ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਐਤਵਾਰ ਨੂੰ ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਦੇ ਪ੍ਰਤੀਨਿਧੀਆਂ ਨਾਲ ਦੇਸ਼ ਦੇ ਮੌਜੂਦਾ ਆਰਥਿਕ ਸੰਕਟ ਨੂੰ ਲੈ ਕੇ ਚਰਚਾ ਕੀਤੀ। ਉੱਥੇ ਹੀ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੂੰ ਭਾਰਤ ਨੇ 4,00,000 ਮਿਟ੍ਰਿਕ ਟਨ ਤੋਂ ਵੱਧ ਡੀਜ਼ਲ ਵਾਲੀ 12ਵੀਂ ਖੇਪ ਦੀ ਸਪਲਾਈ ਕੀਤੀ। ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕਰ ਕੇ ਕਿਹਾ,''12ਵੀਂ ਖੇਪ ਅਤੇ 4,00,000 ਮਿਟ੍ਰਿਕ ਟਨ ਫਿਊਲ ਦੀ ਸਪਲਾਈ। ਭਾਰਤ ਵਲੋਂ ਰਿਆਇਤੀ ਕਰਜ਼ਾ ਯੋਜਨਾ ਦੇ ਅਧੀਨ ਕੋਲੰਬੋ ਨੂੰ ਡੀਜ਼ਲ ਦੀ ਤਾਜ਼ਾ ਖੇਪ ਦੀ ਸਪਲਾਈ ਕੀਤੀ ਗਈ।''
ਦੱਸਣਯੋਗ ਹੈ ਕਿ ਸ਼੍ਰੀਲੰਕਾ 1948 'ਚ ਆਜ਼ਾਦੀ ਦੇ ਬਾਅਦ ਤੋਂ ਆਪਣੇ ਸਭ ਤੋਂ ਬੁਰੇ ਆਰਥਿਕ ਸੰਕਟ ਤੋਂ ਲੰਘ ਰਿਹਾ ਹੈ। ਪ੍ਰਧਾਨ ਮੰਤਰੀ ਵਿਕਰਮਸਿੰਘੇ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਦੇਸ਼ 'ਚ ਮੌਜੂਦਾ ਆਰਥਿਕ ਸੰਕਟ 'ਤੇ ਵਿਸ਼ਵ ਬੈਂਕ ਅਤੇ ਏ.ਡੀ.ਬੀ. ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਅਤੇ ਇਸ ਦੌਰਾਨ ਦਵਾਈ, ਭੋਜਨ ਦੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਸਰਕਾਰੀ ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਠਕ ਦੌਰਾਨ ਵਿੱਤੀ ਮਦਦ ਲਈ ਇਕ 'ਫੋਰੇਨ ਕਨਸੋਰਟੀਅਮ' (ਵਿਦੇਸ਼ੀ ਸੰਘ) ਗਠਿਤ ਕਰਨ ਦੇ ਸੰਬੰਧ 'ਚ ਵੀ ਵਿਦੇਸ਼ੀ ਪ੍ਰਤੀਨਿਧੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੰਦਾਰਿਨ ਸਿਖਾਉਣ ਵਾਲੇ ਚੀਨੀ ਅਧਿਆਪਕ ਪਾਕਿਸਤਾਨ ਤੋਂ ਬੁਲਾਏ ਗਏ ਵਾਪਸ
NEXT STORY