ਵਾਸ਼ਿੰਗਟਨ (ਬਿਊਰੋ): ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਵਿਚ ਹਿੱਸਾ ਲੈਣ ਲਈ ਸਾਰੇ ਦੇਸ਼ਾਂ ਦੇ ਰਾਸ਼ਟਰ ਪ੍ਰਧਾਨ ਅਮਰੀਕਾ ਪਹੁੰਚੇ ਹਨ। ਇਸ ਵਿਚਕਾਰ ਅਮਰੀਕਾ ਤੋਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਦੀ ਇਕ ਅਜਿਹੀ ਤਸਵੀਰ ਸਾਹਮਣੇ ਆਈ, ਜੋ ਹੁਣ ਦੁਨੀਆ ਭਰ ਵਿਚ ਸੁਰਖੀਆਂ ਬਟੋਰ ਰਹੀ ਹੈ। ਇਸ ਤਸਵੀਰ ਵਿਚ ਬੋਲਸਨਾਰੋ ਫੁੱਟਪਾਥ 'ਤੇ ਖੜ੍ਹੇ ਹੋ ਕੇ ਪਿੱਜ਼ਾ ਖਾ ਰਹੇ ਹਨ।ਅਸਲ ਵਿਚ ਵਾਇਰਲ ਹੋ ਰਹੀਆਂ ਤਸਵੀਰਾਂ ਵਿਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੂੰ ਨਿਊਯਾਰਕ ਦੀਆਂ ਸੜਕਾਂ 'ਤੇ ਫੁੱਟਪਾਥ ਕਿਨਾਰੇ ਪਿੱਜ਼ਾ ਖਾਂਦੇ ਹੋਏ ਦੇਖਿਆ ਜਾ ਸਕਦਾ ਹੈ।
ਇਸ ਨੂੰ ਦੇਖ ਕੇ ਲੋਕਾਂ ਦੇ ਮਨ ਵਿਚ ਸਵਾਲ ਉੱਠਿਆ ਕਿ ਆਖਿਰ ਕਿਸੇ ਦੇਸ਼ ਦਾ ਰਾਸ਼ਟਰ ਪ੍ਰਧਾਨ, ਜੋ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਹਿੱਸਾ ਲੈਣ ਆਇਆ ਹੈ ਉਸ ਨੂੰ ਇਸ ਤਰ੍ਹਾਂ ਸੜਕ ਕਿਨਾਰੇ ਪਿੱਜ਼ਾ ਕਿਉਂ ਖਾਣਾ ਪਿਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਦੇ ਪਿੱਛੇ ਦਾ ਕਾਰਨ ਕੋਰੋਨਾ ਵੈਕਸੀਨ ਹੈ। ਅਮਰੀਕਾ ਦੇ ਹੋਟਲਾਂ, ਰੈਸਟੋਰੈਂਟਾਂ ਆਦਿ ਵਿਚ ਦਾਖਲ ਹੋਣ ਲਈ ਕੋਰੋਨਾ ਵੈਕਸੀਨ ਲਗਵਾਉਣ ਦਾ ਸਬੂਤ ਹੋਣਾ ਜ਼ਰੂਰੀ ਹੈ। ਇਸ ਸਬੂਤ ਦੇ ਬਿਨਾਂ ਹੋਟਲ ਜਾਂ ਰੈਸਟੋਰੈਂਟ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ। ਅਜਿਹੇ ਵਿਚ ਰਾਸ਼ਟਰਪਤੀ ਜਾਇਰ ਬੋਲਸਨਾਰੋ ਅਤੇ ਉਹਨਾਂ ਨਾਲ ਆਏ ਲੋਕਾਂ ਨੂੰ ਰੈਸਟੋਰੈਂਟ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੀ ਕਿਉਂਕਿ ਉਹਨਾਂ ਕੋਲ ਟੀਕਾਕਰਣ ਦਾ ਸਬੂਤ ਨਹੀਂ ਸੀ।
ਪੜ੍ਹੋ ਇਹ ਅਹਿਮ ਖਬਰ - ਫ੍ਰਾਂਸੀਸੀ ਪਣਡੁੱਬੀ ਸੌਦਾ ਰੱਦ ਹੋਣ 'ਤੇ ਆਸਟ੍ਰੇਲੀਆ ਨਾਲ ਮੁਕਤ ਵਪਾਰ ਸਮਝੌਤੇ 'ਤੇ ਗੱਲਬਾਤ 'ਚ ਦੇਰੀ
ਰਾਇਟਰਜ਼ ਮੁਤਾਬਕ ਬੋਲਸਨਾਰੋ ਨੇ ਹੁਣ ਤੱਕ ਕੋਰੋਨਾ ਵੈਕਸੀਨ ਨਹੀਂ ਲਗਵਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਮਿਊਨ ਸਿਸਟਮ ਕੋਰੋਨਾ ਵਾਇਰਸ ਨਾਲ ਲੜਨ ਲਈ ਮਜ਼ਬੂਤ ਹੈ। ਦੱਸਿਆ ਗਿਆ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਵਫਦ ਵਿਚ ਸ਼ਾਮਲ ਮੰਤਰੀਆਂ ਨੇ ਐਤਵਾਰ ਰਾਤ ਨਿਊਯਾਰਕ ਦੇ ਫੁੱਟਪਾਥ ਤੋਂ ਸਾਥੀਆਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ ਵਿਚ ਬੋਲਸਨਾਰੋ ਵੀ ਪਿੱਜ਼ਾ ਦੇ ਸਲਾਇਸ ਖਾ ਰਹੇ ਸਨ।
ਪੜ੍ਹੋ ਇਹ ਅਹਿਮ ਖਬਰ- ਲਿਬਰਲਜ਼ ਦੀ ਜਿੱਤ ਮਗਰੋਂ ਟਰੂਡੋ ਰਚਣਗੇ ਇਤਿਹਾਸ, ਤੀਜੀ ਵਾਰ ਬਣਨਗੇ ਕੈਨੇਡਾ ਦੇ ਪ੍ਰਧਾਨ ਮੰਤਰੀ
ਬ੍ਰਿਸਬੇਨ 'ਚ ਆਯੋਜਿਤ ਕੀਤਾ ਗਿਆ 'ਮੇਲਾ ਤੀਆਂ ਦਾ'
NEXT STORY