ਲੰਡਨ (ਭਾਸ਼)- ਬ੍ਰਿਟੇਨ ਸਰਕਾਰ ਸਰਕਾਰ ਨੇ ਕੋਵਿਡ-19 ਵੈਕਸੀਨ ਬੂਸਟਰ ਪ੍ਰੋਗਰਾਮ ਦੇ ਦਾਇਰੇ ਵਿਚ ਨੌਜਵਾਨਾਂ ਨੂੰ ਵੀ ਸ਼ਾਮਲ ਕਰਨ ਦੀ ਸੋਮਵਾਰ ਨੂੰ ਮਨਜ਼ੂਰੀ ਦਿੱਤੀ। ਸਰਕਾਰ ਨੂੰ ਉਮੀਦ ਹੈ ਕਿ ਇਸ ਦੇ ਜ਼ਰੀਏ ਉਹ ਸਰਦੀਆਂ ਦੇ ਮਹੀਨਿਆਂ ਦੌਰਾਨ ਇਨਫੈਕਸ਼ਨ ਦੀ ਨਵੀਂ ਲਹਿਰ ਨੂੰ ਰੋਕਣ ਵਿਚ ਸਫ਼ਲ ਰਹੇਗੀ। ਟੀਕਾਕਰਨ ਬਾਰੇ ਸਾਂਝੀ ਕਮੇਟੀ ਨੇ ਕਿਹਾ ਕਿ 40 ਤੋਂ 49 ਸਾਲ ਉਮਰ ਵਰਗ ਦੇ ਲੋਕ ਵੀ ਉਨ੍ਹਾਂ ਦੇ ਸ਼ੁਰੂਆਤੀ ਟੀਕੇ ਦੇ 6 ਮਹੀਨੇ ਬਾਅਦ ਵਾਧੂ ਖੁਰਾਕ ਲੈਣ ਦੇ ਯੋਗ ਹੋਣਗੇ।
ਇਸ ਤੋਂ ਪਹਿਲਾਂ 50 ਅਤੇ ਇਸ ਤੋਂ ਵੱਧ ਉਮਰ ਦੇ ਲੋਕ ਇਸ ਲਈ ਯੋਗ ਸਨ। ਇਹ ਫ਼ੈਸਲਾ ਉਦੋਂ ਕੀਤਾ ਗਿਆ ਹੈ ਜਦੋਂ ਯੂਕੇ ਦੇ ਇਕ ਸੀਨੀਅਰ ਅਧਿਕਾਰੀ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਟੀਕਾਕਰਨ ਪ੍ਰੋਗਰਾਮ ਕ੍ਰਿਸਮਸ ’ਤੇ ਪਾਬੰਦੀਆਂ ਨੂੰ ਮੁੜ ਤੋਂ ਲਾਗੂ ਹੋਣ ਤੋਂ ਰੋਕਣ ਦਾ ਸਭ ਤੋਂ ਵਧੀਆ ਮੌਕਾ ਪ੍ਰਦਾਨ ਕਰਦਾ ਹੈ। ਕੰਜ਼ਰਵੇਟਿਵ ਪਾਰਟੀ ਦੇ ਮੁਖੀ ਓਲੀਵਰ ਡਾਉਡੇਨ ਨੇ ਕਿਹਾ, ‘ਇਹ ਸਾਡੇ ਹੱਥਾਂ ਵਿਚ ਹੈ।’ ਉਨ੍ਹਾਂ ਕਿਹਾ, ‘ਜੇਕਰ ਸਾਨੂੰ ਲੋੜ ਪੈਣ ’ਤੇ ਵਾਧੂ ਖੁਰਾਕ ਮਿਲ ਜਾਂਦੀ ਹੈ ਤਾਂ ਇਹ ਕੋਵਿਡ ਵਿਰੁੱਧ ਸਾਡੀ ਸਭ ਤੋਂ ਮਜ਼ਬੂਤ ਸੁਰੱਖਿਆ ਹੋਵੇਗੀ।’
ਬਾਈਡੇਨ ਤੇ ਜਿਨਪਿੰਗ ਵਿਚਾਲੇ ਹੋਵੇਗੀ ਬੈਠਕ, ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੂੰ ਨਹੀਂ ਜ਼ਿਆਦਾ ਉਮੀਦਾਂ
NEXT STORY