ਐਡਮਿੰਟਨ (ਏਜੰਸੀ)- ਕੈਨੇਡਾ ਦੇ ਸੈਂਟਰਲ ਐਡਮਿੰਟਨ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 55 ਸਾਲਾ ਭਾਰਤੀ ਮੂਲ ਦੇ ਕਾਰੋਬਾਰੀ, ਅਰਵੀ ਸਿੰਘ ਸਾਗੂ ਦਾ ਜਾਨਲੇਵਾ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਉਨ੍ਹਾਂ ਦਾ ਸਾਹਮਣਾ ਇੱਕ ਅਜਨਬੀ ਨਾਲ ਹੋਇਆ, ਜੋ ਉਨ੍ਹਾਂ ਦੀ ਕਾਰ 'ਤੇ ਪਿਸ਼ਾਬ ਕਰ ਰਿਹਾ ਸੀ। ਐਡਮਿੰਟਨ ਪੁਲਸ ਸੇਵਾ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਪੀੜਤ ਅਰਵੀ ਸਿੰਘ ਸਾਗੂ ਨੇ ਹਮਲੇ ਤੋਂ 5 ਦਿਨਾਂ ਬਾਅਦ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: Canada 'ਚ ਭਾਰਤੀ ਵਿਅਕਤੀ ਨੂੰ 25 ਸਾਲ ਦੀ ਜੇਲ੍ਹ, ਕਰ ਬੈਠਾ ਵੱਡਾ ਕਾਂਡ
ਘਟਨਾ ਦਾ ਪੂਰਾ ਵੇਰਵਾ
ਪੁਲਸ ਨੇ ਇਕ ਬਿਆਨ ਵਿੱਚ ਕਿਹਾ, 19 ਅਕਤੂਬਰ ਨੂੰ ਲਗਭਗ ਸਵੇਰੇ 2:20 ਵਜੇ, ਪੁਲਸ ਨੂੰ 109 ਸਟ੍ਰੀਟ ਅਤੇ 100 ਐਵੇਨਿਊ ਦੇ ਨੇੜੇ ਇੱਕ ਹਮਲੇ ਦੀ ਸੂਚਨਾ ਮਿਲੀ। ਪਹੁੰਚਣ 'ਤੇ, ਅਧਿਕਾਰੀਆਂ ਨੂੰ ਉੱਥੇ ਬੇਹੋਸ਼ ਪਿਆ ਇੱਕ 55 ਸਾਲਾ ਵਿਅਕਤੀ ਮਿਲਿਆ। ਉਸ ਵਿਅਕਤੀ ਦਾ ਇਲਾਜ ਕੀਤਾ ਗਿਆ ਅਤੇ ਉਸਨੂੰ ਐਮਰਜੈਂਸੀ ਮੈਡੀਕਲ ਸੇਵਾਵਾਂ ਦੁਆਰਾ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਅਰਵੀ ਨੇ 24 ਅਕਤੂਬਰ ਨੂੰ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਘਰਾਂ 'ਚ ਸੁੱਤੇ ਪਏ ਸਨ ਲੋਕ, ਦੇਰ ਰਾਤ ਅਚਾਨਕ ਖਿਸਕ ਗਈ ਜ਼ਮੀਨ, 21 ਲੋਕਾਂ ਦੀ ਗਈ ਜਾਨ
