ਸਤੁਰੀਆ— ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਵਧਦੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਪੁਲਸ ਦੀ ਮਦਦ ਨਾਲ ਗੈਰ-ਕਾਨੂੰਨੀ ਭੱਠੇ ਢਾਹੇ ਜਾ ਰਹੇ ਹਨ। ਇੱਟਾਂ ਦੇ ਭੱਠੇ ਬੰਦ ਹੋਣ ਕਾਰਨ ਕਈ ਪ੍ਰਵਾਸੀ ਮਜ਼ਦੂਰ ਬੇਰੋਜ਼ਗਾਰ ਹੋ ਗਏ ਹਨ ਅਤੇ ਉਹ ਆਪਣੇ ਪਿੰਡਾਂ ਨੂੰ ਵਾਪਸ ਜਾਣ ਲਈ ਮਜਬੂਰ ਹੋ ਗਏ ਹਨ। ਹਰ ਸਾਲ ਮਾਨਸੂਨ ਦੇ ਬਾਅਦ ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਢਾਕਾ ਦੇ ਇੱਟਾਂ ਭੱਠਿਆਂ ਦੀ ਚਿਮਨੀ ਚਾਲੂ ਹੁੰਦੀ ਹੈ। ਇਨ੍ਹਾਂ 'ਚ ਇੱਟਾਂ ਪਕਾਉਣ ਲਈ ਕੋਲੇ ਅਤੇ ਲੱਕੜਾਂ ਸਾੜੀਆਂ ਜਾਂਦੀਆਂ ਹਨ, ਜਿਸ 'ਚ ਭਾਰੀ ਮਾਤਰਾ 'ਚ ਜ਼ਹਿਰੀਲਾ ਧੂੰਆਂ ਨਿਕਲਦਾ ਹੈ।
ਢਾਕਾ ਦੇ ਪੱਛਮ 'ਚ ਸਥਿਤ ਸਤੂਰੀਆ 'ਚ ਮੈਜੀਸਟ੍ਰੇਟ ਕਾਜੀ ਤਮਜੀਦ ਅਹਿਮਦ ਨੇ ਪੁਲਸ ਨੂੰ ਮਜ਼ਦੂਰਾਂ ਨੂੰ ਤੋੜੇ ਜਾ ਰਹੇ ਇਕ ਭੱਠੇ ਤੋਂ ਦੂਰ ਰੱਖਣ ਦਾ ਹੁਕਮ ਦਿੱਤਾ। ਇਕ ਸੁਤੰਤਰ ਹਵਾ ਗੁਣਵੱਤਾ ਨਿਗਰਾਨੀ ਕੇਂਦਰ ਨੇ 25 ਨਵੰਬਰ ਨੂੰ ਢਾਕਾ ਦੀ ਹਵਾ ਨੂੰ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਦੱਸਿਆ ਸੀ। ਅਗਲੇ ਹੀ ਦਿਨ ਉੱਚ ਅਦਾਲਤ ਨੇ ਸ਼ਹਿਰ ਦੇ ਨੇੜੇ ਮੌਜੂਦ ਸੈਂਕੜੇ ਗੈਰ-ਕਾਨੂੰਨੀ ਇੱਟਾਂ ਭੱਠਿਆਂ ਨੂੰ ਦੋ ਹਫਤਿਆਂ ਦੇ ਅੰਦਰ ਬੰਦ ਕਰਾਉਣ ਦਾ ਹੁਕਮ ਦਿੱਤਾ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਭੱਠੇ ਪਿਛਲੇ 5 ਸਾਲ 'ਚ ਖੁੱਲ੍ਹੇ ਹਨ।
ਪੇਂਡੂ ਸਕਾਟਿਸ਼ ਕਾਟੇਜ ਵਿਚੋਂ ਮਿਲੀ ਜੋੜੇ ਦੀ ਲਾਸ਼
NEXT STORY