ਲੰਡਨ, (ਏ. ਐੱਨ. ਆਈ.)- ਬ੍ਰਿਟੇਨ ਨੇ ਚੀਨ ਸਰਕਾਰ ਨੂੰ ਕਿਹਾ ਕਿ ਉਹ ਸੰਯੁਕਤ ਰਾਸ਼ਟਰ (ਯੂ. ਐੱਨ.) ਨੂੰ ਸ਼ਿੰਜਿਯਾਂਗ ਸੂਬੇ ’ਚ ਜਾਣ ਦੀ ਇਜਾਜ਼ਤ ਦੇਵੇ ਤਾਂ ਜੋ ਉਥੋਂ ਦੇ ਅਸਲੀ ਹਾਲਤ ਦੁਨੀਆ ਦੇ ਸਾਹਮਣੇ ਆ ਸਕਣ।
ਯੂ. ਐੱਨ. ਦਾ ਮੰਨਣਾ ਹੈ ਕਿ ਚੀਨ ਇੱਥੇ ਉਈਗਰ ਮੁਸਲਮਾਨਾਂ ਨਾਲ ਮਨੁੱਖੀ ਅਧਿਕਾਰ ਦੀ ਉਲੰਘਣਾ ਕਰ ਰਿਹਾ ਹੈ। ਦੱਖਣ ਏਸ਼ੀਆ ਅਤੇ ਕਾਮਨਵੈਲਥ ਲਈ ਵਿਦੇਸ਼ ਮੰਤਰੀ ਤਾਰਿਕ ਅਹਿਮਦ ਦੇ ਦਫਤਰ ਨੇ ਚੀਨ ਸਬੰਧੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ’ਚ ਇਕ ਬਿਆਨ ’ਚ ਕਿਹਾ ਕਿ ਸ਼ਿੰਜਿਯਾਂਗ ’ਚ ਉਈਗਰ ਮੁਸਲਮਾਨਾਂ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਬੂਤ ਮਿਲਿਆ ਹੈ।
ਅਹਿਮਦ ਨੇ ਹਾਂਗਕਾਂਗ ਨੂੰ ਲੈ ਕੇ ਪ੍ਰਤੱਖ ਖਤਰੇ ਬਾਰੇ ਯੂ. ਕੇ. ਦੀਆਂ ਡੂੰਘੀਆਂ ਚਿੰਤਾਵਾਂ ਦਾ ਵਰਨਣ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਦਾ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਇਸ ਵਿਸੇਸ਼ ਪ੍ਰਸ਼ਾਸਨਿਕ ਖੇਤਰ ’ਚ ਅਧਿਕਾਰਾਂ ਅਤੇ ਆਜ਼ਾਦੀ ਦੀ ਕਥਿਤ ਤੌਰ ’ਤੇ ਉਲੰਘਣਾ ਕਰਦਾ ਹੈ।
ਭਾਰਤ ਸਮੇਤ ‘ਕਵਾਡ’ ਦੇਸ਼ ਕਰ ਰਹੇ ਹਨ 5ਜੀ ਤਕਨੀਕ ਦੇ ਸਾਂਝੇ ਨਜ਼ਰੀਏ ’ਤੇ ਵਿਚਾਰ
NEXT STORY