ਲੰਡਨ (ਬਿਊਰੋ): ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬ੍ਰਿਟੇਨ ਉਹਨਾਂ ਖ਼ਿਲਾਫ਼ ਹਰ ਸੰਭਵ ਕਾਰਵਾਈ ਕਰਨ ਦੀ ਤਿਆਰੀ ਕਰ ਚੁੱਕਾ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੌਮਨਿਕ ਰੌਬ ਨੇ ਕਿਹਾ ਕਿ ਤਾਲਿਬਾਨ ਨੂੰ ਜਵਾਬਦੇਹ ਠਹਿਰਾਉਣ ਲਈ ਬ੍ਰਿਟੇਨ ਆਪਣੇ ਕੋਲ ਮੌਜੂਦ ਸਾਰੇ ਸਾਧਨਾਂ ਦੀ ਵਰਤੋਂ ਕਰੇਗਾ। ਅਫਗਾਨਿਸਤਾਨ ਖ਼ਿਲਾਫ਼ ਸੰਭਾਵਿਤ ਪਾਬੰਦੀਆਂ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਰੌਬ ਨੇ ਇਹ ਜਵਾਬ ਦਿੱਤਾ।
ਰਾਇਟਰਜ਼ ਮੁਤਾਬਕ ਇਹ ਪੁੱਛੇ ਜਾਣ 'ਤੇ ਕਿ ਉਹ ਤਾਲਿਬਾਨ ਨੂੰ ਕਿਵੇਂ ਜਵਾਬਦੇਹ ਠਹਿਰਾਉਣਗੇ, ਬ੍ਰਿਟਿਸ਼ ਵਿਦੇਸ਼ ਮੰਤਰੀ ਰੌਬ ਨੇ ਕਿਹਾ ਕਿ ਆਪਣੇ ਹਿੱਸੇਦਾਰਾਂ ਨਾਲ ਕੰਮ ਕਰਦੇ ਹੋਏ ਤਾਲਿਬਾਨ 'ਤੇ ਪਾਬੰਦੀ ਲਗਾਈ ਜਾਵੇਗੀ। ਉਹਨਾਂ ਨੇ ਕਿਹਾ,''ਅਸੀਂ ਓ.ਡੀ.ਏ. ਮਤਲਬ ਅਫਗਾਨਿਸਤਾਨ ਨੂੰ ਮਿਲਣ ਵਾਲੀ ਅਧਿਕਾਰਰਤ ਵਿਕਾਸ ਸਹਾਇਤਾ ਨੂੰ ਰੋਕ ਦੇਵਾਂਗੇ। ਮੈਨੂੰ ਲੱਗਦਾ ਹੈ ਕਿ ਇਹ ਇਕ ਚੰਗਾ ਉਪਾਅ ਹੈ।''ਇਹ ਪੁੱਛੇ ਜਾਣ 'ਤੇ ਕੀ ਉਹ ਨਵੀਆਂ ਪਾਬੰਦੀਆਂ ਦੀ ਸੰਭਾਵਨਾ ਤੋਂ ਇਨਕਾਰ ਕਰ ਰਹੇ ਹਨ ਤਾਂ ਇਸ ਸਵਾਲ ਦੇ ਜਵਾਬ ਵਿਚ ਰੌਬ ਨੇ ਕਿਹਾ ਕਿ ਮੌਜੂਦਾ ਪਾਬੰਦੀਆਂ ਤੋਂ ਰਾਹਤ ਦਾ ਵੀ ਸਵਾਲ ਹੈ। ਸਾਡੀ ਕਾਰਵਾਈ ਵਿਚ ਸਾਰੇ ਵਿੱਤੀ ਸਾਧਨ ਸ਼ਾਮਲ ਹਨ ਅਤੇ ਇਹ ਤਾਲਿਬਾਨ ਦੇ ਵਤੀਰੇ 'ਤੇ ਨਿਰਭਰ ਕਰਦਾ ਹੈ।
