ਲੰਡਨ (ਬਿਊਰੋ)— ਦੁਨੀਆ ਵਿਚ ਬੱਚਿਆਂ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਮਾਤਾ-ਪਿਤਾ ਦੀ ਗੋਦੀ ਹੁੰਦੀ ਹੈ। ਬ੍ਰਿਟੇਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੇ ਅਲੈਜ਼ੈਂਡਰਾ ਕੋਪਿਨਸਕਾ (22) ਅਤੇ ਐਡਮ ਜੈਂਡਰੇਜ਼ੀਕਕ (32) ਨੇ ਆਪਣੇ 4 ਮਹੀਨੇ ਦੇ ਬੱਚੇ ਦੀਆਂ 28 ਹੱਡੀਆਂ ਤੋੜ ਦਿੱਤੀਆਂ। ਬੱਚੇ ਦੇ ਗੋਡੇ, ਹੱਥ, ਅੱਡੀ ਅਤੇ ਪੱਸਲੀਆਂ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਸਨ। ਇਸ ਜ਼ੁਰਮ ਦਾ ਦੋਸ਼ੀ ਪਾਏ ਜਾਣ ਦੇ ਬਾਅਦ ਹੋਵ ਕ੍ਰਾਊਨ ਕੋਰਟ ਨੇ ਦੋਹਾਂ ਨੂੰ 8 ਸਾਲ ਦੀ ਜੇਲ ਦੀ ਸਜ਼ਾ ਸੁਣਾਈ। ਇੰਨਾ ਹੀ ਨਹੀਂ ਜੋੜੇ ਨੇ ਇਹ ਗੱਲ ਲੰਬੇ ਸਮੇਂ ਤੱਕ ਡਾਕਟਰਾਂ ਕੋਲੋਂ ਲੁਕੋ ਕੇ ਰੱਖੀ ਅਤੇ ਬੱਚਾ ਕਈ ਦਿਨ ਤੱਕ ਦਰਦ ਵਿਚ ਤੜਫਦਾ ਰਿਹਾ।

ਜੋੜੇ ਨੇ ਬ੍ਰਾਇਟਨ ਦੇ ਰੋਇਲ ਅਲੈਕਜ਼ੈਂਡਰ ਚਿਲਡਰਨ ਹਸਪਤਾਲ ਦੇ ਡਾਕਟਰਾਂ ਨੂੰ ਬੱਚੇ ਦੀ ਸੱਟ ਬਾਰੇ ਝੂਠ ਬੋਲਿਆ। ਪਰ ਸਾਲ 2017 ਨੂੰ ਫਰਵਰੀ ਵਿਚ ਹਸਪਤਾਲ ਦੇ ਸਟਾਫ ਨੇ ਬੱਚੇ ਦੇ ਹੱਥ ਦਾ ਹੀ ਨਹੀਂ ਸਗੋਂ ਪੂਰੇ ਸਰੀਰ ਦਾ ਐਕਸ-ਰੇਅ ਕੀਤਾ।

ਉਸ ਦੀ ਰਿਪੋਰਟ ਦੇਖ ਡਾਕਟਰਾਂ ਦੇ ਉਦੋਂ ਹੋਸ਼ ਉੱਡ ਗਏ ਜਦੋਂ ਉਨ੍ਹਾਂ ਨੇ ਬੱਚੇ ਦੇ ਸਰੀਰ 'ਤੇ 28 ਫ੍ਰੈਕਚਰ ਦੇਖੇ। ਜਦੋਂ ਮਾਤਾ-ਪਿਤਾ ਤੋਂ ਫ੍ਰੈਕਚਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਪੁਲਸ ਪੁੱਛਗਿੱਛ ਵਿਚ ਪਤਾ ਚੱਲਿਆ ਕਿ ਬੱਚੇ ਨਾਲ 4-6 ਹਫਤੇ ਪਹਿਲਾਂ ਕੁੱਟ ਮਾਰ ਕੀਤੀ ਗਈ ਸੀ ਜਿਸ ਵਿਚ ਉਸ ਦੇ ਸਰੀਰ ਦੀਆਂ 28 ਹੱਡੀਆਂ ਟੁੱਟ ਗਈਆਂ ਸਨ।
ਜੱਜ ਹੈਨਸਨ ਨੇ ਕਿਹਾ ਕਿ ਇਹ ਧੋਖੇਬਾਜ਼ੀ ਦਾ ਮਾਮਲਾ ਹੈ। ਦੋਸ਼ੀਆਂ ਨੂੰ 8 ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਬੱਚੇ ਦੇ ਪਿਤਾ ਐਡਮ ਜੈਂਡਰੇਜ਼ੀਕਕ ਨੂੰ ਸਾਲ 2011 ਵਿਚ ਵੀ ਘਰੇਲੂ ਹਿੰਸਾ ਦਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਸਮੇਂ ਉਸ ਨੇ ਆਪਣੀ ਮਾਂ ਨਾਲ ਦੁਰਵਿਵਹਾਰ ਕੀਤਾ ਸੀ।
ਅਮਰੀਕਾ ਸ਼ਟ ਡਾਊਨ : ਜੋੜ-ਤੋੜ ਦੇ ਬਾਵਜੂਦ ਨਹੀਂ ਨਿਕਲਿਆ ਹੱਲ
NEXT STORY