ਲੰਡਨ-ਬ੍ਰਿਟੇਨ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਕੋਵਿਡ-19 ਰੋਕੂ ਟੀਕੇ ਦੀ ਪੂਰੀ ਖੁਰਾਕ ਲੈ ਚੁੱਕੇ ਲੋਕਾਂ ਲਈ ਅੰਤਰਰਾਸ਼ਟਰੀ ਯਾਤਰਾ ਨਿਯਮਾਂ 'ਚ ਵੱਡੀ ਛੋਟ ਦਾ ਐਲਾਨ ਕੀਤਾ। ਇਸ ਨਾਲ ਭਾਰਤ ਅਤੇ ਬ੍ਰਿਟੇਨ ਦਰਮਿਆਨ ਯਾਤਰਾ ਕਰਨ ਵਾਲੇ ਲੋਕਾਂ ਨੂੰ ਲਾਭ ਮਿਲੇਗਾ। ਕੋਵਿਡ-19 ਜ਼ੋਖਮ ਪੱਧਰ ਦੇ ਆਧਾਰ 'ਤੇ ਵੱਖ-ਵੱਖ ਸ਼੍ਰੇਣੀਆਂ 'ਚੋਂ ਜ਼ਿਆਦਾਤਰ ਨੂੰ ਚਾਰ ਅਕਤੂਬਰ ਤੋਂ ਖਤਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਟੈਕਸਾਸ 'ਚ ਪੁੱਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀ
ਇਸ ਨਾਲ ਭਾਰਤ ਨੂੰ ਫਾਇਦਾ ਹੋਵੇਗਾ ਅਤੇ ਹੁਣ ਬ੍ਰਿਟੇਨ 'ਚ ਟੀਕੇ ਦੀ ਖੁਰਾਕ ਲੈਣ ਵਾਲੇ ਭਾਰਤੀ ਪ੍ਰਾਵਾਸੀ ਲੋਕਾਂ ਨੂੰ ਜ਼ਰੂਰੀ ਪੀ.ਸੀ.ਆਰ. ਜਾਂਚ ਦੇ ਸੰਬੰਧ 'ਚ ਘੱਟ ਬੋਝ ਪਵੇਗਾ। ਹਾਲਾਂਕਿ ਉਨ੍ਹਾਂ ਦੇਸ਼ਾਂ ਦੀ ਪੂਰੀ ਸੂਚੀ 'ਚ ਭਾਰਤ ਦਾ ਨਾਂ ਨਹੀਂ ਹੈ ਜਿਨ੍ਹਾਂ ਦੇ ਟੀਕੇ ਨੂੰ ਇੰਗਲੈਂਡ 'ਚ ਮਾਨਤਾ ਹੈ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਭਾਰਤੀਆਂ ਨੇ ਕੋਵਿਡਸ਼ੀਲਡ (ਸੀਰਮ ਇੰਸਟੀਚਿਊਟ ਆਫ ਇੰਡੀਆ 'ਚ ਤਿਆਰ ਆਕਸਫੋਰਡ/ਐਸਟ੍ਰਾਜੇਨੇਕਾ ਟੀਕਾ) ਦੀ ਖੁਰਾਕ ਲਈ ਹੈ, ਉਨ੍ਹਾਂ ਨੂੰ ਹੁਣ ਵੀ ਰਵਾਨਾ ਹੋਣ ਤੋਂ ਪਹਿਲਾਂ ਪੀ.ਸੀ.ਆਰ. ਜਾਂਚ ਅਤੇ ਬ੍ਰਿਟੇਨ ਪਹੁੰਚਣ 'ਤੇ ਵੀ ਅੱਗੇ ਜਾਂਚ ਤੋਂ ਲੰਘਣਾ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਈਰਾਨ ਤੇ ਪਾਕਿਸਤਾਨ ਦੇ ਨੇਤਾਵਾਂ ਨੇ ਅਫਗਾਨ ਮਾਮਲੇ 'ਤੇ ਕੀਤੀ ਚਰਚਾ
NEXT STORY