ਬ੍ਰਿਟਿਸ਼ ਨਿਊਜ਼ ਵੈਬਸਾਈਟ ਸਕਾਈ ਨਿਊਜ਼ ਮੁਤਾਬਕ ਰੌਬ ਨੇ ਕਿਹਾ ਕਿ ਤਾਲਿਬਾਨ ਅਫਗਾਨਿਸਤਾਨ ਵਿਚ ਜਿਹੜੀ ਤੇਜ਼ੀ ਨਾਲ ਅੱਗੇ ਵਧਿਆ ਹੈ ਉਸ ਦੀ ਕਿਸੇ ਨੂੰ ਆਸ ਨਹੀਂ ਸੀ। ਕਿਸੇ ਨੇ ਉਸ ਨੂੰ ਇਸ ਤਰ੍ਹਾਂ ਅੱਗੇ ਵੱਧਦੇ ਹੋਏ ਨਹੀਂ ਦੇਖਿਆ। ਇਕ ਹੋਰ ਸਵਾਲ ਜਿਸ ਵਿਚ ਪੁੱਛਿਆ ਗਿਆ ਸੀ ਕੀ ਬ੍ਰਿਟੇਨ ਨੂੰ ਹੋਰ ਕਾਰਵਾਈ ਕਰਨੀ ਚਾਹੀਦੀ ਸੀ ਤਾਂ ਰੌਬ ਨੇ ਕਿਹਾ ਕਿ ਜੇਕਰ ਸਾਨੂੰ ਪਤਾ ਹੁੰਦਾ ਕਿ ਅੱਗੇ ਕੀ ਹੋਣ ਵਾਲਾ ਹੈ ਤਾਂ ਨਿਸ਼ਚਿਤ ਤੌਰ 'ਤੇ ਅਸੀਂ ਕਾਰਵਾਈ ਕਰਨੀ ਸੀ। ਰੌਬ ਨੇ ਕਿਹਾ ਕਿ ਅਫਗਾਨਿਸਤਾਨ 'ਤੇ ਕਾਬਿਜ਼ ਹੋਣ ਦੇ ਬਾਵਜੂਦ ਬ੍ਰਿਟੇਨ ਤਾਲਿਬਾਨ ਨਾਲ ਕੋਈ ਰਸਮੀ ਸੰਬੰਧ ਸਥਾਪਿਤ ਨਹੀਂ ਕਰੇਗਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਬ੍ਰਿਟੇਨ ਕਦੇ ਤਾਲਿਬਾਨ ਨਾਲ ਆਮ ਰਿਸ਼ਤੇ ਨਹੀਂ ਬਣਾਏਗਾ ਕਿਉਂਕਿ ਇਸਲਾਮਿਕ ਸੰਗਠਨ ਮਨੁੱਖੀ ਅਧਿਕਾਰ ਮਾਪਦੰਡਾਂ 'ਤੇ ਪੂਰਾ ਨਹੀਂ ਉਤਰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਰਾਜਦੂਤ ਨੇ ਅਫਗਾਨਿਸਤਾਨ ਛੱਡਣ ਤੋਂ ਕੀਤੀ ਨਾਂਹ, ਕਿਹਾ-ਸਾਰੇ ਨਾਗਰਿਕਾਂ ਦੀ ਸੁਰੱਖਿਆ ਹੈ ਉਸ ਦੀ ਤਰਜੀਹ
ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਨੂੰ ਲੈ ਕੇ ਰੌਬ ਨੇ ਕਿਹਾ ਕਿ ਤਾਲਿਬਾਨ ਦੇ ਨੇਤਾਵਾਂ ਨੂੰ ਵਿਹਾਰਿਕ ਹੋਣਾ ਹੋਵੇਗਾ। ਬ੍ਰਿਟੇਨ ਸਿੱਧੇ ਤਾਲਿਬਾਨ ਨਾਲ ਨਹੀਂ ਜੁੜੇਗਾ ਅਤੇ ਜੇਕਰ ਇਸ ਦੀ ਨੌਬਤ ਆਈ ਤਾਂ ਤੀਜੀ ਪਾਰਟੀ ਜ਼ਰੀਏ ਤਾਲਿਬਾਨ ਨਾਲ ਰਿਸ਼ਤੇ ਬਣਾਏ ਜਾਣਗੇ। ਰੌਬ ਨੇ ਸਕਾਈ ਨਿਊਜ਼ ਨਾਲ ਗੱਲਬਾਤ ਵਿਚ ਕਿਹਾ ਕਿ ਅਫਗਾਨਿਸਤਾਨ ਦੀ ਵਰਤੋਂ ਪੱਛਮ ਖ਼ਿਲਾਫ਼ ਅੱਤਵਾਦੀ ਹਮਲੇ ਕਰਨ ਵਿਚ ਨਹੀਂ ਕੀਤੀ ਜਾਣੀ ਚਾਹੀਦੀ। ਰੌਬ ਮੁਤਾਬਕ ਤਾਲਿਬਾਨ 'ਤੇ ਭਰੋਸਾ ਨਹੀਂ ਕੀਤਾ ਜਾਣਾ ਚਾਹੀਦਾ ਪਰ ਦੁਨੀਆ ਦੇ ਨੇਤਾਵਾਂ ਨੂੰ ਆਸਵੰਦ ਹੋਣਾ ਚਾਹੀਦਾ ਹੈ ਅਤੇ ਇਹ ਦੇਖਣਾ ਚਾਹੀਦਾ ਹੈ ਕਿ ਸੱਤਾ ਵਿਚ ਆਉਣ ਮਗਰੋਂ ਕੀ ਤਾਲਿਬਾਨ ਪੱਛਮੀ ਦੇਸ਼ਾਂ ਨਾਲ ਗੱਲਬਾਤ ਵਿਚ ਖੁਦ ਵਿਚ ਤਬਦੀਲੀ ਲਿਆਉਣ ਲਈ ਤਿਆਰ ਹੈ ਜਾਂ ਨਹੀਂ।
ਅਫਗਾਨਿਸਤਾਨ ਵਿਚ ਯੁੱਧ ਦੌਰਾਨ ਪੈਰ ਗਵਾਉਣ ਵਾਲੇ ਬ੍ਰਿਟਿਸ਼ ਨਾਗਰਿਕ ਜੈਨ ਕਮਿੰਗਸ ਨੂੰ ਹੁਣ ਆਪਣੀ ਕੁਰਬਾਨੀ ਬੇਕਾਰ ਲੱਗਦੀ ਹੈ। ਇਸ ਸਵਾਲ 'ਤੇ ਰੌਬ ਨੇ ਕਿਹਾ,''ਜਿਸ ਨੇ ਵੀ ਆਪਣੇ ਦੇਸ਼ ਲਈ ਸੇਵਾ ਕੀਤੀ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੀਆਂ ਹਨ ਅਤੇ ਇਸ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕੀਤਾ ਹੈ ਉਸ ਲਈ ਮੇਰਾ ਦਿਲ ਦੁੱਖਦਾ ਹੈ। ਰੌਬ ਨੇ ਕਿਹਾ ਕਿ 20 ਸਾਲਾਂ ਵਿਚ ਅਫਗਾਨਸਿਤਾਨ ਦੇ ਕਿਸੇ ਵੀ ਅੱਤਵਾਦੀ ਸਮੂਹ ਨੇ ਪੱਛਮ 'ਤੇ ਹਮਲਾ ਨਹੀਂ ਕੀਤਾ ਹੈ। ਇਸ ਦੌਰਾਨ 80 ਲੱਖ ਬਾਰੂਦੀ ਸੁਰੰਗਾਂ ਨੂੰ ਹਟਾ ਦਿੱਤਾ ਗਿਆ। ਬੀਬੀਆਂ ਅਤੇ ਬੱਚਿਆਂ ਨੂੰ ਪੜ੍ਹਾਇਆ ਗਿਆ ਅਤੇ ਗਰਭ ਅਵਸਥਾ ਜਾਂ ਜਣੇਪੇ ਦੌਰਾਨ ਮਰਨ ਵਾਲੀਆਂ ਬੀਬੀਆਂ ਦੀ ਗਿਣਤੀ ਅੱਧੀ ਹੋ ਗਈ।
ਅਫਗਾਨਿਸਤਾਨ ਦੇ ਸਾਬਕਾ ਉਪ-ਰਾਸ਼ਟਰਪਤੀ ਸਾਲੇਹ ਨੇ ਕੀਤਾ ਐਲਾਨ, ਤਾਲਿਬਾਨ ਅੱਗੇ ਕਦੇ ਨਹੀਂ ਝੁਕਾਂਗਾ
NEXT STORY