ਲੰਡਨ— ਬ੍ਰਿਟਿਸ਼ ਏਅਰਵੇਜ਼ ਦੇ ਹਜ਼ਾਰਾਂ ਯਾਤਰੀਆਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਕੰਪਿਊਟਰ ਹੈਕਰ ਰਾਹੀਂ ਚੋਰੀ ਕੀਤੇ ਜਾਣ ਦੇ ਮਾਮਲੇ 'ਚ ਉਸ 'ਤੇ 18.3 ਕਰੋੜ ਪੌਂਡ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਏਅਰਲਾਈਨ ਦੀ ਕੰਪਨੀ ਆਈ. ਏ. ਜੀ. ਨੇ ਇਕ ਬਿਆਨ 'ਚ ਕਿਹਾ ਕਿ ਬ੍ਰਿਟੇਨ ਸੂਚਨਾ ਕਮਿਸ਼ਨਰ ਦਫਤਰ ਨੇ 'ਬ੍ਰਿਟੇਨ ਡਾਟਾ ਪ੍ਰੋਟੈਕਸ਼ਨ ਐਕਟ' ਤਹਿਤ ਏਅਰਲਾਈਨ ਨੂੰ ਤਕਰੀਬਨ 18.3 ਕਰੋੜ ਪੌਂਡ ਦਾ ਜੁਰਮਾਨੇ ਦਾ ਨੋਟਿਸ ਜਾਰੀ ਕੀਤਾ ਹੈ।
ਆਈ. ਏ. ਜੀ. ਨੇ ਕਿਹਾ ਕਿ ਜੁਰਮਾਨਾ ਬ੍ਰਿਟਿਸ਼ ਏਅਰਵੇਜ਼ ਦੇ ਸਾਲ 2017 ਦੇ ਕੁੱਲ ਕਾਰੋਬਾਰ ਦਾ 1.5 ਫੀਸਦੀ ਹੈ। ਬ੍ਰਿਟਿਸ਼ ਏਅਰਵੇਜ਼ ਦੇ ਸੀ. ਈ. ਓ. ਐਲੈਕਸ ਕਰੂਜ਼ ਨੇ ਕਿਹਾ ਕਿ ਏਅਰਲਾਈਨ ਜੁਰਮਾਨਾ ਲੱਗਣ ਕਾਰਨ ਨਿਰਾਸ਼ ਹੈ।
ਅਮਰੀਕੀ ਦੌਰੇ ਦੌਰਾਨ ਇਮਰਾਨ ਖਾਨ ਮਹਿੰਗੇ ਹੋਟਲ 'ਚ ਨਹੀਂ ਰੁਕਣਗੇ
NEXT STORY