ਲੰਡਨ-ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਪੂਰੇ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਆਮ ਵਿਅਕਤੀ ਤੋਂ ਲੈ ਕੇ ਖਿਡਾਰੀਆਂ ਤੱਕ ਸਾਰਿਆਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ। ਉੱਥੇ ਹੀ ਇਕ ਬ੍ਰਿਟਿਸ਼ ਬਾਕਸਰ ਕੈਲ ਬਰੂਕ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਰੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ 'ਸਟਾਪ ਡਿਸ ਨਾਓ' ਅਤੇ 'ਹੈਸ਼ਟੈਗ ਜਸਟਿਸ ਫਾਰ ਦਿ ਕਿਸਾਨ' ਲਿਖ ਕੇ ਇਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਦੇ ਇਸ ਟਵੀਟ 'ਤੇ ਹੁਣ ਤੱਕ 2800 ਲੋਕ ਕੁਮੈਂਟ ਕਰ ਚੁੱਕੇ ਹਨ ਅਤੇ 15 ਹਜ਼ਾਰ ਤੋਂ ਵਧੇਰੇ ਲੋਕ ਰੀਟਵੀਟ ਅਤੇ 30 ਹਜ਼ਾਰ ਤੋਂ ਵਧੇਰੇ ਲੋਕ ਲਾਈਕ ਕਰ ਚੁੱਕੇ ਹਨ।
ਇਹ ਵੀ ਪੜ੍ਹੋ -ਹੁਣ ਬ੍ਰਿਟੇਨ ਨਾਲ ਚੀਨ ਦਾ ਤਣਾਅ, 'ਬ੍ਰਿਟਿਸ਼ ਨੈਸ਼ਨਲ ਓਵਰਸੀਜ਼' ਪਾਸਪੋਰਟ ਨੂੰ ਨਹੀਂ ਦੇਵੇਗਾ ਮਾਨਤਾ
ਦੱਸਣਯੋਗ ਹੈ ਕਿ ਦਿੱਲੀ ਦੀਆਂ ਬਰੂਹਾਂ 'ਤੇ ਪਿਛਲੇ 2 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਬੈਠੇ ਕਿਸਾਨ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੇ ਇਸ ਵਿਰੋਧ 'ਚ ਦੇਸ਼-ਵਿਦੇਸ਼ ਤੋਂ ਲੋਕ ਆਪਣਾ ਯੋਗਦਾਨ ਪਾ ਰਹੇ ਹਨ। 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਥੇ ਕਿਸਾਨ ਅੰਦੋਲਨ ਦਾ ਅੰਤ ਸਮਝਿਆ ਜਾ ਰਿਹਾ ਸੀ ਉਥੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨ ਅੰਦੋਲਨ ਵਿਚ ਦੁਬਾਰਾ ਜਾਨ ਪਾ ਦਿੱਤੀ ਅਤੇ ਸਾਰੀਆਂ ਕਿਸਾਨ ਯੂਨੀਅਨਾਂ ਮੁੜ ਉਨ੍ਹਾਂ ਦੇ ਹੱਕ 'ਚ ਨਿੱਤਰ ਆਈਆਂ।
ਇਹ ਵੀ ਪੜ੍ਹੋ -ਪਾਕਿ ਨੇ ਬ੍ਰਿਟੇਨ ਸਮੇਤ ਇਨ੍ਹਾਂ 6 ਦੇਸ਼ਾਂ 'ਤੇ 28 ਫਰਵਰੀ ਤੱਕ ਯਾਤਰਾ ਪਾਬੰਦੀ ਵਧਾਈ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕੈਲੀਫੋਰਨੀਆ 'ਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਤੋੜਭੰਨ
NEXT STORY