ਰੀਓ ਡੀ ਜਨੇਰੀਓ- ਬ੍ਰਾਜ਼ੀਲ ਦੇ ਸਿਏਰਾ ਸੂਬੇ ਵਿਚ ਕੋਵਿਡ-19 ਨਾਲ ਪੀੜਤ ਡਾਕਟਰ ਨੂੰ ਲੈ ਜਾ ਰਿਹਾ ਛੋਟਾ ਜਹਾਜ਼ ਸ਼ੁੱਕਰਵਾਰ ਰਾਤ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਜਹਾਜ਼ ਵਿਚ ਸਵਾਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ। ਆਨਲਾਈਨ ਸਮਾਚਾਰ ਸਾਈਟ ਜੀ-1 ਨੇ ਫਾਇਰ ਫਾਈਟਰਜ਼ ਦੇ ਹਵਾਲੇ ਤੋਂ ਇਹ ਖਬਰ ਦਿੱਤੀ।
ਬੀਮਾਰ ਡਾਕਟਰ ਨੂੰ ਉਸ ਦੇ ਗ੍ਰਹਿ ਸੂਬੇ ਪਿਆਊ ਵਿਚ ਆਈ. ਸੀ. ਯੂ. ਵਿਚ ਭਰਤੀ ਕਰਾਉਣ ਲਈ ਲੈ ਜਾਇਆ ਜਾ ਰਿਹਾ ਸੀ। ਜਹਾਜ਼ ਵਿਚ ਪਾਇਲਟ ਨਾਲ ਮਰੀਜ਼ ਦਾ ਇਲਾਜ ਕਰ ਰਹੇ ਦੋ ਡਾਕਟਰ ਵੀ ਸਵਾਰ ਸਨ। ਸਿਏਰਾ ਫਾਇਰ ਫਾਈਟਰਜ਼ ਵਿਭਾਗ ਅਤੇ ਸਾਓ ਬਰਨਾਰਡੋ ਮਿਊਨਸੀਪੈਲਟੀ ਨੇ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ।
ਸਰੀਰ 'ਚ ਪੇਸ਼ ਆ ਰਹੀਆਂ ਇਹ ਦਿੱਕਤਾਂ ਵੀ ਹੋ ਸਕਦੀਆਂ ਹਨ ਕੋਰੋਨਾ ਦਾ ਲੱਛਣ
NEXT STORY