ਲੰਡਨ (ਏਜੰਸੀ): ਬ੍ਰਿਟੇਨ ਅਤੇ ਯੂਰਪੀ ਸੰਘ ਵਿਚਾਲੇ ਬ੍ਰੈਗਜ਼ਿਟ ਨੂੰ ਲੈ ਕੇ ਬੁੱਧਵਾਰ ਨੂੰ ਫਿਰ ਤੋਂ ਟਕਰਾਅ ਹੋ ਗਿਆ। ਬ੍ਰਿਟੇਨ ਨੇ ਧਮਕੀ ਦਿੱਤੀ ਹੈ ਕਿ ਉਹ ਯੂਰਪੀ ਸੰਘ ਨਾਲ ਵਪਾਰਕ ਸਮਝੌਤੇ ਦੇ ਕੁਝ ਹਿੱਸਿਆਂ ਨੂੰ ਖ਼ਤਮ ਕਰ ਦੇਵੇਗਾ। ਬ੍ਰਿਟੇਨ ਦਾ ਕਹਿਣਾ ਹੈ ਕਿ ਇਹ ਨਿਯਮ ਉੱਤਰੀ ਆਇਰਲੈਂਡ ਵਿਚ ਨਵੀਂ ਸਰਕਾਰ ਦੇ ਗਠਨ ਵਿਚ ਰੁਕਾਵਟ ਬਣ ਰਹੇ ਹਨ। ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਨੇ ਕਿਹਾ ਕਿ ਜੇਕਰ ਸਰਕਾਰ ਈਯੂ ਨਾਲ ਸਮਝੌਤੇ 'ਤੇ ਪਹੁੰਚਣ ਵਿੱਚ ਅਸਫਲ ਰਹਿੰਦੀ ਹੈ ਤਾਂ ਸਰਕਾਰ "ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ"।
ਪੜ੍ਹੋ ਇਹ ਅਹਿਮ ਖ਼ਬਰ- ਉੱਡਦੇ ਜਹਾਜ਼ 'ਚ ਪਾਇਲਟ ਦੀ ਤਬੀਅਤ ਵਿਗੜੀ, ਫਿਰ ਯਾਤਰੀ ਨੇ ਕਰਾਈ ਸੁਰੱਖਿਅਤ ਲੈਂਡਿੰਗ
ਦੂਜੇ ਪਾਸੇ ਯੂਰਪੀ ਸੰਘ ਨੇ ਚਿਤਾਵਨੀ ਦਿੱਤੀ ਹੈ ਕਿ ਕਾਨੂੰਨੀ ਰੂਪ 'ਤੇ ਬਾਈਡਿੰਗ ਸਮਝੌਤੇ 'ਤੇ ਮੁੜ ਗੱਲਬਾਤ ਦਾ "ਕੋਈ ਵਿਕਲਪ ਨਹੀਂ ਹੈ।" ਨਿਯਮਾਂ ਨੂੰ ਇਕਪਾਸੜ ਢੰਗ ਨਾਲ ਬਦਲਣ ਲਈ ਬ੍ਰਿਟੇਨ ਦੁਆਰਾ ਚੁੱਕਿਆ ਗਿਆ ਕੋਈ ਵੀ ਕਦਮ ਕਾਨੂੰਨੀ ਕਾਰਵਾਈ ਅਤੇ ਵਪਾਰ ਯੁੱਧ ਨੂੰ ਵਧਾ ਸਕਦਾ ਹੈ। ਗੌਰਤਲਬ ਹੈ ਕਿ ਉੱਤਰੀ ਆਇਰਲੈਂਡ ਯੂਕੇ ਦਾ ਇੱਕੋ ਇੱਕ ਹਿੱਸਾ ਹੈ ਜੋ ਯੂਰਪੀਅਨ ਯੂਨੀਅਨ ਨਾਲ ਸਰਹੱਦ ਸਾਂਝਾ ਕਰਦਾ ਹੈ। ਉੱਤਰੀ ਆਇਰਲੈਂਡ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ, ਡੈਮੋਕ੍ਰੇਟਿਕ ਯੂਨੀਅਨਿਸਟ ਪਾਰਟੀ (ਡੀਯੂਪੀ) ਨੇ ਸੋਮਵਾਰ ਨੂੰ ਗੱਠਜੋੜ ਸਰਕਾਰ ਬਣਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਅਜਿਹਾ ਉਦੋਂ ਤੱਕ ਨਹੀਂ ਕਰੇਗੀ ਜਦੋਂ ਤੱਕ ਬ੍ਰੈਗਜ਼ਿਟ ਤੋਂ ਬਾਅਦ ਦੇ ਕਸਟਮ ਪ੍ਰਣਾਲੀ 'ਤੇ ਇਸ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।
ਉੱਡਦੇ ਜਹਾਜ਼ 'ਚ ਪਾਇਲਟ ਦੀ ਤਬੀਅਤ ਵਿਗੜੀ, ਫਿਰ ਯਾਤਰੀ ਨੇ ਕਰਾਈ ਸੁਰੱਖਿਅਤ ਲੈਂਡਿੰਗ
NEXT STORY