ਲੰਡਨ (ਬਿਊਰੋ)— ਬ੍ਰਿਟੇਨ ਦੀ ਸੰਸਦ ਵਿਚ ਬ੍ਰੈਗਜ਼ਿਟ ਸਮਝੌਤੇ 'ਤੇ ਮੰਗਲਵਾਰ ਨੂੰ ਹੋਈ ਇਤਿਹਾਸਿਕ ਵੋਟਿੰਗ ਵਿਚ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸਮਝੌਤੇ ਦੇ ਪੱਖ ਵਿਚ 202 ਵੋਟ ਪਏ ਜਦਕਿ 232 ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਇਸ ਵੋਟਿੰਗ ਦੇ ਨਾਲ ਹੀ ਯੂਰਪੀ ਯੂਨੀਅਨ ਨਾਲ ਬ੍ਰੈਗਜ਼ਿਟ ਨੂੰ ਲੈ ਕੇ ਕੀਤਾ ਗਿਆ ਸਮਝੌਤਾ ਵੀ ਰੱਦ ਹੋ ਗਿਆ। ਬ੍ਰੈਗਜ਼ਿਟ ਲਈ 29 ਮਾਰਚ ਦੀ ਤਰੀਕ ਤੈਅ ਸੀ।
ਜੇਕਰ ਸੰਸਦ ਵਿਚ ਮੌਜੂਦ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਨੇ ਪੀ.ਐੱਮ. ਥੈਰੇਸਾ ਮੇਅ ਵਿਰੁੱਧ ਵੋਟ ਪਾਈ। ਇਨ੍ਹਾਂ ਸੰਸਦ ਮੈਂਬਰਾਂ ਵਿਚੋਂ ਜਿੱਥੇ 7 ਲੇਬਰ ਪਾਰਟੀ ਦੇ ਹਨ ਅਤੇ ਬਾਕੀ ਦੇ ਤਿੰਨ ਸੱਤਾਧਾਰੀ ਪਾਰਟੀ ਦੇ ਹਨ। ਉੱਥੇ ਦੋ ਸੰਸਦ ਮੈਂਬਰਾਂ ਨੇ ਪੀ.ਐੱਮ. ਥੈਰੇਸਾ ਮੇਅ ਦੇ ਪੱਖ ਵਿਚ ਵੋਟ ਪਾਈ। ਸੰਸਦ ਦੇ ਰਿਕਾਰਡ ਮੁਤਾਬਕ ਇਨ੍ਹਾਂ ਦੇ ਨਾਮ ਆਲੋਕ ਸ਼ਰਮਾ ਅਤੇ ਰਿਸ਼ੀ ਸੁਨਕ ਹਨ। ਆਲੋਕ ਸ਼ਰਮਾ ਰੁਜ਼ਗਾਰ ਵਿਭਾਗ ਦੇ ਰਾਜ ਮੰਤਰੀ ਹਨ ਅਤੇ ਸੁਨਕ ਹਾਊਸਿੰਗ, ਕਮਿਊਨਿਟੀ ਐਂਡ ਲੋਕਲ ਗਵਰਮੈਂਟ ਵਿਚ ਜੂਨੀਅਰ ਮੰਤਰੀ ਹਨ। ਇੱਥੇ ਦੱਸ ਦਈਏ ਕਿ ਸੁਨਕ ਇਨਫੋਸਿਸ ਦੇ ਕੋ-ਬਾਨੀ ਐੱਨ.ਆਰ. ਨਾਰਾਇਣ ਮੂਰਤੀ ਦੇ ਜਵਾਈ ਹਨ।
ਸੱਤਾਧਾਰੀ ਪਾਰਟੀ ਦੇ ਜਿਹੜੇ ਤਿੰਨ ਭਾਰਤੀ ਮੈਂਬਰਾਂ ਨੇ ਥੈਰੇਸਾ ਮੇਅ ਵਿਰੁੱਧ ਵੋਟਿੰਗ ਕੀਤੀ ਹੈ ਉਨ੍ਹਾਂ ਵਿਚ ਪ੍ਰੀਤੀ ਪਟੇਲ, ਸ਼ੈਲੇਸ਼ ਵਰਾ ਅਤੇ ਸੁਏਲਾ ਬ੍ਰੇਵਰਮੇਨ ਹੈ। ਵਰਾ ਅਤੇ ਬ੍ਰੇਵਰਮੇਨ ਨੇ ਬੀਤੇ ਸਾਲ ਨਵੰਬਰ ਵਿਚ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਸਮਝੌਤੇ ਦੀ ਮਨਜ਼ੂਰੀ ਦੇ ਬਾਅਦ ਇਹ ਕਦਮ ਚੁੱਕਿਆ। ਲੇਬਰ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਵੀਰੇਂਦਰ ਸ਼ਰਮਾ ਨੇ ਵੋਟਿੰਗ ਦੇ ਨਤੀਜਿਆਂ ਦੇ ਬਾਅਦ ਕਿਹਾ,''ਇਸ ਸ਼ਾਮ ਇਹ ਸਾਬਤ ਹੋਇਆ ਕਿ ਸੰਸਦ ਵਿਚ ਪੀ.ਐੱਮ. ਲਈ ਕੋਈ ਬਹੁਮਤ ਨਹੀਂ ਹੈ ਅਤੇ ਬ੍ਰੈਗਜ਼ਿਟ ਲਈ ਕੋਈ ਵੀ ਡੀਲ ਨਹੀਂ ਹੈ।''
ਆਸਟ੍ਰੇਲੀਆ : ਇਮਾਰਤ 'ਚ ਲੱਗੀ ਅੱਗ, ਰਾਹਤ ਕੰਮ ਜਾਰੀ
NEXT STORY