ਲੰਡਨ-ਬ੍ਰਿਟੇਨ 'ਚ ਡਾਟਾ ਲੀਕ ਹੋਣ ਕਾਰਨ ਉਨ੍ਹਾਂ ਸੈਂਕੜਾ ਅਫਗਾਨ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਪੈ ਗਈ ਹੈ ਜੋ ਤਾਲਿਬਾਨ ਤੋਂ ਲੁੱਕ ਕੇ ਰਹਿਣ ਨੂੰ ਮਜ਼ਬੂਰ ਹਨ। ਇਨ੍ਹਾਂ ਲੋਕਾਂ ਨੇ ਦੋ ਦਹਾਕਿਆਂ ਤੱਕ ਚੱਲੇ ਯੁੱਧ ਦੇ ਸਮੇਂ ਬ੍ਰਿਟਿਸ਼ ਫੌਜੀਆਂ ਦੀ ਮਦਦ ਕੀਤੀ ਸੀ। ਇਹ ਲੋਕ ਹੁਣ ਬ੍ਰਿਟੇਨ 'ਚ ਸ਼ਰਨ ਲੈਣਾ ਚਾਹੁੰਦੇ ਹਨ ਪਰ ਕਿਸੇ ਨਾ ਕਿਸੇ ਕਾਰਨ ਹੁਣ ਵੀ ਅਫਗਾਨਿਸਤਾਨ 'ਚ ਹੀ ਫੱਸੇ ਹਨ।ਅਜਿਹੀ ਖਬਰ ਸਾਹਮਣੇ ਆਈ ਹੈ ਕਿ ਅਫਗਾਨਾਂ ਦੇ ਈ-ਮੇਲ ਐਡਰੈੱਸ ਨਾਲ ਜੁੜੀ ਜਾਣਕਾਰੀ ਲੀਕ ਹੋ ਗਈ ਹੈ। ਇਹ ਜਾਣਕਾਰੀ ਬ੍ਰਿਟਿਸ਼ ਰੱਖਿਆ ਮੰਤਰਾਲਾ ਨੇ ਇਕ ਈ-ਮੇਲ 'ਚ ਗਲਤੀ ਨਾਲ ਸ਼ੇਅਰ ਕੀਤੀ ਹੈ।
ਇਹ ਵੀ ਪੜ੍ਹੋ : ਸ਼ੱਕੀ ਚੀਨੀ ਹੈਕਰ ਨੇ ਭਾਰਤੀ ਮੀਡੀਆ ਤੇ ਸਰਕਾਰ ਨੂੰ ਬਣਾਇਆ ਸੀ ਨਿਸ਼ਾਨਾ : ਰਿਪੋਰਟ
ਮਾਮਲੇ 'ਚ ਸਰਕਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ 'ਚ ਪਤਾ ਚੱਲਿਆ ਹੈ ਕਿ 250 ਤੋਂ ਜ਼ਿਆਦਾ ਲੋਕਾਂ ਦੀ ਜਾਣਕਾਰੀ ਲੀਕ ਹੋਈ ਹੈ, ਜਿਨ੍ਹਾਂ ਨੂੰ ਰੱਖਿਆ ਮੰਤਰਾਲਾ ਨੇ ਬ੍ਰਿਟੇਨ 'ਚ ਸ਼ਰਨ ਦੇਣ 'ਚ ਸਹਾਇਤਾ ਕਰਨ ਦਾ ਵਾਅਦਾ ਕੀਤਾ ਸੀ। ਇਨ੍ਹਾਂ ਦੀ ਇਹ ਜਾਣਕਾਰੀ ਇਸ ਤਰ੍ਹਾਂ ਲੀਕ ਹੋਈ ਹੈ ਕਿ ਉਸ ਨੂੰ ਈ-ਮੇਲ ਪ੍ਰਾਪਤ ਕਰਨ ਵਾਲੇ ਸਾਰੇ ਲੋਕ ਦੇਖ ਸਕਦੇ ਹਨ। ਦੁਭਾਸ਼ੀਆ ਦੇ ਤੌਰ 'ਤੇ ਕੰਮ ਕਰਨ ਵਾਲੇ ਇਕ ਵਿਅਕਤੀ ਤੋਂ ਬ੍ਰਿਟਿਸ਼ ਮੰਤਰਾਲਾ ਨੇ ਸੰਪਰਕ ਵੀ ਕੀਤਾ ਸੀ। ਜਦ ਉਨ੍ਹਾਂ ਤੋਂ ਇਸ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਗਲਤੀ ਦੀ ਕੀਮਤ ਦੁਭਾਸ਼ੀਆ ਦੇ ਤੌਰ 'ਤੇ ਕੰਮ ਕਰ ਚੁੱਕੇ ਲੋਕਾਂ ਦੀ ਜ਼ਿੰਦਗੀ ਹੋ ਸਕਦੀ ਹੈ, ਖਾਸ ਤੌਰ 'ਤੇ ਉਨ੍ਹਾਂ ਦੀ ਜ਼ਿੰਦਗੀ ਜੋ ਹੁਣ ਵੀ ਅਫਗਾਨਿਸਤਾਨ 'ਚ ਹਨ।
ਇਹ ਵੀ ਪੜ੍ਹੋ : ਅਮਰੀਕਾ ’ਚ ਟੀਕੇ ਨਹੀਂ ਲਗਵਾਉਣ ਵਾਲਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹੈ ਕੋਰੋਨਾ
ਕਿਉਂ ਹੈ ਇਕ ਵੱਡਾ ਖਤਰਾ?
