ਲੰਡਨ (ਭਾਸ਼ਾ)— ਬ੍ਰਿਟਿਸ਼ ਪੁਲਸ ਨੇ ਬੁੱਧਵਾਰ ਨੂੰ ਇਕ ਲਾਰੀ ਕੰਟੇਨਰ ਵਿਚੋਂ 39 ਲਾਸ਼ਾਂ ਮਿਲਣ ਦਾ ਹੈਰਾਨੀਜਨਕ ਖੁਲਾਸਾ ਕੀਤਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਕੰਟੇਨਰ ਬੁਲਗਾਰੀਆ ਤੋਂ ਆਇਆ ਸੀ। ਪੁਲਸ ਨੇ ਹੱਤਿਆ ਦੇ ਸ਼ੱਕ ਵਿਚ ਉੱਤਰੀ ਆਇਰਲੈਂਡ ਤੋਂ 25 ਸਾਲਾ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਅਸੈਕਸ ਪੁਲਸ ਨੇ ਇਕ ਬਿਆਨ ਵਿਚ ਕਿਹਾ,''ਇਹ ਬਹੁਤ ਦੁਖਦਾਈ ਘਟਨਾ ਹੈ, ਜਿੱਥੇ 38 ਬਾਲਗਾਂ ਸਮੇਤ ਇਕ ਨਾਬਾਲਗ ਦੀ ਮੌਤ ਹੋਈ ਹੈ।''
ਉਨ੍ਹਾਂ ਨੇ ਦੱਸਿਆ ਕਿ ਲੰਡਨ ਦੇ ਪੂਰਬ ਵਿਚ ਗ੍ਰੇਯਜ਼ ਵਿਚ ਉਦਯੋਗਿਕ ਪਾਰਕ ਵਿਚ ਘਟਨਾਸਥਲ 'ਤੇ ਪਾਏ ਗਏ ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ। ਬੁੱਧਵਾਰ ਤੜਕਸਾਰ ਕਰੀਬ 1:40 ਵਜੇ ਪੂਰਬੀ ਐਵੀਨਿਊ, ਗ੍ਰੇਸ ਵਿਚ ਵਾਟਰਗੇਡ ਇੰਡਸਟਰੀਅਲ ਪਾਰਕ ਵਿਚ ਲਾਸ਼ਾਂ ਮਿਲਣ ਦੇ ਬਾਅਦ ਐਂਬੂਲੈਂਸ ਸੇਵਾ ਨੂੰ ਫੋਨ ਕੀਤਾ ਗਿਆ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਸ ਪੀੜਤਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਵਿਚ ਜ਼ਿਆਦ ਸਮਾਂ ਲੱਗਣ ਦਾ ਅਨੁਮਾਨ ਹੈ।
ਕਿਮ ਨੇ ਦੱਖਣੀ ਕੋਰੀਆ ਵਲੋਂ ਬਣੇ ਭਵਨਾਂ ਨੂੰ ਤਬਾਹ ਕਰਨ ਦਾ ਦਿੱਤਾ ਹੁਕਮ
NEXT STORY