ਵੈਨਕੂਵਰ (ਮਲਕੀਤ ਸਿੰਘ) – ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ 12 ਜਨਵਰੀ ਤੋਂ 17 ਜਨਵਰੀ ਤੱਕ ਭਾਰਤ ਦੇ ਸਰਕਾਰੀ ਦੌਰੇ ‘ਤੇ ਰਵਾਨਾ ਹੋ ਰਹੇ ਹਨ। ਇਹ ਦੌਰਾ ਦੋਹਾਂ ਦੇਸ਼ਾਂ ਦਰਮਿਆਨ ਵਪਾਰ, ਨਿਵੇਸ਼, ਤਕਨਾਲੋਜੀ, ਸਾਫ਼ ਊਰਜਾ ਅਤੇ ਸਿੱਖਿਆ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।
ਪ੍ਰੀਮੀਅਰ ਐਬੀ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਸਰਕਾਰੀ ਅਧਿਕਾਰੀ, ਵਪਾਰਕ ਨੁਮਾਇੰਦੇ ਅਤੇ ਉਦਯੋਗ ਜਗਤ ਨਾਲ ਜੁੜੇ ਪ੍ਰਤੀਨਿਧੀ ਵੀ ਸ਼ਾਮਲ ਹੋਣਗੇ। ਦੌਰੇ ਦੌਰਾਨ ਦਿੱਲੀ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਉੱਚ ਪੱਧਰੀ ਮੀਟਿੰਗਾਂ, ਵਪਾਰਕ ਗੋਲਮੇਜ਼ ਬੈਠਕਾਂ ਅਤੇ ਨਿਵੇਸ਼ ਸਬੰਧੀ ਸਮਾਗਮ ਆਯੋਜਿਤ ਕੀਤੇ ਜਾਣ ਦੀ ਯੋਜਨਾ ਉਲੀਕੀ ਦੱਸੀ ਜਾ ਰਹੀ ਹੈ। ਆਪਣੇ ਦੌਰੇ ਦੌਰਾਨ ਡੇਵਿਡ ਏਬੀ ਵੱਲੋਂ ਭਾਰਤ ਦੇ ਪ੍ਰਮੁੱਖ ਮਹਾਨਗਰਾਂ ਨਵੀਂ ਦਿੱਲੀ, ਮੁੰਬਈ, ਬੰਗਲੁਰੂ ਅਤੇ ਚੰਡੀਗੜ੍ਹ ਵਿੱਚ ਉੱਚ ਪੱਧਰੀ ਵਪਾਰਕ ਮੀਟਿੰਗਾਂ ਕੀਤੇ ਜਾਣ ਦੀ ਚਰਚਾ ਹੈ।
ਸਰਕਾਰੀ ਸੂਤਰਾਂ ਅਨੁਸਾਰ ਇਸ ਦੌਰੇ ਦਾ ਮੁੱਖ ਮੰਤਵ ਆਈ.ਟੀ., ਸਾਫ਼ ਤਕਨਾਲੋਜੀ, ਖਣਿਜ ਸੰਸਾਧਨ, ਖੇਤੀਬਾੜੀ ਅਤੇ ਫ਼ਿਲਮ ਉਦਯੋਗ ਵਿੱਚ ਸਾਂਝੇ ਉਪਰਾਲਿਆਂ ‘ਤੇ ਰਹੇਗਾ। ਨਾਲ ਹੀ ਕੈਨੇਡਾ 'ਚ ਵੱਡੀ ਗਿਣਤੀ ‘ਚ ਵੱਸਦੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਵੀ ਜ਼ੋਰ ਦਿੱਤਾ ਜਾਵੇਗਾ।
ਪ੍ਰੀਮੀਅਰ ਐਬੀ ਨੇ ਕਿਹਾ ਹੈ ਕਿ ਭਾਰਤ ਬ੍ਰਿਟਿਸ਼ ਕੋਲੰਬੀਆ ਲਈ ਇੱਕ ਵਧੀਆ ਵਪਾਰਕ ਸਾਥੀ ਹੈ ਅਤੇ ਇਸ ਦੌਰੇ ਦੌਰਾਨ ਦੋਹਾਂ ਪਾਸਿਆਂ ਲਈ ਨਵੇਂ ਮੌਕੇ ਖੁੱਲਣੇ ਸੁਭਾਵਿਕ ਹਨ ਅਤੇ ਸੂਬੇ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਕੋਮਾਂਤਰੀ ਸਹਿਯੋਗ ਜ਼ਰੂਰੀ ਹੈ। ਦੂਜੇ ਪਾਸੇ ਕੁਝ ਸਥਾਨਕ ਸਿੱਖ ਜਥੇਬੰਦੀਆਂ ਵੱਲੋਂ ਇਸ ਦੌਰੇ 'ਤੇ ਇਤਰਾਜ ਜ਼ਾਹਿਰ ਕੀਤੇ ਜਾਣ ਦੀਆਂ ਵੀ ਸੂਚਨਾਵਾਂ ਮਿਲੀਆਂ ਹਨ।
ਅਮਰੀਕਾ ਨੇ ਕਰ'ਤੀ Airstrike ! ISIS ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
NEXT STORY