ਦੁਭਾਸ਼ੀਏ ਦੇ ਤੌਰ 'ਤੇ ਕੰਮ ਕਰ ਚੁੱਕੇ ਇਸ ਵਿਅਕਤੀ ਨੇ ਅਗੇ ਦੱਸਿਆ ਕਿ ਵਿਦੇਸ਼ੀ ਫੌਜ ਦੀ ਮਦਦ ਕਰਨ ਵਾਲੇ ਕੁਝ ਲੋਕਾਂ ਨੂੰ ਡਾਟਾ ਲੀਕ ਦੀ ਇਸ ਜਾਣਕਾਰੀ ਦੇ ਬਾਰੇ 'ਚ ਨਹੀਂ ਪਤਾ ਹੈ ਅਤੇ ਉਨ੍ਹਾਂ ਨੇ ਈ-ਮੇਲ ਦਾ ਜਵਾਬ ਦਿੱਤਾ ਹੈ। ਜਿਸ 'ਚ ਉਨ੍ਹਾਂ ਨੇ ਆਪਣੀ ਮੌਜੂਦਾ ਸਥਿਤੀ ਦੀ ਜਾਣਕਾਰੀ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਈ-ਮੇਲ ਐਡਰੈੱਸ ਦੇ ਨਾਲ ਹੀ ਲੋਕਾਂ ਦੀ ਪ੍ਰੋਫਾਈਲ ਪਿਚਰ ਵੀ ਸਾਫ ਦਿਖ ਰਹੀ ਹੈ। ਰੱਖਿਆ ਵਿਭਾਗ ਨੇ ਡਾਟਾ ਲੀਕ ਹੋਣ ਦੇ ਅੱਧੇ ਘੰਟੇ ਬਾਅਦ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਈ-ਮੇਲ ਐਡਰੈੱਸ 'ਚ ਬਦਲਾਅ ਕਰ ਲੈਣ। ਰੱਖਿਆ ਮੰਤਰੀ ਬੇਨ ਵਾਲੇਸ ਨੇ ਰੱਖਿਆ ਮੰਤਰਾਲਾ ਦੀ ਅਫਗਾਨ ਮੁੜਵਸੇਬਾ ਸਹਾਇਤਾ ਨੀਤੀ (ਏ.ਆਰ.ਏ.ਪੀ.) ਟੀਮ ਦੀ ਗਲਤੀ ਨੂੰ 'ਅਸਵੀਕਾਰ' ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਮੈਕ੍ਰੋਂ ਤੇ ਬਾਈਡੇਨ ਦਰਮਿਆਨ ਗੱਲਬਾਤ ਤੋਂ ਬਾਅਦ ਅਮਰੀਕਾ ਪਰਤਣਗੇ ਫਰਾਂਸ ਦੇ ਰਾਜਦੂਤ
ਰੱਖਿਆ ਮੰਤਰੀ ਨੇ ਮੰਗੀ ਮੁਆਫ਼ੀ
ਵਾਲੇਸ ਨੇ ਕਿਹਾ ਕਿ ਮੈਂ ਉਨ੍ਹਾਂ ਅਫਗਾਨਾਂ ਤੋਂ ਮੁਆਫ਼ੀ ਚਾਹੁੰਦਾ ਹਾਂ ਜੋ ਡਾਟਾ ਲੀਕ ਹੋਣ ਨਾਲ ਪ੍ਰਭਾਵਿਤ ਹੋਏ ਹਨ। ਵਾਲੇਸ ਨੇ ਕਿਹਾ ਕਿ ਇਕ ਅਧਿਕਾਰੀ ਨੂੰ ਘਟਨਾ ਦੀ ਜਾਂਚ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਅੰਦਰ ਅਜੇ ਵੀ ਲਗਭਗ 260 ਲੋਕ ਪ੍ਰਭਾਵਿਤ ਹੋਏ ਹਨ। ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਸ ਘਟਨਾ ਨਾਲ ਪ੍ਰਭਾਵਿਤ ਹੋਏ ਸਾਰੇ ਲੋਕਾਂ ਤੋਂ ਮੁਆਫ਼ੀ ਮੰਗਦੇ ਹਾਂ ਅਤੇ ਇਹ ਯਕੀਨੀ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ ਕਿ ਅਜਿਹਾ ਦੁਬਾਰਾ ਨਾ ਹੋਵੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯਮਨ 'ਚ 1.6 ਕਰੋੜ ਲੋਕ ਭੁੱਖਮਰੀ ਦੀ ਕਗਾਰ 'ਤੇ ਹਨ : ਸੰਯੁਕਤ ਰਾਸ਼ਟਰ
NEXT STORY