਕਾਰਵਾਈ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ। ਮ੍ਰਿਤਕਾਂ ਦੀ ਕੁੱਲ ਗਿਣਤੀ ਅਧਿਕਾਰੀਆਂ ਦੁਆਰਾ ਪਹਿਲਾਂ ਦੱਸੀ ਗਈ ਰਿਪੋਰਟ ਨਾਲੋਂ ਕਿਤੇ ਵੱਧ ਹੈ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ 60 ਲੋਕ ਮਾਰੇ ਗਏ ਹਨ। ਇਹ ਛਾਪੇਮਾਰੀ ਲਗਭਗ 2,500 ਪੁਲਸ ਕਰਮਚਾਰੀਆਂ ਅਤੇ ਸਿਪਾਹੀਆਂ ਦੁਆਰਾ ਪੇਨਹਾ ਅਤੇ ਕੰਪਲੈਕਸੋ ਡੀ ਅਲੇਮਾਓ ਵਿੱਚ ਕੀਤੀ ਗਈ ਸੀ।
ਕੈਨੇਡਾ 'ਚ ਇਕ ਹੋਰ ਭਾਰਤੀ ਕਾਰੋਬਾਰੀ ਦਾ ਕਤਲ, ਕਾਰ ‘ਤੇ ਪਿਸ਼ਾਬ ਕਰਨ ਤੋਂ ਰੋਕਣ ‘ਤੇ ਕੀਤਾ ਗਿਆ ਹਮਲਾ
NEXT STORY