ਲੰਡਨ(ਏ. ਪੀ.)- ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਉਨ੍ਹਾਂ ਦੋਸ਼ਾਂ ਨੂੰ ਲੈ ਕੇ ਆਪਣੀ ਚੁੱਪ ਤੋੜੀ ਹੈ, ਜਿਸ ਵਿਚ ਉਨ੍ਹਾਂ ’ਤੇ ਇਕ ਵਿੱਤੀ ਸੇਵਾ ਫਰਮ ਵਲੋਂ ਗਲਤ ਤਰੀਕੇ ਨਾਲ ਸਰਕਾਰੀ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਕੈਮਰਨ ਨੇ ਕਿਹਾ ਕਿ ਇਸ ਕਥਿਤ ‘ਲਾਬਿੰਗ ਘਪਲੇ’ ਤੋਂ ਕਈ ਮਹੱਤਵਪੂਰਨ ਸਬਕ ਸਿੱਖੇ ਜਾਣਗੇ। ਲਗਭਗ ਇਕ ਮਹੀਨੇ ਪਹਿਲਾਂ ‘ਗ੍ਰੀਨਸਿਲ ਕੈਪੀਟਲ’ ਦੇ ਤਬਾਹ ਹੋਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਕੈਮਰਨ ਨੇ ਐਤਵਾਰ ਨੂੰ 1800 ਸ਼ਬਦਾਂ ਦਾ ਬਿਆਨ ਜਾਰੀ ਕੀਤਾ। ਇਸ ਦੇ ਕਾਰਣ ਬ੍ਰਿਟੇਨ ਦੀ ਇਕ ਇਸਪਾਤ ਕੰਪਨੀ ’ਚ ਹਜ਼ਾਰਾਂ ਲੋਕਾਂ ਦੀ ਨੌਕਰੀ ’ਤੇ ਸੰਕਟ ਆ ਗਿਆ ਸੀ ਜੋ ਕਿ ਗ੍ਰੀਨਸਿਲ ਕੈਪਟੀਲ ਵਲੋਂ ਵਿੱਤਪੋਸ਼ਿਤ ਸੀ।
ਲੜੀਬੱਧ ਰਿਪੋਰਟਾਂ ’ਚ ਖੁਲਾਸਾ ਕੀਤਾ ਗਿਆ ਸੀ ਕਿ ਕੈਮਰਨ ਨੇ ਕੋਵਿਡ-19 ਕਾਰਣ ਪ੍ਰਭਾਵਿਤ ਕੰਪਨੀਆਂ ਨੂੰ ਮਦਦ ਪ੍ਰਦਾਨ ਦੇ ਇਕ ਪ੍ਰੋਰਗਾਮ ਦੇ ਤਹਿਤ ਗ੍ਰੀਨਸਿਲ ਨੂੰ ਸਰਕਾਰੀ ਕਰਜ਼ੇ ਮੁਹੱਈਆ ਕਰਵਾਉਣ ਲਈ ਖਜ਼ਾਨਾ ਪ੍ਰਮੁੱਖ ਰਿਸ਼ੀ ਸੁਨਕ ਸਮੇਤ ਹੋਰ ਸਰਕਾਰੀ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਨ ਲਈ ਉਨ੍ਹਾਂ ਨੂੰ ਲਿਖਤ ਸੰਦੇਸ਼ ਭੇਜੇ ਸਨ। ਗ੍ਰੀਨਸਿਲ ਕੈਪੀਟਲ ਤੋਂ ਅੰਸ਼ਕਾਲਿਕ ਸਲਾਹਕਾਰ ਦੇ ਤੌਰ ’ਤੇ ਜੁੜੇ ਰਹੇ ਕੈਮਰਨ ਨੇ ਕਿਹਾ ਕਿ ਕੰਪਨੀ ਲਈ ਕੀਤੇ ਗਏ ਉਨ੍ਹਾਂ ਦੇ ਕਾਰਜ਼ ਨਾਲ ਕਿਸੇ ਨਿਯਮ-ਕਾਇਦੇ ਦੀ ਉਲੰਘਣਾ ਨਹੀਂ ਹੋਈ। ਕੈਮਰਨ ਨੇ ਕਿਹਾ ਕਿ ਇਨ੍ਹਾਂ ਚੀਜ਼ਾਂ ਤੋਂ ਮਹੱਤਵਪੂਰਨ ਸਬਕ ਸਿੱਖੇ ਜਾ ਸਕਦੇ ਹਨ।
ਪੇਰੂ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 20 ਲੋਕਾਂ ਦੀ ਮੌਤ
NEXT STORY