ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਾਵਰ ਨੂੰ ਡਾਊਨਿੰਗ ਸਟ੍ਰੀਟ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਧਿਆਨ ’ਚ ਰੱਖਦੇ ਹੋਏ ਆਪਣੇ ਸਾਰੇ ਟ੍ਰੈਵਲ ਕੋਰੀਡੋਰ ਸੋਮਵਾਰ ਤੋਂ ਬੰਦ ਕਰਨ ਜਾ ਰਿਹਾ ਹੈ। ਜੇਕਰ ਕੋਈ ਵੀ ਵਿਦੇਸ਼ ਤੋਂ ਬਿ੍ਰਟੇਨ ਆਉਂਦਾ ਹੈ ਤਾਂ ਉਸ ਨੂੰ ਪਹਿਲਾਂ ਕੋਵਿਡ-19 ਦੀ ਨੈਗਟਿਵ ਰਿਪੋਰਟ ਦਿਖਾਉਣੀ ਪਵੇਗੀ। ਸਾਰੇ ਟ੍ਰੈਵਲ ਕੋਰੀਡੋਰ ਸੋਮਵਾਰ ਸਵੇਰੇ 4 ਵਜੇ ਤੋਂ ਬੰਦ ਹੋਣਗੇ। ਇਸ ਤੋਂ ਬਾਅਦ ਜੇ ਕੋਈ ਯਾਤਰੀ ਆਪਣੀ ਕੋਰੋਨਾ ਰਿਪੋਰਟ ਨੈਗਟਿਵ ਵੀ ਦਿਖਾਉਂਦਾ ਹੈ ਤਾਂ ਉਸ ਨੂੰ ਘਟੋ-ਘੱਟ 10 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ -ਫਾਈਜ਼ਰ ਯੂਰਪ ’ਚ ਆਪਣੇ ਕੋਵਿਡ-19 ਟੀਕੇ ਦੀ ਸਪਲਾਈ ਅਸਥਾਈ ਤੌਰ ’ਤੇ ਕਰ ਰਹੀ ਘੱਟ : ਨਾਰਵੇ
ਬੋਰਿਸ ਜਾਨਸਨ ਨੇ ਕਿਹਾ ਕਿ ਇਹ ਸਾਰੇ ਨਿਯਮ 15 ਫਰਵਰੀ ਤੱਕ ਲਾਗੂ ਰਹਿਣਗੇ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਬ੍ਰਿਟੇਨ ’ਚ ਸ਼ੁੱਕਰਵਾਰ ਨੂੰ ਕੋਰੋਨਾ ਕਾਰਣ 1280 ਲੋਕਾਂ ਦੀ ਮੌਤ ਹੋਈ ਅਤੇ 55,761 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਇਕ ਦਿਨ ਪਹਿਲਾਂ ਵੀ 48,682 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਬ੍ਰਿਟੇਨ ’ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ -ਚੀਨ ’ਚ ਫਿਰ ਕੋਰੋਨਾ ਦਾ ਕਹਿਰ, ਤਿੰਨ ਦਿਨਾਂ ’ਚ ਬਣੇਗਾ 3 ਹਜ਼ਾਰ ਬੈੱਡਾਂ ਵਾਲਾ ‘ਹਸਪਤਾਲ’
ਹੁਣ ਬ੍ਰਾਜ਼ੀਲ ’ਚ ਕੋਰੋਨਾ ਦਾ ਨਵਾਂ ਵੈਰੀਐਂਟ ਮਿਲਣ ਨਾਲ ਹੜਕੰਪ ਮਚ ਗਿਆ ਹੈ। ਇਸ ਨੂੰ ਆਪਣੇ ਦੇਸ਼ ’ਚ ਫੈਲਣ ਤੋਂ ਰੋਕਣ ਲਈ ਬ੍ਰਿਟੇਨ ਨੇ ਦੱਖਣੀ ਅਮਰੀਕਾ ਅਤੇ ਪੁਰਤਗਾਲ ਸਮੇਤ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲੱਗਾ ਦਿੱਤੀ ਹੈ। ਬ੍ਰਿਟਿਸ਼ ਸਰਕਾਰ ਦੀ ਕੋਵਿਡ-19 ਸੰਬੰਧੀ ਮੁਹਿੰਮ ਕਮੇਟੀ ਨੇ ਵਾਇਰਸ ਦੇ ਬ੍ਰਾਜ਼ੀਲੀਆਈ ਇਨਫੈਕਸ਼ਨ ’ਤੇ ਚਰਚਾ ਕਰਨ ਲਈ ਵੀਰਵਾਰ ਨੂੰ ਮੀਟਿੰਗ ਕੀਤੀ ਅਤੇ ਐਲਾਨ ਕੀਤਾ ਕਿ ਸੰਬੰਧਿਤ ਦੇਸ਼ਾਂ ਦੇ ਯਾਤਰੀਆਂ ਦੀ ਬ੍ਰਿਟੇਨ ਯਾਤਰਾ ’ਤੇ ਸੋਮਵਾਰ ਸਵੇਰੇ ਚਾਰ ਵਜੇ ਤੋਂ ਰੋਕ ਲਾਈ ਜਾਂਦੀ ਹੈ। ਬ੍ਰਿਟੇਨ ਦੇ ਟ੍ਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ਼ ਨੇ ਕਿਹਾ ਕਿ ਬ੍ਰਾਜ਼ੀਲ ਵੈਰੀਐਂਟ ਦੇ ਬਾਰੇ ’ਚ ਪਤਾ ਚੱਲਿਆ ਹੈ ਕਿ ਇਹ ਬ੍ਰਿਟੇਨ ’ਚ ਮਿਲੇ ਨਵੇਂ ਵੈਰੀਐਂਟ ਤੋਂ ਵੀ ਜ਼ਿਆਦਾ ਇਨਫੈਕਟਿਡ ਹੈ। ਸ਼ੈਪਸ ਨੇ ਦੱਸਿਆ ਕਿ ਪੁਰਤਗਾਲ ’ਤੇ ਰੋਕ ਇਸ ਲਈ ਲਾਈ ਗਈ ਹੈ ਕਿ ਕਿਉਂਕਿ ਉਸ ਦੀ ਬ੍ਰਾਜ਼ੀਲ ਨਾਲ ਬਹੁਤ ਟ੍ਰੈਵਲ ਲਿੰਕਸ ਹਨ।
ਇਹ ਵੀ ਪੜ੍ਹੋ -ਚੀਨ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝੱਟਕਾ, ਯਾਤਰੀਆਂ 'ਤੇ ਲਾਇਆ ਬੈਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਫਾਈਜ਼ਰ ਯੂਰਪ ’ਚ ਆਪਣੇ ਕੋਵਿਡ-19 ਟੀਕੇ ਦੀ ਸਪਲਾਈ ਅਸਥਾਈ ਤੌਰ ’ਤੇ ਕਰ ਰਹੀ ਘੱਟ : ਨਾਰਵੇ
NEXT STORY