ਪੈਰਿਸ-ਪਣਡੁੱਬੀ ਵਿਵਾਦ ਨੂੰ ਲੈ ਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਰਮਿਆਨ ਫੋਨ 'ਤੇ ਗੱਲ ਹੋਣ ਤੋਂ ਬਾਅਦ ਫਰਾਂਸ ਅਗਲੇ ਹਫ਼ਤੇ ਆਪਣੇ ਰਾਜਦੂਤ ਨੂੰ ਵਾਸ਼ਿੰਗਟਨ ਵਾਪਸ ਭੇਜੇਗਾ। ਵ੍ਹਾਈਟ ਹਾਊਸ ਅਤੇ ਫਰਾਂਸ ਦੇ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ੀ 'ਦਿ ਏਲਿਸੀ' ਨੇ ਸੰਯੁਕਤ ਤੌਰ 'ਤੇ ਬੁੱਧਵਾਰ ਨੂੰ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਸ਼ੱਕੀ ਚੀਨੀ ਹੈਕਰ ਨੇ ਭਾਰਤੀ ਮੀਡੀਆ ਤੇ ਸਰਕਾਰ ਨੂੰ ਬਣਾਇਆ ਸੀ ਨਿਸ਼ਾਨਾ : ਰਿਪੋਰਟ
ਬਿਆਨ 'ਚ ਕਿਹਾ ਗਿਆ ਹੈ ਕਿ ਦੋਵਾਂ ਰਾਸ਼ਟਰ ਦੇ ਮੁਖੀਆਂ ਨੇ ਆਪਸੀ ਭਰੋਸੇ ਯਕੀਨੀ ਕਰਨ ਦੀ ਸਥਿਤੀ ਦਾ ਨਿਰਮਾਣ ਕਰਨ ਲਈ ਡੂੰਘਾਈ 'ਚ ਜਾ ਕੇ ਵਿਚਾਰ-ਵਟਾਂਦਰਾ ਕਰਨ ਦੀ ਪ੍ਰਕਿਰਿਆ ਖੋਲ੍ਹਣ ਦਾ ਫੈਸਲਾ ਲਿਆ ਹੈ। ਬਿਆਨ ਮੁਤਾਬਕ ਅਕਤੂਬਰ ਦੇ ਆਖਿਰ 'ਚ ਮੈਕ੍ਰੋਂ ਅਤੇ ਬਾਈਡੇਨ ਦੀ ਯੂਰਪ 'ਚ ਮੁਲਾਕਾਤ ਹੋਵੇਗੀ।
ਇਹ ਵੀ ਪੜ੍ਹੋ : ਅਮਰੀਕਾ ’ਚ ਟੀਕੇ ਨਹੀਂ ਲਗਵਾਉਣ ਵਾਲਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹੈ ਕੋਰੋਨਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨੇਪਾਲ ਦੇ ਨਵੇਂ ਵਿਦੇਸ਼ ਮੰਤਰੀ ਨਰਾਇਣ ਖੜਕਾ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ: ਜੈਸ਼ੰਕਰ
NEXT STORY