ਬ੍ਰਾਈਟਨ - ਨਿਊਯਾਰਕ ਦੇ ਸ਼ਹਿਰ ਬ੍ਰਾਈਟਨ ਨੇ ਸੋਮਵਾਰ ਨੂੰ ਉਸ ਸਮੇਂ ਇਤਿਹਾਸ ਰਚਿਆ, ਜਦੋਂ ਵਿਕਰਮ ਵਿਲਖੂ ਨੇ ਸ਼ਹਿਰ ਦੇ ਪਹਿਲੇ ਭਾਰਤੀ-ਅਮਰੀਕੀ ਅਪਰਾਧਿਕ ਜੱਜ ਵਜੋਂ ਅਹੁਦੇ ਦੀ ਸਹੁੰ ਚੁੱਕੀ। ਬ੍ਰਾਈਟਨ ਟਾਊਨ ਕੋਰਟ ਦੇ ਜੱਜ ਵਿਕਰਮ ਵਿਲਖੂ ਇੱਕ ਡੈਮੋਕਰੇਟ ਹਨ, ਜੋ ਅਮਰੀਕਾ ਵਿੱਚ ਭਾਰਤੀ ਪ੍ਰਵਾਸੀਆਂ ਵਿੱਚ ਪੈਦਾ ਹੋਏ ਹਨ। ਉਹ ਨਿਊਯਾਰਕ ਰਾਜ ਦੇ ਇਤਿਹਾਸ ਵਿੱਚ ਚੁਣੇ ਜਾਣ ਵਾਲੇ ਪਹਿਲੇ ਸਿੱਖ ਵੀ ਹਨ। ਇਸ ਦੀ ਜਾਣਕਾਰੀ ਸਿੱਖ ਕੁਲੀਸ਼ਨ ਨੇ ਐਕਸ 'ਤੇ ਇੱਕ ਪੋਸਟ ਵਿੱਚ ਦਿੱਤੀ। ਸਹੁੰ ਚੁੱਕ ਸਮਾਗਮ ਵਿੱਚ ਵਿਲਖੂ ਸਮੇਤ ਪੂਰਾ ਪਰਿਵਾਰ ਮੌਜੂਦ ਸੀ। ਸਹੁੰ ਚੁੱਕਣ ਤੋਂ ਬਾਅਦ ਵਿਲਖੂ ਨੇ ਆਪਣੇ ਪਿਤਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਭਾਰਤੀ ਅਮਰੀਕੀ ਸੈਨੇਟਰ ਜੇਰੇਮੀ ਕੂਨੀ ਨੇ ਦਸੰਬਰ 2023 ਵਿੱਚ ਵਿਲਖੂ ਦਾ ਉਮੀਦਵਾਰ ਵਜੋਂ ਸਵਾਗਤ ਕੀਤਾ।
ਇਹ ਵੀ ਪੜ੍ਹੋ: ਜਹਾਜ਼ 'ਚ 2 ਧੀਆਂ ਨਾਲ ਸਫ਼ਰ ਕਰ ਰਹੇ ਸਨ ਅਦਾਕਾਰ ਕ੍ਰਿਸਚੀਅਨ ਓਲੀਵਰ, ਸਮੁੰਦਰ 'ਚ ਡਿੱਗਿਆ ਪਲੇਨ, ਮੌਤ
ਵਿਲਖੂ ਨੇ ਆਪਣੀ ਅੰਡਰਗਰੈਜੂਏਟ ਸਿੱਖਿਆ ਐਮੋਰੀ ਯੂਨੀਵਰਸਿਟੀ ਵਿੱਚ ਕੀਤੀ, ਜਿੱਥੇ ਉਨ੍ਹਾਂ ਨੇ ਧਰਮ ਅਤੇ ਮਾਨਵ-ਵਿਗਿਆਨ ਵਿੱਚ ਦੋਹਰੀ ਮੁਹਾਰਤ ਹਾਸਲ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ, ਉਨ੍ਹਾਂ ਨੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ (ACLU) ਵਿੱਚ ਯੋਗਦਾਨ ਪਾਇਆ ਅਤੇ 9/11 ਦੇ ਹਮਲਿਆਂ ਤੋਂ ਬਾਅਦ ਨਸਲੀ ਪ੍ਰੋਫਾਈਲਿੰਗ ਅਤੇ ਨਫ਼ਰਤੀ ਅਪਰਾਧਾਂ ਦੇ ਪੀੜਤਾਂ ਲਈ ਇੱਕ ਰਾਸ਼ਟਰੀ ਹੌਟਲਾਈਨ ਸਥਾਪਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਇਸ ਤੋਂ ਬਾਅਦ, ਵਿਲਖੂ ਨੇ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਦੇ ਲਾਅ ਸਕੂਲ ਵਿੱਚ ਦਾਖ਼ਲਾ ਲਿਆ ਅਤੇ ਆਪਣੀਆਂ ਅਕਾਦਮਿਕ ਅਤੇ ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆਂ ਲਈ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ।
ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 4 ਹਲਾਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਬੰਗਲਾਦੇਸ਼ 'ਚ ਚੋਣਾਂ ਦੀ ਨਿਗਰਾਨੀ ਲਈ ਭਾਰਤ ਤੋਂ ਚੋਣ ਕਮਿਸ਼ਨ ਦੇ 3 ਮੈਂਬਰ ਪਹੁੰਚੇ ਢਾਕਾ
NEXT STORY