ਕਾਠਮੰਡੂ (ਭਾਸ਼ਾ)- ਬ੍ਰਿਟੇਨ ਦੇ 48 ਸਾਲਾ ਕੈਂਟਨ ਕੂਲ ਨੇ 16ਵੀਂ ਵਾਰ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕੀਤਾ ਹੈ ਅਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਗੈਰ-ਨੇਪਾਲੀ ਨਾਗਰਿਕ ਬਣ ਗਏ ਹਨ। 'ਦਿ ਗਾਰਡੀਅਨ' ਵੱਲੋਂ ਸੋਮਵਾਰ ਨੂੰ ਪ੍ਰਕਾਸ਼ਿਤ ਖ਼ਬਰ 'ਚ ਕੂਲ ਦੇ ਇੰਸਟਾਗ੍ਰਾਮ ਪੇਜ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਦੱਖਣ-ਪੱਛਮੀ ਇੰਗਲੈਂਡ ਦੇ ਗਲੋਸਟਰਸ਼ਾਇਰ ਦੇ ਰਹਿਣ ਵਾਲੇ ਕੂਲ ਐਤਵਾਰ ਸਵੇਰੇ 16ਵੀਂ ਵਾਰ ਮਾਊਂਟ ਐਵਰੈਸਟ ਦੀ ਚੋਟੀ 'ਤੇ ਪਹੁੰਚੇ। ਤੇਜ਼ ਹਵਾਵਾਂ ਕਾਰਨ ਕੂਲ ਨੂੰ ਮਾਊਂਟ ਐਵਰੈਸਟ ਦੇ ਸਿਖਰ 'ਤੇ ਪਹੁੰਚਣ 'ਚ ਦੇਰੀ ਹੋਈ।
ਉਂਝ ਬਹੁਤ ਸਾਰੇ ਨੇਪਾਲੀ ਗਾਈਡ ਜੋ ਸੈਲਾਨੀਆਂ ਨੂੰ ਮਾਊਂਟ ਐਵਰੈਸਟ 'ਤੇ ਚੜ੍ਹਨ ਵਿੱਚ ਮਦਦ ਕਰਦੇ ਹਨ, ਨੇ ਕਈ ਵਾਰ ਐਵਰੈਸਟ ਦੀ ਚੜ੍ਹਾਈ ਪੂਰੀ ਕੀਤੀ ਹੈ। ਫਿਲਹਾਲ ਇਹ ਰਿਕਾਰਡ ਕਾਮੀ ਰੀਟਾ ਦੇ ਨਾਂ ਹੈ, ਜਿਸ ਨੇ ਪਿਛਲੇ ਹਫ਼ਤੇ 52 ਸਾਲ ਦੀ ਉਮਰ 'ਚ 26ਵੀਂ ਵਾਰ ਮਾਊਂਟ ਐਵਰੈਸਟ ਨੂੰ ਸਰ ਕੀਤਾ। ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਕੂਲ ਨੇ ਸਥਾਨਕ ਗਾਈਡਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੂੰ "ਪਹਾੜ ਦੇ ਸੁਪਰਹੀਰੋਜ਼" ਦੱਸਿਆ। ਉਸ ਨੇ ਕਿਹਾ ਕਿ ਸਥਾਨਕ ਗਾਈਡਾਂ ਨੇ "ਸਾਡੇ ਲਈ ਸਖ਼ਤ ਮਿਹਨਤ ਕੀਤੀ।"
ਪੜ੍ਹੋ ਇਹ ਅਹਿਮ ਖ਼ਬਰ- ਨੋਬਲ ਜੇਤੂ ਲੇਖਕਾ ਨੇ ਰੂਸ ਨੂੰ 'ਆਜ਼ਾਦ ਦੁਨੀਆ' ਲਈ ਦੱਸਿਆ ਵੱਡਾ ਖ਼ਤਰਾ
ਕੂਲ ਨੇ ਪਹਿਲਾਂ ਹੋਰ ਪਰਬਤਾਰੋਹੀਆਂ ਨਾਲ ਐਵਰੈਸਟ 'ਤੇ ਚੜ੍ਹਾਈ ਕੀਤੀ ਹੈ। ਦੁਨੀਆ ਦੇ ਸਭ ਤੋਂ ਉੱਚੇ ਪਹਾੜ 'ਤੇ ਚੜ੍ਹਨ ਲਈ ਮਈ ਸਭ ਤੋਂ ਪਸੰਦੀਦਾ ਸਮਾਂ ਹੈ ਅਤੇ ਨੇਪਾਲ ਦੀ ਸਰਕਾਰ ਨੇ ਮੌਜੂਦਾ ਸੀਜ਼ਨ ਦੌਰਾਨ ਪਰਬਤਾਰੋਹਨ ਲਈ 316 ਪਰਮਿਟ ਜਾਰੀ ਕੀਤੇ ਹਨ। ਕਾਠਮੰਡੂ ਪੋਸਟ ਮੁਤਾਬਕ ਪਿਛਲੇ ਹਫ਼ਤੇ ਇਕ ਦਿਨ 'ਚ 150 ਪਰਬਤਾਰੋਹੀ ਐਵਰੈਸਟ ਦੀ ਚੋਟੀ 'ਤੇ ਪਹੁੰਚੇ।
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਨੇ ਵਿਸ਼ਵ ਬੈਂਕ ਨਾਲ ਕੀਤੀ ਗੱਲਬਾਤ, ਭਾਰਤ ਨੇ ਡੀਜ਼ਲ ਦੀ 12ਵੀਂ ਖੇਪ ਪਹੁੰਚਾਈ
NEXT STORY