ਅੱਜ ਇਕ ਪਾਸੇ ਪਾਕਿਸਤਾਨ ਤੋਂ ਡਰੋਨਾਂ ਆਦਿ ਨਾਲ ਭਾਰਤ ’ਚ ਹਥਿਆਰ ਅਤੇ ਨਸ਼ੇ ਭਿਜਵਾਏ ਜਾ ਰਹੇ ਹਨ ਤਾਂ ਦੂਜੇ ਪਾਸੇ ਰਾਸ਼ਟਰ ਵਿਰੋਧੀ ਅਨਸਰਾਂ ਨੇ ਭਾਰਤ ’ਚ ਨਾਜਾਇਜ਼ ਹਥਿਆਰਾਂ ਦਾ ਨਿਰਮਾਣ ਸ਼ੁਰੂ ਕੀਤਾ ਹੋਇਆ ਹੈ ਅਤੇ ਇਹ ਬੁਰਾਈ ਤੇਜ਼ੀ ਨਾਲ ਫੈਲ ਰਹੀ ਹੈ। ਇਹ ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ ਇਹ ਇਸੇ ਸਾਲ ਸਾਹਮਣੇ ਆਈਅਾਂ ਹੇਠਾਂ ਦਰਜ ਘਟਨਾਵਾਂ ਤੋਂ ਸਪੱਸ਼ਟ ਹੈ :
* 17 ਜਨਵਰੀ, 2026 ਨੂੰ ‘ਦਿੱਲੀ’ ਪੁਲਸ ਨੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਕੇ 20 ਪਿਸਤੌਲਾਂ ਅਤੇ ਹਥਿਆਰਾਂ ਦੇ ਨਿਰਮਾਣ ’ਚ ਵਰਤੀ ਜਾਣ ਵਾਲੀ ਭਾਰੀ ਮਸ਼ੀਨਰੀ ਜ਼ਬਤ ਕੀਤੀ।
* 17 ਜਨਵਰੀ ਨੂੰ ਹੀ ‘ਟੋਂਕ’ (ਰਾਜਸਥਾਨ) ਦੀ ਪੁਲਸ ਨੇ ਇਕ ਨਾਜਾਇਜ਼ ਹਥਿਆਰਾਂ ਦਾ ਕਾਰਖਾਨਾ ਫੜਿਆ ਅਤੇ 2 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਥੋਂ ਵੱਡੀ ਮਾਤਰਾ ’ਚ ਦੇਸੀ ਕੱਟੇ, ਛੱਰੇ ਅਤੇ ਗੰਨ ਪਾਊਡਰ ਬਰਾਮਦ ਕੀਤਾ।
* 28 ਜਨਵਰੀ ਨੂੰ ‘ਸ਼ਿਵਪੁਰੀ’ (ਮੱਧ ਪ੍ਰਦੇਸ਼) ’ਚ ਪੁਲਸ ਨੇ ਨਾਜਾਇਜ਼ ਹਥਿਆਰਾਂ ਦੀ ਫੈਕਟਰੀ ਦਾ ਭਾਂਡਾ ਭੰਨ ਕੇ ‘ਸੁਖਦੇਵ ਰਾਵਤ’ ਅਤੇ ‘ਪਰਸ਼ੂਰਾਮ ਝਾ’ ਨੂੰ ਗ੍ਰਿਫਤਾਰ ਕਰ ਕੇ ਉਥੋਂ 7 ਨਾਜਾਇਜ਼ ਹਥਿਆਰ ਅਤੇ 5 ਕਾਰਤੂਸ ਅਤੇ ਹਥਿਆਰ ਬਣਾਉਣ ਦਾ ਸਾਮਾਨ ਅਤੇ ਇਕ ਮਸ਼ੀਨ ਜ਼ਬਤ ਕੀਤੀ।
* 2 ਫਰਵਰੀ ਨੂੰ ‘ਅਲੀਗੜ੍ਹ’ (ਉੱਤਰ ਪ੍ਰਦੇਸ਼) ਦੇ ‘ਇਗਲਾਸ’ ਇਲਾਕੇ ’ਚ ਪੁਲਸ ਨੇ ਨਾਜਾਇਜ਼ ਪਿਸਤੌਲ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰਕੇ ਉਥੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।
