ਸਾਨ ਫਰਾਂਸਿਸਕੋ (ਏਜੰਸੀ)- ਬ੍ਰਿਟੇਨ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ ਪੂਰੀ ਠੱਪ ਪੈ ਜਾਣ ਦੀਆਂ ਸ਼ਿਕਾਇਤਾਂ ਯੂਜ਼ਰਸ ਵਲੋਂ ਕੀਤੀਆਂ ਜਾ ਰਹੀਆਂ ਹਨ। ਹਜ਼ਾਰਾਂ ਯੂਜ਼ਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਕਿਹਾ ਕਿ ਉਹ ਬ੍ਰਿਟੇਨ ਦੇ ਨਾਲ-ਨਾਲ ਯੂਰਪ ਦੇ ਕੁਝ ਹੋਰ ਹਿੱਸਿਆਂ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਲਾਗ ਇਨ ਨਹੀਂ ਕਰ ਪਾ ਰਹੇ ਸਨ। ਵੈਬਸਾਈਟ ਡਾਊਨਡਿਟੇਕਟਰ ਮੁਤਾਬਕ 66 ਫੀਸਦੀ ਯੂਜ਼ਰਸ ਨੇ ਫੇਸਬੁੱਕ ਦੇ ਪੂਰੀ ਤਰ੍ਹਾਂ ਕੰਮ ਨਾ ਕਰਨ ਦੀਆਂ ਸ਼ਿਕਾਇਤਾਂ ਕੀਤੀਆਂ, ਜਦੋਂ ਕਿ 23 ਫੀਸਦੀ ਨੇ ਕਿਹਾ ਕਿ ਉਹ ਫੇਸਬੁੱਕ ਲਾਗ ਇਨ ਨਹੀਂ ਕਰ ਪਾ ਰਹੇ ਸਨ।
ਨਿਊਜ਼ ਏਜੰਸੀ ਆਈ.ਏ.ਐਨ.ਐਸ. ਨੇ ਰਿਪੋਰਟਾਂ ਦੇ ਹਵਾਲੇ ਤੋਂ ਦੱਸਿਆ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਦੋਵੇਂ ਹੀ ਸੋਸ਼ਲ ਨੈਟਵਰਕਿੰਗ ਸਾਈਟਾਂ ਸ਼ਨੀਵਾਰ ਸਵੇਰੇ ਫਿਰ ਤੋਂ ਸੁਚਾਰੂ ਤਰੀਕੇ ਨਾਲ ਕੰਮ ਕਰਨ ਲੱਗੀਆਂ। ਇਕ ਯੂਜ਼ਰ ਨੇ ਟਵੀਟ ਕੀਤਾ ਕਿ ਪੂਰੇ ਯੂਰਪ ਵਿਚ ਫੇਸਬੁੱਕ ਡਾਉਨ ਹੈ, ਜਦੋਂ ਕਿ ਇਕ ਹੋਰ ਨੇ ਲਿਖਿਆ ਕਿ ਉਹ ਆਪਣਾ ਫੇਸਬੁੱਕ ਸਟੇਟਸ ਚੈੱਕ ਕਰੇ, ਯਕੀਨੀ ਤੌਰ 'ਤੇ ਇਹ ਡਾਊਨ ਹੈ। ਕੁਝ ਯੂਜ਼ਰਸ ਨੇ ਇਹ ਵੀ ਲਿਖਿਆ ਕਿ ਫੇਸਬੁੱਕ ਹੀ ਨਹੀਂ ਇੰਸਟਾਗ੍ਰਾਮ ਵੀ ਡਾਊਨ ਹੈ। ਹਾਲਾਂਕਿ, ਇਨ੍ਹਾਂ ਸਭ ਦੇ ਵਿਚਾਲੇ ਫੇਸਬੁੱਕ ਵਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਹਜ਼ਾਰਾਂ ਯੂਜ਼ਰਸ ਨੇ ਬ੍ਰਿਟੇਨ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਪੂਰੀ ਤਰ੍ਹਾਂ ਠੱਪ ਪੈ ਜਾਣ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਯੂਜ਼ਰਸ ਵਲੋਂ ਟਵਿੱਟਰ 'ਤੇ ਲਿਖਿਆ ਕਿ ਉਹ ਫੇਸਬੁੱਕ ਲਾਗ ਇਨ ਹੀ ਨਹੀਂ ਕਰ ਪਾ ਰਹੇ ਸਨ। ਇਹੀ ਨਹੀਂ 27 ਜਨਵਰੀ ਦੀ ਸਵੇਰ ਵੀ ਫੇਸਬੁੱਕ ਇੰਸਟਾਗ੍ਰਾਮ, ਟਿੰਡਰ, ਹਿਪਚੈਟ ਐਪ ਦੇ ਬੰਦ ਪੈਣ ਦੀਆਂ ਸ਼ਿਕਾਇਤਾਂ ਆਈਆਂ ਸਨ। ਉਦੋਂ ਫੇਸਬੁੱਕ ਨੇ ਕਿਹਾ ਸੀ ਕਿ ਇਹ ਮੁਸ਼ਕਿਲ ਟੈਕਨੀਕਲ ਬਦਲਾਅ ਦੀ ਵਜ੍ਹਾ ਨਾਲ ਹੋਇਆ ਅਤੇ ਇਹ ਕੋਈ ਸਾਈਬਰ ਅਟੈਕ ਨਹੀਂ ਸੀ। ਰਿਪੋਰਟਾਂ ਦੀ ਮੰਨੀਏ ਤਾਂ 24 ਸਤੰਬਰ 2010 ਨੂੰ ਵੀ ਫੇਸਬੁੱਕ ਦੇ ਬੰਦ ਪੈਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ।
ਮੋਦੀ ਨੇ ਅਮਰੀਕੀਆਂ ਨੂੰ ਧੰਨਵਾਦ ਕਰਦਿਆਂ ਆਪਣੀ ਅਮਰੀਕੀ ਯਾਤਰਾ ਕੀਤੀ ਪੂਰੀ
NEXT STORY