ਬ੍ਰਾਸੀਲੀਆ (ਭਾਸ਼ਾ) - ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਬ੍ਰਾਜ਼ੀਲ ਦੇ ਸੈਨਾ ਮੁਖੀ ਜਨਰਲ ਜੂਲੀਓ ਸੀਜ਼ਰ ਡੀ ਅਰੂਡਾ ਨੂੰ ਸ਼ਨੀਵਾਰ ਨੂੰ ਬਰਖਾਸਤ ਕਰ ਦਿੱਤਾ। ਉਨ੍ਹਾਂ ਨੇ ਸੈਨਾ ਦੇ ਕੁਝ ਅਧਿਕਾਰੀਆਂ ’ਤੇ ਰਾਜਧਾਨੀ ਬ੍ਰਾਸੀਲੀਆ ’ਚ 8 ਜਨਵਰੀ ਨੂੰ ਹੋਏ ਹਿੰਸਕ ਪ੍ਰਦਰਸ਼ਨਾਂ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਉਣ ਦੇ ਕੁਝ ਦਿਨ ਬਾਅਦ ਇਹ ਕਦਮ ਉਠਾਇਆ। ਬ੍ਰਾਜ਼ੀਲ ਦੇ ਹਥਿਆਰਬੰਦ ਫੋਰਸਾਂ ਦੀ ਅਧਿਕਾਰਤ ਵੈੱਬਸਾਈਟ ’ਤੇ ਕਿਹਾ ਗਿਆ ਹੈ ਕਿ ਜਨਰਲ ਅਰੂਡਾ ਨੂੰ ਸ਼ਨੀਵਾਰ ਨੂੰ ਸੈਨਾ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਥਾਂ ਜਨਰਲ ਥਾਮਸ ਮਿਗੁਏਲ ਰਿਬੇਰੋ ਪਾਈਵਾ ਨੂੰ ਨਵਾਂ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਹੈ। ਜਨਰਲ ਪਾਈਵਾ ਇਸ ਤੋਂ ਪਹਿਲਾਂ ਬ੍ਰਾਜ਼ੀਲ ਦੀ ਫੌਜ ਦੀ ਦੱਖਣੀ ਪੂਰਬੀ ਮਿਲਟਰੀ ਕਮਾਂਡ ਦੇ ਮੁਖੀ ਵਜੋਂ ਸੇਵਾ ਨਿਭਾਅ ਰਹੇ ਸਨ।
ਇਹ ਵੀ ਪੜ੍ਹੋ: ਵ੍ਹਾਈਟ ਹਾਊਸ ਪਰਤਣ ਦਾ ਸੁਪਨਾ ਦੇਖ ਰਹੇ ਟਰੰਪ ਨੂੰ ਝਟਕਾ, ਕੋਰਟ ਨੇ ਠੋਕਿਆ 10 ਲੱਖ ਡਾਲਰ ਦਾ ਜੁਰਮਾਨਾ
ਰਿਪੋਰਟਾਂ ਮੁਤਾਬਕ, ਜਨਰਲ ਅਰੂਡਾ ਨੂੰ ਬਰਖਾਸਤ ਕਰਨ ਤੋਂ ਬਾਅਦ ਲੂਲਾ ਨੇ ਸ਼ਨੀਵਾਰ ਰਾਤ ਨੂੰ ਬ੍ਰਾਸੀਲੀਆ ’ਚ ਰੱਖਿਆ ਮੰਤਰੀ ਜੋਸ ਮੁਸੀਓ, ਚੀਫ ਆਫ ਡਿਫੈਂਸ ਸਟਾਫ ਰੂਈ ਕੋਸਟਾ ਅਤੇ ਨਵੇਂ ਫੌਜ ਮੁਖੀ ਜਨਰਲ ਪਾਈਵਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਨ ਵਾਲੇ ਮੁਸੀਓ ਨੇ ਕਿਹਾ ਕਿ 8 ਜਨਵਰੀ ਨੂੰ ਹੋਏ ਹਿੰਸਕ ਪ੍ਰਦਰਸ਼ਨ ਫੌਜ ’ਚ ਸਿਖਰ ਪੱਧਰ ’ਤੇ ‘ਭਰੋਸੇ ਦੇ ਪੱਧਰ ’ਚ ਕਮੀ’ ਦਾ ਕਾਰਨ ਬਣੇ ਹਨ ਅਤੇ ਸਰਕਾਰ ਨੇ ਫੈਸਲਾ ਕੀਤਾ ਕਿ ਉਸ ’ਚ ਬਦਲਾਅ ਜ਼ਰੂਰੀ ਹੈ।
ਇਹ ਵੀ ਪੜ੍ਹੋ: ਰੂਸੀ ਬੱਚੀ ਦੇ ਸਿਰ ਚੜ੍ਹਿਆ ਹਿੰਦੀ ਦਾ ਖੁਮਾਰ, ਕਰਦੀ ਹੈ ਹਨੂੰਮਾਨ ਚਾਲੀਸਾ ਦਾ ਪਾਠ, ਵੇਖੋ ਵੀਡੀਓ
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
76 ਸਾਲ ਪਹਿਲਾਂ ਪਾਕਿਸਤਾਨ ਤੋਂ ਭਾਰਤ ਲਈ ਜਾਰੀ ਕੀਤੀ 'ਰੇਲਵੇ ਟਿਕਟ' ਵਾਇਰਲ, ਲੋਕ ਹੋਏ ਹੈਰਾਨ
NEXT STORY