* 17 ਫਰਵਰੀ ਨੂੰ ‘ਭਾਗਲਪੁਰ’ (ਬਿਹਾਰ) ਦੇ ‘ਮਧੂਸੂਦਨਪੁਰ’ ਥਾਣਾ ਦੇ ‘ਰਹਿਮਤ ਬਾਗ’ ਵਿਚ ਪੁਲਸ ਨੇ ਇਕ ਅਧੂਰੇ ਬਣੇ ਮਕਾਨ ’ਚ ਨਾਜਾਇਜ਼ ਹਥਿਆਰ ਬਣਾਉਣ ਦਾ ਕਾਰਖਾਨਾ ਫੜ ਕੇ ਉਥੋਂ ਵੱਡੀ ਗਿਣਤੀ ’ਚ ਅਧੂਰੀਆਂ ਬਣੀਆਂ ਪਿਸਤੌਲਾਂ ਤੋਂ ਇਲਾਵਾ ਕੁਝ ਹੋਰ ਹਥਿਆਰ ਅਤੇ ਇਕ ਲੇਥ ਮਸ਼ੀਨ ਜ਼ਬਤ ਕੀਤੀ।
* 15 ਮਾਰਚ ਨੂੰ ‘ਮਧੇਪੁਰਾ’ (ਬਿਹਾਰ) ਜ਼ਿਲੇ ਦੇ ‘ਰਤਵਾਰਾ’ ਵਿਚ ਇਕ ਨਾਜਾਇਜ਼ ਹਥਿਆਰ ਬਣਾਉਣ ਦੀ ਫੈਕਟਰੀ ’ਚ ਛਾਪਾ ਮਾਰ ਕੇ ਪੁਲਸ ਨੇ 32 ਅੱਧੀਅ ਾਂ ਬਣੀਆਂ ਪਿਸਤੌਲਾਂ, 19 ਕਾਰਤੂਸ, 2 ਮੈਗਜ਼ੀਨ, ਕੱਟਿਅਾਂ ਦੇ 2 ਬੈਰਲ, ਇਕ ਦੇਸੀ ਕੱਟਾ ਅਤੇ ਹਥਿਆਰ ਬਣਾਉਣ ਦੇ ਉਪਕਰਨ ਬਰਾਮਦ ਕਰਕੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ।
* 26 ਮਾਰਚ ਨੂੰ ‘ਅਜਮੇਰ’ (ਰਾਜਸਥਾਨ) ਦੀ ਪੁਲਸ ਨੇ ‘ਕਾਂਕਨਿਆਵਾਸ’ ਪਿੰਡ ’ਚ ਇਕ ਪੰਕਚਰ ਲਗਾਉਣ ਦੀ ਦੁਕਾਨ ਦੀ ਆੜ ’ਚ ਚੱਲ ਰਹੀ ਨਾਜਾਇਜ਼ ਹਥਿਆਰ ਬਣਾਉਣ ਦੀ ਫੈਕਟਰੀ ਫੜ ਕੇ ਉਥੋਂ 5 ਤਿਆਰ ਨਾਜਾਇਜ਼ ਹਥਿਆਰ, ਕਈ ਅਧੂਰੀਆਂ ਬਣੀਆਂ ਪਿਸਤੌਲਾਂ, ਗ੍ਰਾਈਂਡਰ, ਡ੍ਰਿਲ ਮਸ਼ੀਨ, ਵੈਲਡਿੰਗ ਮਸ਼ੀਨ ਅਤੇ ਬਾਰੂਦ ਆਦਿ ਜ਼ਬਤ ਕੀਤੇ।
* 28 ਮਾਰਚ ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਮੇਰਠ ’ਚ ਇਕ ‘ਪੈੱਨ ਪਿਸਟਲ’ ਬਣਾਉਣ ’ਚ ਮਾਹਿਰ ਕਾਰਖਾਨੇ ਦਾ ਭਾਂਡਾ ਭੰਨ ਕੇ ਉਥੋਂ 25 ‘ਪੈੱਨ ਪਿਸਟਲ’ ਅਤੇ ਇਨ੍ਹਾਂ ਨੂੰ ਬਣਾਉਣ ਲਈ ਵਰਤੀਅਾਂ ਜਾਣ ਵਾਲੀਅਾਂ ਮਸ਼ੀਨਾਂ ਬਰਾਮਦ ਕੀਤੀਅਾਂ।
* 4 ਅਪ੍ਰੈਲ ਨੂੰ ‘ਮੁਜ਼ੱਫਰਨਗਰ’ (ਉੱਤਰ ਪ੍ਰਦੇਸ਼) ਦੀ ‘ਬੁਡਾਨਾ’ ਪੁਲਸ ਨੇ ਗੰਨੇ ਦੇ ਖੇਤ ’ਚ ਚੱਲ ਰਹੀ ਨਾਜਾਇਜ਼ ਹਥਿਆਰ ਬਣਾਉਣ ਦੀ ਫੈਕਟਰੀ ’ਤੇ ਛਾਪਾ ਮਾਰ ਕੇ ਉਥੋਂ 6 ਬੰਦੂਕਾਂ, 3 ਤਮੰਚੇ ਅਤੇ ਕਈ ਅਧੂਰੇ ਬਣੇ ਹਥਿਆਰ ਜ਼ਬਤ ਕਰ ਕੇ ਇਕ ਦੋਸ਼ੀ ‘ਸਾਬਿਰ’ ਨੂੰ ਗ੍ਰਿਫਤਾਰ ਕੀਤਾ ਜੋ ਪਹਿਲਾਂ ਵੀ ਅਜਿਹੇ ਹੀ ਮਾਮਲਿਅਾਂ ’ਚ ਜੇਲ ਜਾ ਚੁੱਕਾ ਹੈ।
