ਨਵੀਂ ਦਿੱਲੀ, (ਭਾਸ਼ਾ)– ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ 5ਜੀ ਦੂਰਸੰਚਾਰ ਤਕਨੀਕ ’ਤੇ ਇਕ ਸਾਂਝਾ ਨਜ਼ਰੀਆ ਵਿਕਸਿਤ ਕਰਨ ਲਈ ਵਿਚਾਰ-ਵਟਾਂਦਰਾ ਕਰ ਰਹੇ ਹਨ ਅਤੇ ਇਸ ਸਿਲਸਿਲੇ ’ਚ ਚਾਰ ਦੇਸ਼ਾਂ ਦੇ ਗਠਜੋੜ-‘ਕਵਾਡ’ ਦੇ ਤਹਿਤ ਰਣਨੀਤਿਕ ਸਹਿਯੋਗ ਵਧਾ ਰਹੇ ਹਨ।
ਚਾਰ ਦੇਸ਼ਾਂ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਵਾਡ ਦੀ ਇਕ ਬੈਠਕ ’ਚ ਇਸ ਮੁੱਦੇ ’ਚ ਚਰਚਾ ਕੀਤੀ। ਇਸ ਦੌਰਾਨ ਚੀਨ ਦੀ ਦਿੱਗਜ ਦੂਰਸੰਚਾਰ ਕੰਪਨੀ ਹੁਆਵੇਈ ਤਕਨਾਲੋਜੀ ਨੂੰ ਆਪਣੇ ਖੇਤਰਾਂ ’ਚ ਕੰਮ ਕਰਨ ਦੀ ਇਜਾਜ਼ਤ ਦੇਣ ਨੂੰ ਲੈ ਕੇ ਯੂਰਪ ਅਤੇ ਹੋਰ ਥਾਵਾਂ ’ਤੇ ਵੱਧਦੀ ਅਣਇੱਛਾ ’ਤੇ ਵੀ ਵਿਚਾਰ ਕੀਤਾ ਗਿਆ।
ਇਹ ਪਤਾ ਲੱਗਾ ਹੈ ਕਿ ਭਾਰਤ ਪਹਿਲਾਂ ਹੀ 5ਜੀ ਤਕਨੀਕ ਦੇ ਵਿਕਾਸ ਲਈ ਜਾਪਾਨ ਦੇ ਸੰਪਰਕ ’ਚ ਹੈ ਅਤੇ ਇਸ ਮੁੱਦੇ ’ਤੇ ਪਿਛਲੇ ਸਾਲ ਨਵੰਬਰ ’ਚ ਦੋਹਾਂ ਦੇਸ਼ਾਂ ਦਰਮਿਆਨ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਪੱਧਰ ਦੀ ਗੱਲਬਾਤ ਦੌਰਾਨ ਚਰਚਾ ਕੀਤੀ ਗਈ।
ਅਮਰੀਕਾ ਨੇ ਸ਼ੁੱਕਰਵਾਰ ਦੀ ਬੈਠਕ ਤੋਂ ਬਾਅਦ ਇਕ ਬਿਆਨ ’ਚ ਕਿਹਾ ਕਿ ਡਿਜੀਟਲ ਸੰਪਰਕ ਅਤੇ ਸੁਰੱਖਿਅਤ ਨੈੱਟਵਰਕ ਦੇ ਮਹੱਤਵ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਖਾਸ ਤੌਰ ’ਤੇ ਪੰਜਵੀਂ ਪੀੜ੍ਹੀ ਦੇ ਨੈੱਟਵਰਕ (5ਜੀ) ਲਈ ਭਰੋਸੇਮੰਦ ਵਿਕ੍ਰੇਤਾਵਾਂ ਨੂੰ ਬੜਾਵਾ ਦੇਣ ’ਤੇ ਚਰਚਾ ਕੀਤੀ।
ਟਰੰਪ ਨੇ ਐਮੀ ਬੈਰੇਟ ਨੂੰ ਬਣਾਇਆ ਸੁਪਰੀਮ ਕੋਰਟ ਦਾ ਨਵਾਂ ਜੱਜ
NEXT STORY