ਬ੍ਰਿਸਬੇਨ, (ਸਤਵਿੰਦਰ ਟੀਨੂੰ)— ਆਸਟ੍ਰੇਲੀਆ ਦੇ ਸਾਹਿਤਕ ਖੇਤਰ 'ਚ ਕਾਰਜਸ਼ੀਲ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ' ਵੱਲੋਂ ਆਸਟ੍ਰੇਲੀਆ ਦੌਰੇ 'ਤੇ ਆਏ ਅਨੁਵਾਦਕ/ਲੇਖਕ ਹਰਚਰਨ ਸਿੰਘ ਚਾਹਲ ਦਾ ਉਨ੍ਹਾਂ ਦੇ ਅਨੁਵਾਦ ਕਾਰਜਾਂ 'ਚ ਪਾਏ ਯੋਗਦਾਨ ਲਈ ਸਨਮਾਨ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਇਪਸਾ ਦੇ ਗਠਨ, ਸਰਗਰਮੀਆਂ ਅਤੇ ਯੋਜਨਾਵਾਂ 'ਤੇ ਚਾਨਣਾ ਪਾਇਆ । ਇਸ ਉਪਰੰਤ ਡੇਢ ਘੰਟਾ ਚੱਲੇ ਕਵੀ ਦਰਬਾਰ 'ਚ ਆਤਮਾ ਸਿੰਘ ਹੇਅਰ, ਪਾਲ ਰਾਊਕੇ, ਹਰਜੀਤ ਸੰਧੂ, ਸੁਰਜੀਤ ਸੰਧੂ, ਤਜਿੰਦਰ ਭੰਗੂ, ਜਸਵੰਤ ਵਾਗਲਾ, ਚੇਤਨਾ ਗਿੱਲ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ।
ਇਸ ਸਮਾਗਮ ਵਿਚ ਊਰਜਾ ਫੈਡਰੇਸ਼ਨ ਵੱਲੋਂ ਸੰਪਾਦਿਤ ਆਸਟ੍ਰੇਲੀਆ ਦੇ ਪੰਜਾਬੀ ਕਵੀਆਂ ਅਤੇ ਕਵਿਤਰੀਆਂ ਦੀ ਕਿਤਾਬ 'ਕਾਵਿ-ਰੰਗ' ਅਤੇ ਪਰਥ ਵੱਸਦੀ ਲੇਖਿਕਾ ਸੁਖਵੰਤ ਕੌਰ ਪੰਨੂੰ ਦੀ ਕਿਤਾਬ 'ਮਾਂ' ਲੋਕ ਅਰਪਣ ਕੀਤੀ ਗਈ ।
ਸਮਾਗਮ ਦੇ ਦੂਸਰੇ ਦੌਰ 'ਚ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਉਸ ਦੇ 22ਵੇਂ ਸ਼ਹੀਦੀ ਦਿਵਸ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਹਰਚਰਨ ਸਿੰਘ ਚਾਹਲ ਨੇ ਆਪਣੇ ਵਿਚਾਰ ਰੱਖੇ । ਇਸ ਸਮਾਗਮ 'ਚ ਹੋਰਨਾਂ ਤੋਂ ਇਲਾਵਾ ਦਲਵੀਰ ਹਲਵਾਰਵੀ, ਅਮਰਜੀਤ ਸਿੰਘ ਮਾਹਲ, ਪ੍ਰੀਤਮ ਸਿੰਘ ਝੱਜ ਆਦਿ ਪ੍ਰਮੁੱਖ ਹਸਤੀਆਂ ਹਾਜ਼ਰ ਸਨ । ਪ੍ਰੋਗਰਾਮ ਦੇ ਅੰਤ ਵਿਚ ਤਰਕਸ਼ੀਲ ਲੇਖਕ ਅਤੇ ਸਮਾਜ ਸੇਵੀ ਮਨਜੀਤ ਬੋਪਾਰਾਏ ਨੇ ਸਭ ਦਾ ਧੰਨਵਾਦ ਕਰਦਿਆਂ ਭਾਰਤੀ ਰਾਜਨੀਤਕ ਪ੍ਰਣਾਲੀ ਅਤੇ ਬੀਮਾਰ ਰਾਜਨੀਤਕ ਸੱਭਿਆਚਾਰ 'ਤੇ ਤਿੱਖੇ ਵਿਅੰਗ ਕੀਤੇ । ਇਪਸਾ ਵੱਲੋਂ ਹਰਚਰਨ ਸਿੰਘ ਚਾਹਲ ਨੂੰ ਸਨਮਾਨ ਪੱਤਰ ਅਤੇ ਮਿਸਜ਼ ਚਾਹਲ ਨੂੰ ਕਿਤਾਬਾਂ ਨਾਲ ਸਨਮਾਨਤ ਕੀਤਾ ਗਿਆ । ਇਸ ਸਮਾਗਮ 'ਚ ਨੌਜਵਾਨ ਆਰਟਿਸਟ ਜਤਿੰਦਰ ਸਿੰਘ ਭੰਗੂ ਵੱਲੋਂ ਨਿਰਮਾਣ ਕੀਤੀ ਗਈ ਲਘੂ ਫ਼ਿਲਮ 'ਟੈਲੀਫ਼ੋਨ' ਦੀ ਪਹਿਲੀ ਸਕਰੀਨਿੰਗ ਕੀਤੀ ਗਈ , ਜਿਸ 'ਚ ਮਾਂ ਅਤੇ ਪੁੱਤ ਰਿਸ਼ਤੇ ਦੀ ਭਾਵੁਕਤਾ ਅਤੇ ਮੋਹ ਨੂੰ ਬਾਖੂਬੀ ਪੇਸ਼ ਕੀਤਾ ਗਿਆ । ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਈ ਗਈ ।
ਇਟਲੀ 'ਚ 24 ਅਗਸਤ ਨੂੰ ਧੂਮ-ਧਾਮ ਨਾਲ ਮਨਾਈ ਜਾਵੇਗੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ
NEXT STORY