* 12 ਅਪ੍ਰੈਲ ਨੂੰ ‘ਲਖੀਮਪੁਰ ਖੀਰੀ’ (ਉੱਤਰ ਪ੍ਰਦੇਸ਼) ਦੇ ‘ਲੁਧੌਨੀ’ ਪਿੰਡ ’ਚ ਪੁਲਸ ਨੇ ਆਬਾਦੀ ਤੋਂ ਦੂਰ ‘ਘਾਘਰਾ’ ਨਦੀ ਕੰਢੇ ਜੰਗਲ ’ਚ ਚੱਲ ਰਹੀ ਨਾਜਾਇਜ਼ ਫੈਕਟਰੀ ’ਤੇ ਛਾਪਾ ਮਾਰ ਕੇ ਉਥੋਂ 12 ਅਤੇ 15 ਬੋਰ ਦੇ 9 ਤਿਆਰ ਦੇਸੀ ਤਮੰਚੇ, 4 ਅਧੂਰੇ ਬਣੇ ਹਥਿਆਰ ਅਤੇ ਭਾਰੀ ਮਾਤਰਾ ’ਚ ਹੋਰ ਉਪਕਰਨ ਬਰਾਮਦ ਕਰਕੇ ‘ਨੰਨ੍ਹੇ’ ਅਤੇ ‘ਰਾਮ ਬਹਾਦੁਰ’ ਨਾਂ ਦੇ 2 ਦੋਸ਼ੀਅਾਂ ਨੂੰ ਗ੍ਰਿਫਤਾਰ ਕੀਤਾ।
* ਅਤੇ ਹੁਣ 14 ਅਪ੍ਰੈਲ ਨੂੰ ‘ਹਿਸਾਰ’ (ਹਰਿਆਣਾ) ਦੀ ਸੀ. ਆਈ. ਏ. ਟੀਮ ਨੇ ਸਿਰਸਾ ਜ਼ਿਲੇ ਦੇ ਪਿੰਡ ‘ਫਰਮਾਈ ਖੁਰਦ’ ਦੇ ਇਕ ਮਕਾਨ ’ਚ ਇਕ ਨਾਜਾਇਜ਼ ਹਥਿਆਰ ਫੈਕਟਰੀ ਦਾ ਪਰਦਾਫਾਸ਼ ਕਰਕੇ ‘ਰਾਜੂ’ ਨਾਂ ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਦਿਨ ਦੇ ਸਮੇਂ ਸਬਜ਼ੀ ਵੇਚਦਾ ਸੀ ਅਤੇ ਰਾਤ ’ਚ ਇੰਨੇ ਖੁਫੀਆ ਢੰਗ ਨਾਲ ਹਥਿਆਰ ਬਣਾਉਂਦਾ ਸੀ ਕਿ ਉਸ ਦੀ ਪਤਨੀ ਤਕ ਨੂੰ ਇਸ ਦੀ ਭਿਣਕ ਨਹੀਂ ਹੋਈ।
ਪੁਲਸ ਨੇ ਛਾਪੇ ਦੌਰਾਨ ਉਥੋਂ ਕੁਝ ਅਧੂਰੇ ਬਣੇ ਹਥਿਆਰ, ਹਥਿਆਰ ਬਣਾਉਣ ’ਚ ਇਸਤੇਮਾਲ ਕੀਤੇ ਜਾਣ ਵਾਲੇ ਉਪਕਰਨ, ਕਟਰ, ਡ੍ਰਿਲ, ਲੋਹੇ ਦੇ ਪਾਈਪ, ਟ੍ਰਿਗਰ ਦੇ ਪੁਰਜ਼ੇ ਆਦਿ ਜ਼ਬਤ ਕੀਤੇ ਹਨ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅਾਪਣੇ ਦੇਸ਼ ’ਚ ਜਗ੍ਹਾ-ਜਗ੍ਹਾ ਨਾਜਾਇਜ਼ ਹਥਿਆਰ ਬਣਾਉਣ ਦੀਅਾਂ ਫੈਕਟਰੀਅਾਂ ਲੱਗੀਅਾਂ ਹੋਈਅਾਂ ਹਨ। ਇਸ ਲਈ ਇਨ੍ਹਾਂ ਮਾਮਲਿਅਾਂ ਦੀ ਡੂੰਘਾਈ ਨਾਲ ਜਾਂਚ ਕਰਕੇ ਦੇਸ਼ ਦੀਅਾਂ ਜੜ੍ਹਾਂ ਕੱਟਣ ਦੀਅਾਂ ਸਾਜ਼ਿਸ਼ਾਂ ਰਚਣ ਵਾਲੇ ਅਜਿਹੇ ਦੇਸ਼ਧ੍ਰੋਹੀਆਂ ਦੇ ਵਿਰੁੱਧ ਸਰਕਾਰ ਨੂੰ ਤੁਰੰਤ ਸਖਤ ਕਦਮ ਚੁੱਕਣ ਦੀ ਲੋੜ ਹੈ।
–ਵਿਜੇ ਕੁਮਾਰ
ਨਾਰੀ ਵੰਦਨ ਦੇ ਬਹਾਨੇ ਰਾਸ਼ਟਰੀ ਏਕਤਾ ’ਤੇ ਹਮਲਾ
NEXT STORY