ਲੰਡਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਰੂਪ ਧਾਰ ਕੇ ਕਹਿਰ ਵਰ੍ਹਾ ਰਿਹਾ ਹੈ। ਬੀਤੇ ਦਿਨ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਉਤਰਾਧਿਕਾਰੀ ਪ੍ਰਿੰਸ ਚਾਰਲਸ ਵੀ ਕੋਰੋਨਾਵਾਇਰਸ ਪੌਜੀਟਿਵ ਪਾਏ ਗਏ ਹਨ। ਇਸ ਦੌਰਾਨ ਉਹਨਾਂ ਦੇ ਬੇਟੇ ਪ੍ਰਿੰਸ ਵਿਲੀਅਮ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ ਕੋਰੋਨਾਵਾਇਰਸ ਦਾ ਮਜ਼ਾਕ ਉਡਾ ਰਹੇ ਹਨ। ਪ੍ਰਿੰਸ ਚਾਰਲਸ ਦੇ ਕੋਰੋਨਾ ਪੌਜੀਟਿਵ ਹੋਣ ਦੀ ਰਿਪੋਰਟ ਸਾਹਮਣੇ ਆਉਣ ਦੇ ਬਾਅਦ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਚਰਚਾ ਵਿਚ ਹੈ।
ਵੀਡੀਓ ਵਿਚ ਪ੍ਰਿੰਸ ਵਿਲੀਅਮ ਕੁਝ ਲੋਕਾਂ ਨਾਲ ਕੋਰੋਨਾ ਦੇ ਮਾਮਲੇ 'ਤੇ ਗੱਲ ਕਰ ਰਹੇ ਹਨ ਅਤੇ ਇਸ ਦਾ ਮਜ਼ਾਕ ਉਡਾ ਰਹੇ ਹਨ। ਵੀਡੀਓ ਵਿਚ ਪ੍ਰਿੰਸ ਵਿਲੀਅਮ ਕਹਿੰਦੇ ਹਨ,''ਮੈਨੂੰ ਪਤਾ ਹੈ ਕਿ ਹਰ ਕੋਈ ਕਹਿ ਰਿਹਾ ਹੈ ਮੈਨੂੰ ਕੋਰੋਨਾਵਾਇਰਸ ਹੈ। ਮੈਂ ਮਰ ਰਿਹਾਂ ਹਾਂ ਪਰ ਸੱਚ ਹੈ ਤੁਹਾਨੂੰ ਸਿਰਫ ਥੋੜ੍ਹੀ ਜਿਹੀ ਖੰਘ ਹੈ।''
ਵੀਡੀਓ ਵਿਚ ਵਿਲੀਅਮ ਅੱਗੇ ਕਹਿੰਦੇ ਹਨ,''ਕੋਰੋਨਾਵਾਇਰਸ ਨੂੰ ਲੈ ਕੇ ਇਹ ਸਭ ਡਰਾਮੇ ਜਿਹਾ ਲੱਗਦਾ ਹੈ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਮੀਡੀਆ ਵੱਲੋਂ ਹਾਇਪ ਕੀਤਾ ਗਿਆ ਹੈ।'' ਇਸ ਦੇ ਬਾਅਦ ਮਜ਼ਾਕ ਵਿਚ ਪ੍ਰਿੰਸ ਵਿਲੀਅਮ ਕਹਿੰਦੇ ਹਨ,''ਡਿਊਕ ਅਤੇ ਡਚੇਸ ਕੋਰੋਨਾਵਾਇਰਸ ਨੂੰ ਵਧਾ ਰਹੇ ਹਨ। ਸੌਰੀ, ਮਤਲਬ ਅਸੀਂ ਇਸ 'ਤੇ ਨਜ਼ਰ ਰੱਖ ਰਹੇ ਹਾਂ।'' ਪ੍ਰਿੰਸ ਵਿਲੀਅਮ ਦਾ ਇਹ ਵੀਡੀਓ 3 ਮਾਰਚ, 2020 ਡਬਲਿਨ ਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੁੰਦੇ 2 ਭਾਰਤੀ ਗ੍ਰਿਫਤਾਰ
ਗੌਰਤਲਬ ਹੈ ਕਿ ਬੁੱਧਵਾਰ ਨੂੰ ਹੀ ਬ੍ਰਿਟੇਨ ਦੇ ਰੋਇਲ ਪੈਲੇਸ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਪ੍ਰਿੰਸ ਚਾਰਲਸ ਕੋਰੋਨਾਵਾਇਰਸ ਪੌਜੀਟਿਵ ਹਨ। ਇਸ ਦੇ ਬਾਅਦ ਉਹਨਾਂ ਦੀ ਪਤਨੀ ਕੈਮਿਲਾ ਨੂੰ ਵੀ ਕੁਆਰੰਟੀਨ ਵਿਚ ਰੱਖਿਆ ਗਿਆ ਹੈ ਜਦਕਿ ਘਰ ਦਾ ਸੈਨੀਟਾਈਜੇਸ਼ਨ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕੁਝ ਦਿਨ ਪਹਿਲਾ ਹੀ ਪ੍ਰਿੰਸ ਚਾਰਲਸ ਨੇ ਮੋਨੈਕੋ ਦੇ ਪ੍ਰਿੰਸ ਐਲਬਰਟ ਨਾਲ ਮੁਲਾਕਾਤ ਕੀਤੀ ਸੀ ਜੋ ਬਾਅਦ ਵਿਚ ਕੋਰੋਨਾ ਪੌਜੀਟਿਵ ਪਾਏ ਗਏ ਸਨ। ਬ੍ਰਿਟੇਨ ਵਿਚ ਹੁਣ ਤੱਕ ਕੋਰੋਨਾਵਾਇਰਸ 450 ਤੋਂ ਵਧੇਰੇ ਲੋਕਾਂ ਦੀ ਜਾਨ ਲੈ ਚੁੱਕਾ ਹੈ ਜਦਕਿ 9 ਹਜ਼ਾਰ ਤੋਂ ਵਧੇਰੇ ਇਨਫੈਕਟਿਡ ਹਨ।
ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੁੰਦੇ 2 ਭਾਰਤੀ ਗ੍ਰਿਫਤਾਰ
NEXT STORY