ਮੀਡੀਆ ਰਿਪੋਰਟਾਂ ਮੁਤਾਬਕ ਅਰਵੀ ਸਾਗੂ ਅਤੇ ਉਸਦੀ ਪ੍ਰੇਮਿਕਾ ਅਲਬਰਟਾ ਵਿਧਾਨ ਸਭਾ ਦੇ ਨੇੜੇ ਇੱਕ ਰੈਸਟੋਰੈਂਟ ਤੋਂ ਬਾਅਦ ਆਪਣੀ ਗੱਡੀ ਵੱਲ ਜਾ ਰਹੇ ਸਨ। ਉੱਥੇ ਉਨ੍ਹਾਂ ਨੇ ਦੇਖਿਆ ਕਿ ਕੋਈ ਉਨ੍ਹਾਂ ਦੀ ਕਾਰ 'ਤੇ ਪਿਸ਼ਾਬ ਕਰ ਰਿਹਾ ਸੀ। ਜਦੋਂ ਅਰਵੀ ਨੇ ਪੁੱਛਿਆ ਕਿ ਕੀ ਹੋ ਰਿਹਾ ਹੈ, ਤਾਂ ਹਮਲਾਵਰ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਹਮਲਾਵਰ ਨੇ ਅਰਵੀ ਦੇ ਸਿਰ 'ਤੇ ਮੁੱਕਾ ਮਾਰਿਆ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਪਏ। ਉਨ੍ਹਾਂ ਦੀ ਪ੍ਰੇਮਿਕਾ ਨੇ ਤੁਰੰਤ ਪੁਲਸ ਨੂੰ ਫੋਨ ਕੀਤਾ। ਜਦੋਂ ਮੈਡੀਕਲ ਸੇਵਾਵਾਂ ਪਹੁੰਚੀਆਂ, ਤਾਂ ਅਰਵੀ ਪਹਿਲਾਂ ਹੀ ਬੇਹੋਸ਼ ਸਨ। ਉਨ੍ਹਾਂ ਨੂੰ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ ਅਤੇ ਲਾਈਫ ਸਪੋਰਟ 'ਤੇ ਰੱਖਿਆ ਗਿਆ, ਪਰ 5 ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: H-1B ਵੀਜ਼ਾ 'ਤੇ ਡੋਨਾਲਡ ਟਰੰਪ ਦਾ ਵੱਡਾ ਬਿਆਨ, 72 ਫੀਸਦੀ ਭਾਰਤੀਆਂ ਨੂੰ...
ਦੋਸ਼ੀ ਦੀ ਗ੍ਰਿਫਤਾਰੀ ਅਤੇ ਜਾਂਚ
ਪੁਲਸ ਨੇ ਦੱਸਿਆ ਕਿ 40 ਸਾਲਾ ਕਾਇਲ ਪਾਪਿਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ 'ਤੇ ਗੰਭੀਰ ਹਮਲੇ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਨੇ ਸਪੱਸ਼ਟ ਕੀਤਾ ਕਿ ਦੋਵੇਂ ਵਿਅਕਤੀ ਇੱਕ-ਦੂਜੇ ਨੂੰ ਨਹੀਂ ਜਾਣਦੇ ਸਨ। ਐਡਮਿੰਟਨ ਪੁਲਸ ਸਰਵਿਸਿਜ਼ Homicide Unit ਲਗਾਤਾਰ ਜਾਂਚ ਕਰ ਰਹੀ ਹੈ, ਅਤੇ ਅਰਵੀ ਦੀ ਮੌਤ ਨਾਲ ਸਬੰਧਤ ਹੋਰ ਦੋਸ਼ ਲਗਾਏ ਜਾਣੇ ਬਾਕੀ ਹਨ। ਹਮਲਾਵਰ ਦੀ ਅਗਲੀ ਅਦਾਲਤੀ ਪੇਸ਼ੀ 4 ਨਵੰਬਰ ਨੂੰ ਹੈ।
ਇਹ ਵੀ ਪੜ੍ਹੋ: 'ਅਸੀਂ ਜਲਦੀ ਹੀ Good News ਦੇਵਾਂਗੇ...', ਵਿਆਹ ਦੇ 9 ਸਾਲ ਬਾਅਦ ਮਾਂ ਬਣੇਗੀ ਦਿਵਯੰਕਾ ਤ੍ਰਿਪਾਠੀ !
Rare Earth ਨੂੰ ਲੈ ਕੇ China ਤੋਂ ਵੱਡੀ ਖੁਸ਼ਖਬਰੀ! ਭਾਰਤੀ ਕੰਪਨੀਆਂ ਨੂੰ ਮਿਲੇ ਲਾਇਸੈਂਸ
NEXT STORY