ਇੰਟਰਨੈਸ਼ਨਲ ਡੈਸਕ : ਆਮ ਤੌਰ 'ਤੇ, ਲੋਕ ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਸਕਾਰਾਤਮਕ ਹੁੰਦੇ ਹਨ ਤੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਹਰ ਖੇਤਰ 'ਚ ਸਭ ਤੋਂ ਅੱਗੇ ਹੋਣ, ਭਾਵੇਂ ਉਹ ਪੜ੍ਹਾਈ ਹੋਵੇ, ਖੇਡਾਂ ਜਾਂ ਕੁਝ ਹੋਰ। ਲੋਕ ਆਪਣੇ ਬੱਚਿਆਂ ਦੀ ਭਲਾਈ ਹੀ ਚਾਹੁੰਦੇ ਹਨ। ਪਰ ਇੱਕ ਵਿਅਕਤੀ ਨੇ ਇਸ 'ਚ ਪਾਗਲਪਨ ਦੀ ਹੱਦ ਪਾਰ ਕਰ ਦਿੱਤੀ।
ਮਾਮਲਾ ਬ੍ਰਾਜ਼ੀਲ ਦੇ ਅਲਟਾਮਿਰਾ ਦਾ ਹੈ, ਜਿੱਥੇ ਇਕ ਸੁੰਦਰਤਾ ਮੁਕਾਬਲਾ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਪਰ ਇਸ ਮੁਕਾਬਲੇ 'ਚ ਚੌਥੇ ਸਥਾਨ 'ਤੇ ਆਈ ਲੜਕੀ ਦੇ ਪਿਤਾ ਨੂੰ ਮੁਕਾਬਲੇ ਦਾ ਨਤੀਜਾ ਪਸੰਦ ਨਹੀਂ ਆਇਆ। ਉਨ੍ਹਾਂ ਨੇ ਜੱਜਾਂ ਤੇ ਉਨ੍ਹਾਂ ਦੀ ਚੋਣ ਦੇ ਮਾਪਦੰਡ 'ਤੇ ਸਵਾਲ ਖੜ੍ਹੇ ਕੀਤੇ। ਇੱਥੇ ਬਹਿਸ ਇੰਨੀ ਵੱਧ ਗਈ ਕਿ ਨਿੱਜੀ ਸੁਰੱਖਿਆ ਅਤੇ ਮਿਲਟਰੀ ਪੁਲਸ ਦੀ ਮੌਜੂਦਗੀ 'ਚ ਵਿਅਕਤੀ ਨੇ ਇੱਕ ਜੱਜ ਵੱਲ ਬੰਦੂਕ ਤਾਣ ਦਿੱਤੀ।
ਅਜਿਹੇ 'ਚ ਸੁਰੱਖਿਆ ਮੁਲਾਜ਼ਮਾਂ ਨੇ ਮਾਮਲੇ ਨੂੰ ਆਪਣੇ ਹੱਥ 'ਚ ਲੈ ਲਿਆ ਅਤੇ ਵਿਅਕਤੀ 'ਤੇ ਗੋਲੀ ਚਲਾ ਦਿੱਤੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਹਾਲ ਜਿੱਥੇ ਇਹ ਸਭ ਹੋਇਆ, ਕਥਿਤ ਤੌਰ 'ਤੇ ਖਚਾਖਚ ਭਰਿਆ ਹੋਇਆ ਸੀ ਤੇ ਸੁਰੱਖਿਆ ਕੋਲ ਮੌਜੂਦ ਲੋਕਾਂ ਨੂੰ ਬਚਾਉਣ ਲਈ ਉਸ ਵਿਅਕਤੀ 'ਤੇ ਗੋਲੀ ਚਲਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਹੇਠਾਂ ਸੁੱਟੇ ਜਾਣ ਤੋਂ ਪਹਿਲਾਂ ਉਹ ਆਪਣੇ ਰਿਵਾਲਵਰ ਵਿੱਚੋਂ ਕੁਝ ਗੋਲੀਆਂ ਚਲਾਉਣ ਵਿੱਚ ਕਾਮਯਾਬ ਹੋ ਗਿਆ। ਇਸ 'ਚ ਇਕ ਵਿਅਕਤੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਕੈਨੇਡਾ 'ਚ ਭਾਰਤੀ ਸ਼ਖ਼ਸ ’ਤੇ ਲੱਗੇ ਕਤਲ ਦੇ ਦੋਸ਼
NEXT STORY