ਵਾਸ਼ਿੰਗਟਨ (ਏ. ਪੀ.)-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਵਿਚਾਲੇ ਹੋਣ ਵਾਲੀ ਮੁਲਾਕਾਤ ਨੂੰ ਲੈ ਕੇ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਸੋਮਵਾਰ ਨੂੰ ਹੋਣ ਵਾਲੀ ਆਨਲਾਈਨ ਬੈਠਕ ਨੂੰ ਲੈ ਕੇ ਜ਼ਿਆਦਾ ਉਮੀਦਾਂ ਨਹੀਂ ਹਨ। ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਸੋਮਵਾਰ ਨੂੰ ਹੋਣ ਵਾਲੀ ਆਨਲਾਈਨ ਬੈਠਕ ਨੂੰ ਲੈ ਕੇ ਜ਼ਿਆਦਾ ਉਮੀਦਾਂ ਨਹੀਂ ਹਨ ਤੇ ਕਿਸੇ ਵੱਡੇ ਐਲਾਨ ਦੀ ਸੰਭਾਵਨਾ ਨਹੀਂ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ, ‘‘ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਰਿਸ਼ਤੇ ਦਾ ਇਤਿਹਾਸ, ਉਨ੍ਹਾਂ ਦੇ ਨਾਲ ਸਮਾਂ ਬਿਤਾਉਣ ਤੋਂ ਬਾਅਦ, ਉਨ੍ਹਾਂ ਨੂੰ ਕਾਫ਼ੀ ਸਪੱਸ਼ਟਵਾਦੀ ਹੋਣ ਦੀ ਇਜਾਜ਼ਤ ਦਿੰਦਾ ਹੈ ਤੇ ਇਹ ਅੱਗੇ ਵੀ ਜਾਰੀ ਰਹੇਗਾ। ਬਾਈਡੇਨ ਤੇ ਜਿਨਪਿੰਗ ਵਿਚਾਲੇ ਬੀਤੇ ’ਚ ਬੀਜਿੰਗ ਵਿਚ ਹੋਈ ਮੁਲਾਕਾਤ ਦੌਰਾਨ ਅਮਰੀਕਾ ਦੇ ਮਾਇਨੇ ਨੂੰ ਲੈ ਕੇ ਡੂੰਘੇ ਵਿਚਾਰ ਸਾਂਝੇ ਕੀਤੇ ਸਨ।
ਬਰਾਕ ਓਬਾਮਾ ਤੇ ਜਾਰਜ ਡਬਲਯੂ ਬੁਸ਼ ਪ੍ਰਸ਼ਾਸਨ ਵਿਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ’ਚ ਏਸ਼ੀਆ ਸਲਾਹਕਾਰ ਦੇ ਤੌਰ ’ਤੇ ਕੰਮ ਕਰ ਚੁੱਕੇ ਮੈਥਿਊ ਗੁਡਮੈਨ ਨੇ ਕਿਹਾ ਕਿ ਗੱਲ ਜਦੋਂ ਅਮਰੀਕੀ-ਚੀਨ ਸਬੰਧਾਂ ਦੀ ਹੁੰਦੀ ਹੈ ਤਾਂ ਫਰਕ ਇੰਨਾ ਵੱਡਾ ਹੈ ਤੇ ਪ੍ਰਵਿਰਤੀਆਂ ਇੰਨੀਆਂ ਮੁਸ਼ਕਿਲ ਹਨ ਕਿ ਨਿੱਜੀ ਗੱਲਬਾਤ ਕੁਝ ਹੱਦ ਤਕ ਹੀ ਇਸ ’ਚ ਸੁਧਾਰ ਲਿਆ ਸਕਦੀ ਹੈ। ਇਸ ਤੋਂ ਪਹਿਲਾਂ 2013 ’ਚ ਤੱਤਕਾਲੀ ਉਪ-ਰਾਸ਼ਟਰਪਤੀ ਬਾਈਡੇਨ ਦੀ ਚੀਨ ਯਾਤਰਾ ਦੌਰਾਨ ਜਿਨਪਿੰਗ ਨੇ ਉਨ੍ਹਾਂ ਨੂੰ ‘ਪੁਰਾਣਾ ਮਿੱਤਰ’ ਦੱਸਿਆ ਸੀ, ਜਦਕਿ ਬਾਈਡੇਨ ਨੇ ਦੋਵਾਂ ਦੀ ‘ਦੋਸਤੀ’ ਬਾਰੇ ਗੱਲ ਕੀਤੀ ਸੀ।
ਨਿਊਜ਼ੀਲੈਂਡ 'ਚ ਨਵੰਬਰ ਦੇ ਅੰਤ ਤੋਂ ਉਪਲਬਧ ਹੋਵੇਗੀ ਫਾਈਜ਼ਰ 'ਬੂਸਟਰ' ਵੈਕਸੀਨ
NEXT STORY