ਰੀਓ ਡੀ ਜਨੇਰੀਓ- ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ, ਇੱਥੇ ਇਕ ਦਿਨ ਵਿਚ 69 ਹਜ਼ਾਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਇਸ ਦੇ ਨਾਲ ਹੀ ਵਾਇਰਸ ਪੀੜਤਾਂ ਦੀ ਗਿਣਤੀ 25,52,265 ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਪਿਛਲੇ ਇਕ ਦਿਨ ਵਿਚ ਵਾਇਰਸ ਦੇ 69,074 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ 25,52,265 ਹੋ ਗਈ ਹੈ ਅਤੇ 1,595 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 90,134 ਹੋ ਗਈ ਹੈ। ਹੋਰ 3,684 ਮੌਤਾਂ ਕੋਰੋਨਾ ਦੇ ਸ਼ੱਕੀ ਮਾਮਲਿਆਂ ਨਾਲ ਸਬੰਧਤ ਹਨ ਪਰ ਇਨ੍ਹਾਂ ਦੀ ਪੁਸ਼ਟੀ ਨਹੀਂ ਹੋਈ ਹੈ।
ਬ੍ਰਾਜ਼ੀਲ ਕੋਰੋਨਾ ਵਾਇਰਸ ਤੇ ਮੌਤ ਦੇ ਮਾਮਲਿਆਂ ਵਿਚ ਦੁਨੀਆ ਵਿਚ ਦੂਜੇ ਸਥਾਨ 'ਤੇ ਹਨ। ਦੇਸ਼ ਵਿਚ ਸਭ ਤੋਂ ਵੱਧ ਆਬਾਦੀ ਵਾਲੇ ਸਾਓ ਪਾਉਲੋ ਵਿਚ ਵਾਇਰਸ 5,14,197 ਮਾਮਲੇ ਹਨ ਅਤੇ 22,389 ਲੋਕਾਂ ਦੀ ਮੌਤ ਹੋਈ ਹੈ, ਉਸ ਦੇ ਬਾਅਦ ਰੀਓ ਡੀ ਜਨੇਰੀਆ ਵਿਚ 1,61,647 ਮਾਮਲੇ ਅਤੇ 13,198 ਮੌਤਾਂ, ਸੇਅਰਾ ਵਿਚ 1,69,072 ਮਾਮਲੇ ਅਤੇ 7,643 ਮੌਤਾਂ ਹੋਈਆਂ।
100 ਦਿਨ ਬਾਅਦ ਵੀਅਤਨਾਮ 'ਚ ਫੈਲ ਰਿਹਾ ਨਵਾਂ ਰਹੱਸਮਈ ਕੋਰੋਨਾ
NEXT STORY